ਵਿਸ਼ਵ ਏਡਜ਼ ਦਿਵਸ 1 ਦਸੰਬਰ, ਹਰ ਕਿਸੇ ਲਈ ਅਹਿਮ ਹਨ ਇਹ ਜਾਣਕਾਰੀਆਂ

By : GAGANDEEP

Published : Nov 30, 2022, 3:52 pm IST
Updated : Nov 30, 2022, 6:07 pm IST
SHARE ARTICLE
World AIDS Day
World AIDS Day

ਮੈਡੀਕਲ ਵਿਗਿਆਨ ਕੋਲ ਇਸ ਰੋਗ ਦਾ ਹਾਲੇ ਤੱਕ ਕੋਈ ਇਲਾਜ ਨਹੀਂ, ਅਤੇ ਇਸੇ ਕਰਕੇ ਇਸ ਬਾਰੇ ਕਿਹਾ ਜਾਂਦਾ ਹੈ ਕਿ ਪਰਹੇਜ਼ ਹੀ ਇਲਾਜ ਹੈ।

 

ਮੁਹਾਲੀ: ਏਡਜ਼ ਦੇ ਵਾਇਰਸ ਦੀ ਪਛਾਣ 23 ਅਪ੍ਰੈਲ 1984 'ਚ ਹੋਈ, ਅਤੇ 1988 ਤੋਂ 1 ਦਸੰਬਰ ਦਾ ਦਿਨ ਹਰ ਸਾਲ ਵਿਸ਼ਵ ਏਡਜ਼ ਦਿਵਸ ਦੇ ਨਾਂਅ ਤਹਿਤ ਇਸ ਰੋਗ ਬਾਰੇ ਜਾਗਰੂਕਤਾ ਦੇ ਪਸਾਰੇ ਨੂੰ ਸਮਰਪਿਤ ਕੀਤਾ ਜਾਂਦਾ ਹੈ। ਮੈਡੀਕਲ ਵਿਗਿਆਨ ਕੋਲ ਇਸ ਰੋਗ ਦਾ ਹਾਲੇ ਤੱਕ ਕੋਈ ਇਲਾਜ ਨਹੀਂ, ਅਤੇ ਇਸੇ ਕਰਕੇ ਇਸ ਬਾਰੇ ਕਿਹਾ ਜਾਂਦਾ ਹੈ ਕਿ ਪਰਹੇਜ਼ ਹੀ ਇਲਾਜ ਹੈ। ਏਡਜ਼ (AIDS) ਦਾ ਵਿਸਥਾਰਤ ਨਾਂਅ ਅੰਗਰੇਜ਼ੀ 'ਚ ਐਕੁਆਇਰਡ ਇਮਿਊਨੋਡੈਫ਼ੀਸ਼ੈਂਸੀ ਸਿੰਡਰੋਮ (Acquired Immunodeficiency Syndrome) ਹੈ। 

ਮੈਡੀਕਲ ਮਾਹਿਰ ਅਕਸਰ ਸਮਝਾਉਂਦੇ ਹਨ ਕਿ ਐੱਚ.ਆਈ.ਵੀ. ਸੰਕ੍ਰਮਿਤ ਹੋਣਾ ਅਤੇ ਏਡਜ਼ ਦਾ ਸ਼ਿਕਾਰ ਹੋਣਾ ਦੋਵੇਂ ਵੱਖ-ਵੱਖ ਗੱਲਾਂ ਹਨ। ਏਡਜ਼ ਦਰਅਸਲ ਐੱਚ.ਆਈ.ਵੀ. ਸੰਕ੍ਰਮਿਤ ਦੀ ਆਖਰੀ ਸਟੇਜ ਨੂੰ ਕਿਹਾ ਜਾਂਦਾ ਹੈ। 

ਏਡਜ਼ ਬਾਰੇ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ, ਜਿਹਨਾਂ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਹੈ 

- ਭਾਰਤ 'ਚ ਏਡਜ਼ ਪੀੜਤਾਂ ਦੀ ਜਨਸੰਖਿਆ ਸਾਰੇ ਸੰਸਾਰ 'ਚ ਤੀਜੇ ਨੰਬਰ 'ਤੇ ਹੈ। ਅਫ਼ਰੀਕੀ ਮੁਲਕ ਏਸਵਾਤਿਨੀ ਅਤੇ ਲੇਥੋਸੋ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ 'ਤੇ ਹਨ। 

- ਵਿਸ਼ਵ ਸਹਿਤ ਸੰਗਠਨ ਨੇ 2014 'ਚ ਦੁਨੀਆ ਦੇ 36.9 ਮਿਲੀਅਨ ਲੋਕਾਂ ਦੇ ਐੱਚ.ਆਈ.ਵੀ. ਸੰਕ੍ਰਮਿਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ, ਜਿਨ੍ਹਾਂ ਵਿੱਚ 2.6 ਮਿਲੀਅਨ ਬੱਚੇ ਸ਼ਾਮਲ ਸਨ

- ਇਕੱਲੇ ਅਫ਼ਰੀਕਾ ਦੇ ਸਹਾਰਾ ਮਾਰੂਥਲ ਦੇ ਇਲਾਕੇ 'ਚ ਹੀ 2.6 ਮਿਲੀਅਨ ਬੱਚੇ ਐੱਚ.ਆਈ.ਵੀ. ਸੰਕ੍ਰਮਿਤ ਹਨ 

- ਘੱਟ ਅਤੇ ਦਰਮਿਆਨੀ ਆਮਦਨ ਵਾਲੇ ਮੁਲਕਾਂ 'ਚ ਏਡਜ਼ ਦੇ ਮਾਮਲੇ ਸਭ ਤੋਂ ਵੱਧ ਹਨ 

- ਦੁਨੀਆ ਭਰ ਦੇ 22 ਮਿਲੀਅਨ ਲੋਕ ਅਜਿਹੇ ਹਨ ਜਿਹੜੇ ਚਾਹੁੰਦੇ ਹੋਏ ਵੀ ਇਲਾਜ ਹਾਸਲ ਨਹੀਂ ਕਰ ਪਾਉਂਦੇ 

- ਭਾਰਤ 'ਚ ਸਭ ਤੋਂ ਵੱਧ ਐੱਚ.ਆਈ.ਵੀ. ਪੀੜਤ ਮਣੀਪੁਰ, ਨਾਗਾਲੈਂਡ ਅਤੇ ਮਿਜ਼ੋਰਮ ਤੋਂ ਹਨ 

- ਅਮਰੀਕਾ 'ਚ ਹਰ 9.5 ਮਿੰਟ ਬਾਅਦ ਇੱਕ ਵਿਅਕਤੀ ਐੱਚ.ਆਈ.ਵੀ. ਸੰਕ੍ਰਮਣ ਦਾ ਸ਼ਿਕਾਰ ਹੁੰਦਾ ਹੈ 

- ਐੱਚ.ਆਈ.ਵੀ. ਅਤੇ ਏਡਜ਼ ਦਾ ਹਮਲਾ ਸਰੀਰ ਦੀ ਪ੍ਰਤੀਰੋਧਕ ਸਮਰੱਥਾ 'ਤੇ ਪੈਂਦਾ ਹੈ ਜੋ ਇਸ ਰੋਗ ਨਾਲ ਤਬਾਹ ਹੋ ਜਾਂਦੀ ਹੈ 

- ਬੱਚਾ, ਬਜ਼ੁਰਗ, ਜਵਾਨ, ਮਰਦ, ਔਰਤ, ਕਿੰਨਰ, ਐੱਚ.ਆਈ.ਵੀ. ਤੇ ਏਡਜ਼ ਦਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ। ਲਿੰਗ ਤੇ ਉਮਰ ਆਦਿ ਦਾ ਇਸ ਮਾਮਲੇ 'ਚ ਕੋਈ ਫ਼ਰਕ ਨਹੀਂ ਪੈਂਦਾ। 

- ਕੁਝ ਮਾਮਲਿਆਂ 'ਚ ਐੱਚ.ਆਈ.ਵੀ. ਘੱਟ ਸਮੇਂ 'ਚ ਏਡਜ਼ 'ਚ ਤਬਦੀਲ ਹੋ ਜਾਂਦਾ ਹੈ, ਪਰ ਕਈ ਵਾਰ 10 ਤੋਂ 12 ਸਾਲਾਂ ਤੱਕ ਇਸ ਦੇ ਲੱਛਣ ਸਾਹਮਣੇ ਨਹੀਂ ਆਉਂਦੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement