'ਦੋਸ਼ੀਆਂ ਨੂੰ ਕਾਨੂੰਨੀ ਦਾਇਰੇ 'ਚ ਲਿਆਉਣ ਤਕ ਚੈਨ ਨਾਲ ਨਹੀਂ ਬੈਠਾਂਗੇ'
Published : Jan 1, 2019, 1:21 pm IST
Updated : Jan 1, 2019, 1:21 pm IST
SHARE ARTICLE
Manjinder Singh Sirsa
Manjinder Singh Sirsa

1984 ਸਿੱਖ ਕਤਲੇਆਮ : ਇਹ ਕਤਲੇਆਮ 'ਚ ਸ਼ਾਮਲ ਮੁੱਖ ਨੇਤਾਵਾਂ ਨੂੰ ਸਜ਼ਾ ਦੀ ਸ਼ੁਰੂਆਤ : ਸਿਰਸਾ

ਨਵੀਂ ਦਿੱਲੀ : ਦੇਸ਼ ਦੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 1984 'ਚ ਹੋਏ ਕਤਲ ਤੋਂ ਬਾਅਦ ਭੜਕ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਮਿਲਣ ਵਾਲੇ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਦੇ ਆਤਮ ਸਮਰਪਣ ਕਰਨ ਤੋਂ ਬਾਅਦ ਸਿੱਖ ਨੇਤਾਵਾਂ ਨੇ ਕਿਹਾ ਹੈ ਕਿ ਜਦੋਂ ਤਕ ਕਤਲੇਆਮ 'ਚ ਸ਼ਾਮਲ ਹਰ ਇਕ ਵਿਅਕਤੀ ਨੂੰ ਕਾਨੂੰਨੀ ਦਾਇਰੇ 'ਚ ਨਹੀਂ ਲਿਆਂਦਾ ਜਾਂਦਾ ਉਦੋਂ ਤਕ ਉਹ ਚੈਨ ਨਾਲ ਨਹੀਂ ਬੈਠਣਗੇ। ਸੱਜਣ ਕੁਮਾਰ ਨੇ ਅੱਜ ਮੈਟਰੋਪੌਲਿਸਟਨ ਮੈਜਿਸਟ੍ਰੇਟ ਅਦਿਤੀ ਗਰਗ ਦੇ ਸਾਹਮਣੇ ਆਤਮ ਸਮਰਪਣ ਕਰ ਦਿਤਾ, ਜਿਨ੍ਹਾਂ ਨੇ ਉਸ ਨੂੰ ਮੰਡੋਲੀ ਜੇਲ ਭੇਜੇ ਜਾਣ ਦਾ ਆਦੇਸ਼ ਦਿਤਾ।

Manjit Singh GKManjit Singh GK

ਦਿੱਲੀ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ 17 ਦਸੰਬਰ ਨੂੰ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਮਿਲਣ ਤੋਂ ਬਾਅਦ ਸੱਜਣ ਕੁਮਾਰ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਤਿਆਗ ਪੱਤਰ ਦੇ ਦਿਤਾ ਸੀ। ਅਦਾਲਤ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ 31 ਦਸੰਬਰ ਤਕ ਦਾ ਸਮਾਂ ਦਿਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਨੂੰ ਪੀੜਤਾਂ ਲਈ ਇਕ 'ਬੜੀ ਰਾਹਤ' ਕਰਾਰ ਦਿੰਦੇ ਹੋਏ ਕਿਹਾ,''ਲੱਖਾਂ ਲੋਕ ਜਿਨ੍ਹਾਂ ਦੀਆਂ ਅੱਖਾਂ ਵਿਚ 1984 ਦੇ ਸਿੱਖ ਕਤਲੇਆਮ ਦਾ ਦਰਦ ਦਬਿਆ ਹੈ, ਉਹ ਸੱਜਣ ਕੁਮਾਰ ਨੂੰ ਆਤਮ ਸਮਰਪਣ ਕਰਦੇ ਦੇਖਣਾ ਚਾਹੁੰਦੇ ਸਨ।

ਇਹ ਕਤਲੇਆਮ 'ਚ ਸ਼ਾਮਲ ਮੁੱਖ ਨੇਤਾਵਾਂ ਨੂੰ ਸਜ਼ਾ ਦੀ ਸ਼ੁਰੂਆਤ ਹੈ।'' ਉਨ੍ਹਾਂ ਕਿਹਾ,''ਸਿੱਖ ਕਤੇਲਆਮ 'ਚ ਸ਼ਾਮਲ ਹਰ ਇਕ ਵਿਅਕਤੀ ਨੂੰ ਜਦ ਤਕ ਇੰਨਸਾਫ਼ ਦੇ ਕਟਹਿਰੇ 'ਚ ਨਹੀਂ ਲਿਆਂਦਾ ਜਾਂਦਾ, ਉਦੋਂ ਤਕ ਅਸੀ ਚੈਨ ਨਾਲ ਨਹੀਂ ਬੈਠਾਂਗੇ।'' ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਕੁਮਾਰ ਦੇ ਜੇਲ ਜਾਣ ਤੋਂ ਹੋਰ ਗਵਾਹਾਂ ਨੂੰ ਤਾਕਤ ਮਿਲਗੀ ਜੋ ਪਹਿਲਾਂ ਅੱਗੇ ਆਉਣ ਤੋਂ ਡਰ ਰਹੇ ਸੀ। ਉਨ੍ਹਾਂ ਕਿਹਾ,''ਅਸੀਂ ਉਨ੍ਹਾਂ ਗਵਾਹਾਂ ਦੀ ਮੌਤ ਮਾਮਲੇ 'ਚ ਵੀ ਰੋਜ਼ਾਨਾ ਸੁਣਵਾਈ ਕੀਤੇ ਜਾਣ ਦੀ ਮੰਗ ਕਰਾਂਗੇ ਜੋ ਅੱਗੇ ਆਉਣਾ ਚਾਹੁੰਦੇ ਹਨ।''

R P Singh bjp secretaryR P Singh Bjp Secretary

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਆਰ ਪੀ ਸਿੰਘ ਨੇ ਕਿਹਾ ਕਿ ਇਹ ਸਿੱਖਾਂ ਲਈ ਇਕ ਬਹੁਤ ਵੱਡਾ ਦਿਨ ਹੈ। ਸਿੰਘ ਨੇ ਕਿਹਾ,''ਇਸ ਨਾਲ ਚੌਤਰਫ਼ਾ ਇਕ ਸੰਦੇਸ਼ ਗਿਆ ਹੈ ਕਿ (1984 ਦੇ ਸਿੱਖ ਕਤਲੇਆਮ 'ਚ ਸ਼ਾਮਲ) ਕੋਈ ਵੀ ਨਹੀਂ ਬਚੇਗਾ ਅਤੇ ਅਸੀਂ ਚਾਹੁੰਦੇ ਹਾਂ ਕਿ ਕਮਲ ਨਾਥ (ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ) ਅਤੇ (ਕਾਂਗਰਸ ਨੇਤਾ ਜਗਦੀਸ਼ ਟਾਈਟਲਰ) ਨੂੰ ਉਨ੍ਹਾਂ ਦੇ ਅਪਰਾਧਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ।''                          (ਪੀ.ਟੀ.ਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement