ਕਿਸਾਨੀ ਇਨਕਲਾਬ ਨੇ ਦੁਨੀਆਂ ਹਿਲਾ ਦਿਤੀ ਪਰ ਅਡਾਨੀ, ਅੰਬਾਨੀ ਦੀ ਗੋਦੀ ਵਿਚ ਸੁੱਤੇ ਲੋਕ ਨਾ ਜਾਗੇ!
Published : May 31, 2021, 7:59 am IST
Updated : May 31, 2021, 8:18 am IST
SHARE ARTICLE
Farmer protest
Farmer protest

ਯਾਦ ਰਖਿਉ ਭਾਜਪਾ ਵਾਲਿਉ ਕੋਈ ਵੀ ਰਾਜ ਸਦੀਵੀ ਨਹੀਂ ਹੁੰਦਾ।

ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਚ ਚੱਲ ਰਿਹਾ ਮੋਰਚਾ ਅਪਣੇ ਛੇ ਮਹੀਨੇ ਪੂਰੇ ਕਰ ਕੇ ਸਤਵੇੇਂ ਮਹੀਨੇ ਵਿਚ ਦਸਤਕ ਦੇ ਚੁੱਕਾ ਹੈ। ਇਸ ਮੋਰਚੇ ਦੌਰਾਨ ਲਗਭਗ 450 ਕਿਰਤੀ ਲੋਕ ਸ਼ਹੀਦ ਹੋ ਚੁੱਕੇ ਹਨ। ਪਰ ਅਸੀ 70 ਸਾਲ ਤੋਂ ਜਿਨ੍ਹਾਂ ਲੋਕਾਂ ਨੂੰ ਕੁਰਸੀ ਦਿੰਦੇ ਰਹੇ, ਅੱਜ ਉਹੀ ਰਾਜਸੀ ਲੋਕ, ਪਤਾ ਨਹੀਂ ਕਿਹੜੀ ਖੁੱਡ ਵਿਚ ਵੜ ਗਏ ਹਨ। ਕਿੱਥੇ ਹੋ ਓਏ ਰਾਜਨੀਤਕ ਲੀਡਰੋ, ਦੇਸ਼ ਦਾ ਅੰਨਦਾਤਾ ਕਿਰਤੀ ਛੇ ਮਹੀਨਿਆਂ ਤੋਂ ਠੰਢੀਆਂ ਪੋਹ-ਮਾਘ ਦੀਆਂ ਰਾਤਾਂ, ਮੀਂਹ ਹਨੇਰੀਆਂ, ਝੱਖੜਾਂ ਵਿਚ ਵੀ ਨਹੀਂ ਡੋਲਿਆ।

Farmer protestFarmer protest

 ਰਾਜਨੀਤਕ ਲੀਡਰੋ ਮੇਰੇ ਜਿਸ ਬਾਪੂ ਦੇ ਤੁਸੀ ਵੋਟਾਂ ਖ਼ਾਤਰ ਪੈਰੀਂ ਹੱਥ ਲਾਉਂਦੇ ਹੁੰਦੇ ਸੀ, ਅੱਜ ਉਹੀ ਬਾਪੂ ਅਪਣੀ ਜ਼ਮੀਨ ਦਾ ਟੁਕੜਾ ਬਚਾਉਣ ਲਈ ਦਿੱਲੀ ਦੇ ਬਾਰਡਰ ਉਤੇ ਸਰਕਾਰ ਨਾਲ ਜੂਝ ਰਿਹਾ ਹੈ। ਕਿੱਥੇ ਹੋ ਓਏ ਸਿਆਸੀ ਲੀਡਰੋ, ਦਿੱਲੀ ਮੋਰਚੇ ਵਿਚ 450 ਕਿਰਤੀ ਸ਼ਹੀਦ ਹੋ ਚੁੱਕਾ ਹੈ। ਤੁਸੀ ਇਕ ਹੰਝੂ ਤਕ ਨਹੀਂ ਵਹਾਇਆ ਇਨ੍ਹਾਂ ਸ਼ਹੀਦਾਂ ਲਈ। ਘੱਟੋ-ਘੱਟ ਮਗਰਮੱਛ ਵਾਲੇ ਹੰਝੂ ਹੀ ਵਹਾ ਦਿੰਦੇ। ਇਹ ਉਹੀ ਸ਼ਹੀਦ ਹਨ ਜਿਹੜੇ ਤੁਹਾਨੂੰ ਕੁਰਸੀਆਂ ਦਿੰਦੇ ਸੀ। ਹੁਣ ਦੱਸੋ ਅਕਾਲੀ ਦਲ ਵਾਲਿਉ ਕਿਸਾਨਾਂ ਦੀ ਹਮਾਇਤ ਵਿਚ ਤੁਸੀ ਦਿੱਲੀ ਦੇ ਕਿਹੜੇ ਬਾਰਡਰ ਤੇ ਬੈਠੇ ਹੋ? ਦੱਸੋ ਕਾਂਗਰਸ ਵਾਲਿਉ, ਤੁਸੀ ਕਿਸ ਬਾਰਡਰ ਉਤੇ ਬੈਠੇ ਹੋ? ਕਹਿੰਦਾ ਤਾਂ ਬਾਦਲ ਵੀ ਹੁੰਦਾ ਸੀ ਕਿ ਮੈਂ ਕਿਸਾਨਾਂ ਦਾ ਪੁੱਤ ਹਾਂ ਪਰ ਅੱਜ ਕਿਸਾਨਾਂ ਦਾ ਪੁੱਤ ਕਿਸ ਖੁੱਡ ਵਿਚ ਵੜ ਬੈਠਾ ਹੈ?

Farmer Protest Farmer Protest

ਦੇਸ਼ ਦੇ ਸਿਆਸੀ ਲੀਡਰੋ ਮੂੰਹ ਤਾਂ ਦਿਖਾਉਦੇ ਕਿ ਤੁਸੀ ਕਿੱਥੇ ਹੋ? ਵੋਟਾਂ ਮੌਕੇ ਤੁਸੀ ਗਧੇ ਨੂੰ ਬਾਪ ਬਣਾ ਲੈਂਦੇ ਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਕਲ ਤੁਸੀ ਇਨ੍ਹਾਂ ਦੇ ਵਿਹੜਿਆਂ ਵਿਚ ਹੀ ਆਉਣਾ ਹੈ  ਜਿਹੜੇ ਦਿੱਲੀ ਮੋਰਚੇ ਵਿਚ ਬੈਠੇ ਹਨ? 70 ਸਾਲ ਬਾਅਦ ਅੱਜ ਅੰਨਦਾਤੇ ਨੂੰ ਤੁਹਾਡੀ ਲੋੜ ਸੀ।  ਪਰ ਤੁਸੀ ਐਨੇ ਢੀਠ ਹੋ ਕਿ ਅੰਨਦਾਤੇ ਲਈ ਇਕ ਹੰਝੂ ਤਕ ਨਹੀਂ ਵਹਾਇਆ। ਕੀ ਬਣਿਆ ਅਕਾਲੀ ਦਲ ਵਾਲਿਉ, ਤੁਹਾਡੇ ਭਾਜਪਾ ਨਾਲ ਨਹੂੰ ਮਾਸ ਦੇ ਰਿਸ਼ਤੇ ਦਾ? ਹੁਣ ਕਰਵਾਉ ਬਾਦਲ ਜੀ ਕਾਨੂੰਨ ਰੱਦ। ਪੁਛਿਉ ਇਨ੍ਹਾਂ ਲੋਕਾਂ ਨੂੰ ਜਦੋਂ ਤੁਹਾਡੀਆਂ ਸੱਥਾਂ ਵਿਚ ਵੋਟਾਂ ਲੈਣ ਆਉਣਗੇ, ਫਿਰ ਪੁਛਿਉ ਕਿ ਦੱਸੋ ਓਏ ਲੀਡਰੋ ਦਿੱਲੀ ਮੋਰਚੇ ਮੌਕੇ ਤੁਸੀ ਕਿਹੜੀ ਖੁੱਡ ਵਿਚ ਵੜੇ ਹੋਏ ਸੀ? ਪੁਛਿਉ ਖ਼ਾਸ ਕਰ ਕੇ ਭਾਜਪਾ ਦੇ ਲੀਡਰਾਂ ਨੂੰ ਕਿ ਤੁਸੀ ਤਾਂ ਦੁਸ਼ਮਣ ਤੋਂ ਵੀ ਭੈੜਾ ਸਲੂਕ ਕੀਤਾ।

PM ModiPM Modi

ਯਾਦ ਰਖਿਉ ਭਾਜਪਾ ਵਾਲਿਉ, ਦਿੱਲੀ ਵਿਚ ਬੈਠੇ ਕਿਰਤੀ ਲੋਕ, ਅੰਨਦਾਤੇ ਹਨ ਨਾ ਕਿ ਅਤਿਵਾਦੀ। ਭਾਜਪਾ ਵਾਲਿਉ ਤੁਸੀ ਤਾਂ ਅੱਗ ਉਤੇ ਪਾਣੀ ਦੀ ਜਗ੍ਹਾ ਤੇਲ ਪਾ ਰਹੇ ਹੋ। ਭਾਜਪਾ ਵਾਲਿਉ ਬਹੁਤ ਹੋ ਗਿਆ, ਦੇਸ਼ ਦੇ ਅੰਨਦਾਤਿਆਂ ਨੂੰ ਅਤਿਵਾਦੀ ਕਹਿਣਾ ਬੰਦ ਕਰੋ। ਯਾਦ ਰਖਿਉ ਭਾਜਪਾ ਵਾਲਿਉ, ਅੱਜ ਤਾਂ ਤੁਸੀ ਸਰਹੱਦਾਂ ਤੇ ਕਿੱਲ ਲਾ ਦਿਤੇ, ਕਿੱਲ ਤਾਂ ਪਾਕਿਸਤਾਨ ਜਾਂ ਚੀਨ ਦੀ ਸਰਹੱਦ ਉਤੇ ਵੀ ਨਹੀਂ। ਕੀ ਖ਼ਤਰਾ ਹੋ ਗਿਆ ਤੁਹਾਨੂੰ ਦੇਸ਼ ਦੇ ਅੰਨਦਾਤੇ ਤੋਂ? ਭਾਜਪਾ ਵਾਲਿਉ, ਅੰਬਾਨੀ, ਅਡਾਨੀ ਦੀ ਗੋਦੀ ਵਿਚੋਂ ਜਾਗੋ, ਦੇਖੋ ਇਨ੍ਹਾਂ ਦੀ ਗੋਦੀ ਵਿਚੋਂ ਉੱਠ ਕੇ, ਬਾਹਰ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਸੜਕਾਂ ਤੇ ਕਿਵੇਂ ਰਾਤਾਂ ਗੁਜ਼ਾਰ ਰਿਹਾ ਹੈ। 

Farmer protestFarmer protest

ਤੁਸੀ ਸੁੱਤਾ ਸ਼ੇਰ ਜਗਾ ਕੇ ਆਪ ਪਤਾ ਨਹੀਂ ਕਿਹੜੀ ਖੁੱਡ ਵਿਚ ਵੜ ਗਏ। ਓ ਸਦਕੇ ਜਾਵਾਂ ਮੈਂ ਤੇਰੇ ਪੰਜਾਬੀਆ, ਤੂੰ ਪੰਜਾਬ ਵਿਚੋਂ ਚਲਿਆ ਤੇ ਪਹਿਲਾਂ ਹਰਿਆਣੇ ਦੇ ਛੋਟੇ ਭਾਈ ਨਾਲ ਜੱਫੀ ਪਾਈ ਤੇ ਫਿਰ ਇਹ ਜੱਫੀ ਪੂਰੇ ਭਾਰਤ ਨਾਲ ਪਾ ਲਈ। ਵਾਹ ਓਏ ਅੰਨਦਾਤਿਆ,  ਹੁਣ ਤੂੰ ਤਾਂ ਇਹ ਪਿਆਰ ਦੀ ਜੱਫੀ ਪੂਰੀ ਦੁਨੀਆਂ ਨਾਲ ਪਾ ਲਈ ਏ। ਤੇਰੀ ਹਮਾਇਤ ਵਿਚ ਦੁਨੀਆਂ ਦੇ ਵੱਡੇ ਦੇਸ਼ਾਂ ਵਿਚ ਟਰੈਕਟਰ ਮਾਰਚ ਅਤੇ ਕਾਰ ਮਾਰਚ ਕੀਤੇ ਜਾ ਰਹੇ ਹਨ ਪਰ ਸਾਡੇ ਅਪਣੇ ਦੇਸ਼ ਦੇ ਲੀਡਰ ਮਸਤ ਹੋ ਕੇ ਅੰਬਾਨੀ ਤੇ ਅਡਾਨੀ ਦੀ ਗੋਦੀ ਵਿਚ ਬੈਠੇ ਹਨ।

tractor marchtractor march

ਯਾਦ ਰਖਿਉ ਭਾਜਪਾ ਵਾਲਿਉ ਕੋਈ ਵੀ ਰਾਜ ਸਦੀਵੀ ਨਹੀਂ ਹੁੰਦਾ। ਆਰੀਆ ਲੋਕ ਹਜ਼ਾਰਾਂ ਸਾਲ ਸਾਡੇ ਤੇ ਰਾਜ ਕਰਦੇ ਰਹੇ ਪਰ ਜਦੋਂ ਉਨ੍ਹਾਂ ਅੰਦਰ ਹੰਕਾਰ ਪੈਦਾ ਹੋ ਗਿਆ ਤਾਂ ਇਨ੍ਹਾਂ ਦਾ ਰਾਜ ਵੀ ਮਲੀਆ ਮੇਟ ਹੋ ਗਿਆ। ਮੁਗ਼ਲ ਲੋਕ ਹਜ਼ਾਰਾਂ ਸਾਲ ਭਾਰਤ ਤੇ ਰਾਜ ਕਰਦੇ ਰਹੇ ਪਰ ਜਦ ਹੰਕਾਰ ਪੈਦਾ ਹੋ ਗਿਆ ਤਾਂ ਇਨ੍ਹਾਂ ਦੇ ਰਾਜ ਦਾ ਵੀ ਖ਼ਾਤਮਾ ਹੋ ਗਿਆ। ਅੰਗਰੇਜ਼ 200 ਸਾਲ ਭਾਰਤ ਤੇ ਰਾਜ ਕਰਦੇ ਰਹੇ, ਜਦ ਹੰਕਾਰ ਪੈਦਾ ਹੋ ਗਿਆ ਤਾਂ ਅੰਗਰੇਜ਼ ਵੀ ਬੋਰੀ ਬਿਸਤਰਾ ਲੈ ਕੇ ਜਲੇ ਗਏ। ਇਹੀ ਹੋਣਾ ਹੈ ਭਾਜਪਾ ਵਾਲਿਉ ਤੁਹਾਡੇ ਨਾਲ ਵੀ। 
ਸੁਖਪਾਲ ਮਾਣਕ, ਸੰਗਰੂਰ
ਸੰਪਰਕ: 98722-31523

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement