
ਕਰਨਾਟਕ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਵੀ ਸਰਕਾਰੀ ਹੁਕਮ ਜਾਰੀ ਕਰਨ ਦੀ ਕੀਤੀ ਮੰਗ
ਕਰਨਾਟਕ - ਬੰਗਲੁਰੂ (ਉਲਸੁਰੂ) ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਵਰਕਿੰਗ ਕਮੇਟੀ ਦੇ ਮੈਂਬਰ ਡਾ. ਹਰਮਿੰਦਰ ਸਿੰਘ ਨੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ ਉਹਨਾਂ ਨੇ ਸਿੱਖਾਂ ਦੇ ਕਕਾਰਾਂ ਦੀ ਰੱਖਿਆ ਅਤੇ ਕਰਨਾਟਕ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਸਰਕਾਰੀ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ।
ਡਾ : ਹਰਮਿੰਦਰ ਸਿੰਘ ਜੋ ਕਿ ਵਰਕਿੰਗ ਕਮੇਟੀ ਦੇ ਮੈਂਬਰ ਹਨ ਉਹਨਾਂ ਨੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਸਿੱਖਿਆ ਮੰਤਰੀ ਬੀ.ਸੀ. ਨਾਗੇਸ਼ ਨੂੰ ਪੱਤਰ ਲਿਖਿਆ ਹੈ ਜਿਸ ਵਿਚ ਉਹਨਾਂ ਨੇ ਕਿਹਾ ਕਿ , "ਸਾਡੀ ਬੇਨਤੀ 'ਤੇ ਵਿਚਾਰ ਕਰਨ ਲਈ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਇਸ ਧਾਰਮਿਕ/ਪੰਥਕ ਮਸਲੇ ਨੂੰ ਹੱਲ ਕਰਨ ਲਈ ਸਿੱਖ ਕੌਮ ਨਾਲ ਮਿਲ ਕੇ ਇਹ ਸਪੱਸ਼ਟ ਕਰਨ ਲਈ ਕਿ, "ਸਿੱਖਾਂ ਦੀ ਦਸਤਾਰ ਇੱਕ ਸੰਵਿਧਾਨਕ ਹੱਕ ਹੈ ਅਤੇ ਮਾਨਯੋਗ ਹਾਈਕੋਰਟ ਦੇ ਅੰਤਰਿਮ ਹੁਕਮ ਕੇਸਕੀ ਅਤੇ ਦਸਤਾਰ ਪਹਿਨਣ ਵਾਲੇ ਸਿੱਖ ਵਿਦਿਆਰਥੀਆਂ 'ਤੇ ਲਾਗੂ ਨਹੀਂ ਹੁੰਦੇ।"
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਨੇ ਕਰਨਾਟਕ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਸਿੱਖ ਧਰਮ ਅਤੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਲਈ ਸਰਕਾਰ ਨੂੰ ਜੀਓ ਜਾਰੀ ਕਰਨ ਦੀ ਵੀ ਅਪੀਲ ਕੀਤੀ ਸੀ। ਹਰਮਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਉਲਸੁਰੂ ਵੱਲੋਂ ਵੀ ਸੂਬੇ ਵਿਚ ਸਿੱਖ ਕੇਸਕੀ, ਪਟਕਾ, ਦਸਤਾਰ, ਦੁਮਾਲਾ, ਦਸਤਾਰ ਦੇ ਮੁੱਦੇ ਨੂੰ ਹੱਲ ਕਰਨ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
Harminder Singh
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਬੰਗਲੌਰ ਵਿਖੇ ਕਾਲਜ ਪ੍ਰਬੰਧਕਾਂ ਵੱਲੋਂ ਇੱਕ ਅੰਮ੍ਰਿਤਧਾਰੀ ਸਿੱਖ ਲੜਕੀ ਅਮਿਤੇਸ਼ਵਰ ਕੌਰ ਦੇ ਕਾਲਜ ਵਿਚ ਦਸਤਾਰ ਪਹਿਨਣ ਬਾਰੇ ਇੱਕ ਬੇਲੋੜਾ ਮੁੱਦਾ ਉਠਾਇਆ ਗਿਆ ਸੀ, “ਤੁਹਾਡੇ ਦਖਲ ਅਤੇ ਸਮਰਥਨ ਕਾਰਨ ਉਕਤ ਮੁੱਦਾ ਹੱਲ ਹੋ ਗਿਆ ਹੈ ਅਤੇ ਅਮਿਤੇਸ਼ਵਰ ਕੌਰ ਹੁਣ ਕੇਸਕੀ, ਪੱਗ ਬੰਨ੍ਹ ਕੇ ਆਪਣੀਆਂ ਕਲਾਸਾਂ ਲਗਾ ਰਹੀ ਹੈ। ਜਿਸ ਦੇ ਲਈ ਅਸੀਂ ਧੰਨਵਾਦੀ ਹਾਂ।