1984 ਸਿੱਖ ਨਸਲਕੁਸ਼ੀ ਦੇ 38 ਸਾਲ: ਸਿੱਖਾਂ ਦੇ ਮਨਾਂ ਵਿਚ ਅੱਜ ਵੀ ਅੱਲੇ ਹਨ ਜ਼ਖ਼ਮ
Published : Oct 31, 2022, 4:45 pm IST
Updated : Oct 31, 2022, 4:56 pm IST
SHARE ARTICLE
1984 Sikh Genocide
1984 Sikh Genocide

ਨਵੰਬਰ 1984 ਇਸ ਦੇਸ਼ ਦਾ ਐਸਾ ਕਾਲਾ ਵਰਕਾ ਸੀ ਜਿਸ ਨੇ ਮਾਨਵਤਾ ਦੇ ਮੱਥੇ ਉੱਤੇ ਕਾਲਖ ਮਲ ਦਿੱਤੀ

 

ਨਵੰਬਰ 1984 ਦੇਸ਼ ਦਾ ਐਸਾ ਕਾਲਾ ਵਰਕਾ ਸੀ ਜਿਸ ਨੇ ਮਾਨਵਤਾ ਦੇ ਮੱਥੇ ਉੱਤੇ ਕਾਲਖ ਮਲ ਦਿੱਤੀ। ਐਨੇ ਵੱਡੇ ਪੱਧਰ 'ਤੇ ਸਿੱਖਾਂ ਉੱਤੇ ਜ਼ੁਲਮ ਸ਼ਾਇਦ 'ਜ਼ਾਲਿਮ' ਕਹੇ ਜਾਂਦੇ ਅੰਗਰੇਜ਼ਾਂ ਨੇ ਵੀ ਨਾ ਕੀਤੇ ਹੋਣ ਜੋ ਆਜ਼ਾਦ ਭਾਰਤ ਵਿਚ ਸਿੱਖਾਂ 'ਤੇ 31 ਅਕਤੂਬਰ 1984 ਤੋਂ ਬਾਅਦ ਕੀਤੇ ਗਏ, ਤੇ ਉਹ ਵੀ ਗਿਣੇ ਮਿਥੇ ਯੋਜਨਾਬੱਧ ਤਰੀਕੇ ਨਾਲ ਸਰਕਾਰੀ ਸਰਪ੍ਰਸਤੀ ਅਤੇ ਸ਼ਹਿ ਹੇਠ। ਇਸ ਨਸਲਕੁਸ਼ੀ ਦੇ ਨਿਸ਼ਾਨ ਦਿੱਲੀ ਦੀਆਂ ਸੜਕਾਂ ਤੋਂ ਤਾਂ ਮਿਟਾ ਦਿੱਤੇ ਗਏ ਹੋਣਗੇ ਪਰ ਸਿੱਖਾਂ ਦੇ ਦਿਲਾਂ ਵਿਚੋਂ ਨਹੀਂ ਮਿਟਾਏ ਜਾ ਸਕੇ।

ਗੁੰਡਾਗਰਦੀ ਦਾ ਨੰਗਾ ਨਾਚ ਜੋ ਦਿੱਲੀ ਵਿਚ ਹੋਇਆ ਉਹ ਮਹਾਮਾਰੀ ਵਾਂਗ ਹੋਂਦ ਚਿੱਲੜ ਸਮੇਤ ਦੇਸ਼ ਭਰ ਵਿਚ ਫੈਲਿਆ। ਹਜ਼ਾਰਾਂ ਸਿੱਖਾਂ ਨੂੰ ਘਰਾਂ ਵਿਚੋਂ ਕੱਢ ਕੱਢ ਕੇ ਮਾਰਿਆ ਗਿਆ, ਹਜ਼ਾਰਾਂ ਧੀਆਂ ਭੈਣਾਂ ਦੀ ਉਹਨਾਂ ਦੇ ਪਰਿਵਾਰ ਸਾਹਮਣੇ ਬੇਪਤੀ ਕੀਤੀ ਗਈ, ਹੱਥਪੈਰ ਬੰਨ੍ਹ ਜਿਉਂਦਿਆਂ ਨੂੰ ਅੱਗਾਂ ਲਗਾ ਕੇ ਆਲੇ ਦੁਆਲੇ ਖੜ੍ਹੇ ਗੁੰਡਿਆਂ ਨੇ ਹੱਸ ਹੱਸ ਮੌਤ ਦਾ ਤਮਾਸ਼ਾ ਦੇਖਿਆ। 'ਸਿੱਖਾਂ ਨੂੰ ਸਬਕ ਸਿਖਾਉਣ ਲਈ' ਜੋ ਮਨੁੱਖਤਾ ਦਾ ਘਾਣ ਹੋਇਆ ਉਹ ਸ਼ਬਦਾਂ ਵਿਚ ਲਿਖਣਾ ਸ਼ਾਇਦ ਸੰਭਵ ਹੀ ਨਹੀਂ। 

ਅੱਜ ਇਸ ਦੁਖਾਂਤ ਨੂੰ ਕਿੰਨੇ ਸਾਲ ਹੋ ਚੁੱਕੇ ਨੇ। ਇਨ੍ਹਾਂ ਸਾਲਾਂ ਵਿਚ ਸਰਕਾਰਾਂ ਬਦਲੀਆਂ, ਚਿਹਰੇ ਬਦਲੇ ਪਰ 1984 ਦੇ ਕਤਲੇਆਮ ਤੋਂ ਸਿਵਾਏ ਵੋਟਾਂ ਬਟੋਰਨ ਦੇ ਕਿਸੇ ਨੇ ਕੁਝ ਨਹੀਂ ਕੀਤਾ। ਹਰ 5 ਸਾਲਾਂ ਬਾਅਦ ਇਸ ਕਤਲੇਆਮ ਨੂੰ 'ਸਿੱਖਾਂ 'ਤੇ ਅਣਮਨੁੱਖੀ ਤਸ਼ੱਦਦ' ਕਹਿ ਕੇ ਸਟੇਜਾਂ ਤੋਂ ਬੱਸ 'ਨਿੰਦ' ਦਿੱਤਾ ਜਾਂਦਾ ਹੈ ਅਤੇ ਇਨਸਾਫ਼ ਦਾ ਦਾਅਵਾ ਕਰਕੇ ਸਿੱਖਾਂ ਤੋਂ ਵੋਟਾਂ ਲੈ ਲਈਆਂ ਜਾਂਦੀਆਂ ਹਨ। ਮਰਵਾਹ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤੱਕ ਪਤਾ ਨਹੀਂ ਕਿੰਨੇ ਕਮਿਸ਼ਨ ਅਤੇ ਕਿੰਨੀਆਂ ਕਮੇਟੀਆਂ ਇਸ ਮਾਮਲੇ ਦੀ 'ਜਾਂਚ' ਲਈ ਕਾਇਮ ਕੀਤੀਆਂ ਗਈਆਂ

ਪਰ ਦੇਸ਼ ਦੇ ਇਹ 'ਕਾਬਿਲ' ਲੋਕ 35 ਸਾਲਾਂ ਤੱਕ ਸਿੱਖ ਕਤਲੇਆਮ ਦੇ 'ਸਬੂਤ' ਹੀ ਜੁਟਾ ਨਹੀਂ ਪਾਈਆਂ। ਸਿਆਸੀ ਲੀਡਰ ਅਕਸਰ ਦੇਸ਼ ਦੇ ਵਿਕਾਸ, ਤਰੱਕੀ, ਬਦਲਾਉ ਦੇ ਦਾਅਵੇ ਕੀਤੇ ਜਾਂਦੇ ਹਨ। ਪਰ ਜ਼ਰਾ ਸੋਚੋ ਕਿ ਦੇਸ਼ ਦਾ ਇਹ ਵਿਕਾਸ ਇਹਨਾਂ ਕਤਲੇਆਮ ਪੀੜਿਤਾਂ ਦੇ ਕਿਸ ਕੰਮ ਦਾ ? ਜਿਸ ਮਾਂ ਦੇ ਜਵਾਨ ਪੁੱਤ ਨੂੰ ਉਸਦੀਆਂ ਅੱਖਾਂ ਸਾਹਮਣੇ ਗੁੰਡਿਆਂ ਦਾ ਟੋਲਾ ਵੱਢ ਦਵੇ ਅਤੇ ਉਸ ਨੂੰ ਇੰਨੇ ਸਾਲ ਤੱਕ ਇਸਦਾ ਇਨਸਾਫ਼ ਨਾ ਮਿਲੇ, ਦੇਸ਼ ਦਾ ਵਿਕਾਸ ਉਸਦੇ ਕਿਸ ਕੰਮ ਦਾ ?

ਜਿਸ ਪੰਜਾਬਣ ਦੇ ਸੁਹਾਗ ਨੂੰ ਉਸਦੇ ਸਾਹਮਣੇ ਗਲ਼ ਵਿਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਹੋਵੇ ਪਰ ਇੰਨੇ ਸਾਲਾਂ ਤੱਕ ਇਨਸਾਫ਼ ਨਾ ਮਿਲੇ ਉਸਨੂੰ ਕੀ ਮਤਲਬ ਦੇਸ਼ 'ਚ ਕੀ ਬਦਲਾਉ ਆਇਆ ? ਜਿਸ ਨੌਜਵਾਨ ਦੇ ਦੇਖਦੇ ਦੇਖਦੇ ਉਸਦੀ ਮਾਂ ਜਾਂ ਭੈਣ ਦੀ ਇੱਜ਼ਤ ਗਲੀ ਦੇ ਵਿਚਕਾਰ ਤਾਰ-ਤਾਰ ਕੀਤੀ ਗਈ ਹੋਵੇ ਪਰ ਇੰਨੇ ਸਾਲਾਂ ਤੱਕ ਇਨਸਾਫ਼ ਨਾ ਮਿਲੇ ਦੇਸ਼ ਦੀ ਤਰੱਕੀ ਉਸਦੇ ਕਿਸ ਕੰਮ ਦੀ ?

ਆਪਣੇ ਪਰਿਵਾਰ ਗਵਾ ਚੁੱਕੇ ਇਹਨਾਂ ਸਿੱਖਾਂ ਨੂੰ ਅੱਜ ਵੀ 'ਵਿਚਾਰੇ' ਦੇ ਤੌਰ 'ਤੇ ਵਿਚਾਰਿਆ ਜਾਂਦਾ ਹੈ ਅਤੇ ਇਸ ਨਸਲਕੁਸ਼ੀ ਦੇ ਦੋਸ਼ੀ ਕਹੇ ਜਾਂਦੇ ਲੋਕ ਅੱਜ ਵੀ ਧੌਣ ਅਕੜਾ ਕੇ ਆਜ਼ਾਦ ਘੁੰਮ ਰਹੇ ਹਨ। ਸਿਆਸੀ ਪਾਰਟੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹਨਾਂ ਕਤਲੇਆਮ ਦੇ ਸ਼ਿਕਾਰ ਪਰਿਵਾਰਾਂ ਨੂੰ ਸਿਰਫ਼ ਤਰਸ ਦੇ ਆਧਾਰ 'ਤੇ ਦਿੱਤੀ ਗਈ ਸਹਾਇਤਾ ਦਰਅਸਲ ਉਹਨਾਂ ਦੇ ਦਰਦ ਨੂੰ ਘਟਾਉਂਦੀ ਘੱਟ ਅਤੇ ਵਧਾਉਂਦੀ ਵੱਧ ਹੈ। ਉਹ ਇਸ ਦੇਸ਼ ਦੇ ਨਾਗਰਿਕ ਹਨ ਅਤੇ ਇਸ ਨਾਤੇ ਉਹਨਾਂ ਦੀਆਂ ਮੁਢਲੀਆਂ ਲੋੜਾਂ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। 

1984 ਦੇ ਸਿੱਖ ਕਤਲੇਆਮ ਦਾ ਇਨਸਾਫ਼ ਆਜ਼ਾਦ ਦੇਸ਼ ਦੀਆਂ ਸਰਕਾਰਾਂ ਚੁਣਾਵੀ ਟੁੱਕਰ ਬਣਾਉਣ ਦੀ ਬਜਾਏ ਆਪਣੀ ਸਮਾਜਿਕ, ਨੈਤਿਕ ਅਤੇ ਇਨਸਾਨੀਅਤ ਪ੍ਰਤੀ ਜਿੰਮੇਵਾਰੀ ਮੰਨ ਕੇ ਦਿਵਾਉਣ ਤਾਂ ਇਸ ਤੋਂ ਵਧੀਆ ਸ਼ਾਇਦ ਕੁਝ ਹੋਰ ਨਹੀਂ ਹੋ ਸਕਦਾ। ਇਹਨਾਂ ਪਰਿਵਾਰਾਂ ਦੀ ਲੰਬੀ ਉਡੀਕ ਅੱਜ ਵੀ ਦੇਸ਼ ਦੇ ਕਾਨੂੰਨ ਦੇ 'ਲੰਮੇ ਹੱਥਾਂ' ਨੂੰ ਇਸ ਕਤਲੇਆਮ ਦੇ ਇਨਸਾਫ਼ ਦਾ ਸਵਾਲ ਪੁੱਛ ਰਹੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement