
SAD Political Crisis: ਇਸ ਪੱਤਰ ਵਿਚ ਉਨ੍ਹਾਂ ਰਾਮ ਰਹੀਮ ਦਾ ਕੇਸ ਵਾਪਸ ਲੈਣ ਦਾ ਜ਼ਿਕਰ ਕੀਤਾ ਹੈ
SAD Political Crisis: Rebel Group Apolog letter At Sri Akal Takht Sahib: ਨਾਰਾਜ਼ ਅਕਾਲੀ ਆਗੂਆਂ ਵਲੋਂ ਜਥੇਦਾਰ ਰਘਬੀਰ ਸਿੰਘ ਨੂੰ ਖਿਮਾ ਯਾਚਨਾ ਪੱਤਰ ਸੌਂਪਿਆ ਗਿਆ। ਇਸ ਪੱਤਰ ਵਿਚ ਉਨ੍ਹਾਂ ਰਾਮ ਰਹੀਮ ਦਾ ਕੇਸ ਵਾਪਸ ਲੈਣ ਦਾ ਜ਼ਿਕਰ ਕੀਤਾ ਹੈ ਤੇ ਨਾਲ ਹੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਉਣ ਸਕਣ ਬਾਰੇ ਵੀ ਲਿਖਿਆ ਹੈ। ਪੱਤਰ ਵਿਚ ਲਿਖਿਆ ਕਿ ਜਥੇਦਾਰ ਜੀ ਆਪ ਭਲੀ-ਭਾਂਤ ਜਾਣੂ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ। ਇਸ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੌਮੀ ਰਾਜਨੀਤੀ ਵਿਚ ਅਤੇ ਪੰਜਾਬ ਦੀ ਰਾਜਨੀਤੀ ਵਿਚ ਅਹਿਮ ਰੋਲ ਅਦਾ ਕੀਤਾ ਹੈ। ਇਹ ਜਥੇਬੰਦੀ ਸਿੱਖ ਪੰਥ ਦੇ ਧਾਰਮਿਕ ਅਤੇ ਰਾਜਨੀਤਕ ਹਿੱਤਾ ਲਈ ਵੀ ਹਮੇਸ਼ਾ ਸਮਰਪਣ ਦੀ ਭਾਵਨਾ ਨਾਲ ਕੰਮ ਕਰਦੀ ਹੈ। ਇਸ ਨੇ ਖ਼ਾਸ ਕਰਕੇ ਗੁਰਧਾਮਾਂ ਦੀ ਸਾਂਭ-ਸੰਭਾਲ ਵਿਚ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰਾ-ਪੂਰਾ ਸਹਿਯੋਗ ਦਿੱਤਾ ਹੈ।
SAD Political Crisis: Rebel Group Apolog letter At Sri Akal Takht Sahib
ਸਮੇਂ ਸਮੇਂ ਇਸ ਨੇ ਪੰਜਾਬ ਵਿਚ ਲੋਕਾਂ ਤੋਂ ਫਤਵਾ ਲੈ ਕੇ ਆਪਣੀਆਂ ਸਰਕਾਰਾਂ ਬਣਾਈਆਂ ਹਨ ਅਤੇ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਮਹੱਤਵਪੂਰਨ ਫ਼ੈਸਲੇ ਲੈ ਕੇ ਇਹ ਆਪਣਾ ਇਤਿਹਾਸਕ ਰੋਲ ਅਦਾ ਕਰਦੀ ਰਹੀ ਹੈ। ਪਰ 2007 ਤੋਂ ਲੈ ਕੇ 2017 ਦੇ ਦਰਮਿਆਨ ਰਾਜ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਬਣੀ ਸੀ, ਉਸ ਸਮੇਂ ਅਨੇਕਾਂ ਭੁੱਲਾ ਹੋਈਆਂ ਸਨ, ਜਿਨ੍ਹਾਂ ਕਾਰਨ ਸਿੱਖ ਪੰਥ ਅਤੇ ਪੰਜਾਬ ਦੇ ਲੋਕਾਂ ਦਾ ਇਕ ਵੱਡਾ ਹਿੱਸਾ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਬਦਜਨ ਹੋ ਗਿਆ ਹੈ। ਇਸ ਕਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਖੇਤਰ ਵਿਚ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਹੈ, ਉਥੇ ਰਾਜਨੀਤਕ ਖੇਤਰ ਵਿਚ ਵੀ ਲੋਕਾਂ ਦੀ ਬੇਰੁਖ਼ੀ ਝੱਲਣੀ ਪਈ ਹੈ।ਇਸ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਖ਼ਾਸ ਤੌਰ 'ਤੇ ਸੁਖਬੀਰ ਸਿੰਘ ਬਾਦਲ ਤੋਂ ਹੋਈਆਂ ਕੁਝ ਵੱਡੀਆਂ ਗਲਤੀਆਂ ਦਾ ਵੇਰਵਾ ਇਸ ਪ੍ਰਕਾਰ ਹੈ
SAD Political Crisis: Rebel Group Apolog letter At Sri Akal Takht Sahib
1. ਸਲਾਬਤਪੁਰਾ ਵਿਖੇ 2007 ਵਿਚ ਸੱਚਾ ਸੌਦਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਦਸਵੇਂ ਪਾਤਿਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਛਕਾਉਣ ਦੀ ਨਕਲ ਕਰਦਿਆਂ ਉਸੇ ਤਰ੍ਹਾਂ ਦੇ ਵਸਤਰ ਧਾਰਨ ਕਰਕੇ ਅੰਮ੍ਰਿਤ ਛਕਾਉਣ ਦਾ ਸਵਾਂਗ ਰਚਿਆ ਗਿਆ। ਇਸ ਵਿਰੋਧ ਉਸ ਸਮੇਂ ਪੁਲਿਸ ਕੇਸ ਵੀ ਦਰਜ ਹੋਇਆ। ਪਰ ਬਾਅਦ ਵਿਚ ਇਸ ਅਵਗਿਆ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜਾ ਦੇ ਭਾਗੀ ਬਣਾਉਣ ਲਈ ਅਗਲੇਰੀ ਕਾਰਵਾਈ ਕਰਨ ਦੀ ਥਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਕੇਸ ਹੀ ਵਾਪਸ ਲੈ ਲਿਆ।
SAD Political Crisis: Rebel Group Apolog letter At Sri Akal Takht Sahib
2. ਉਪਰੋਕਰ ਘਟਨਾਕ੍ਰਮ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੰਬੰਧਿਤ ਡੇਰੇਦਾਰ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ ਅਤੇ ਸਿੱਖ ਪੰਥ ਨੂੰ ਉਸ ਨਾਲ ਕਈ ਵੀ ਸਰੋਕਾਰ ਨਾ ਰੱਖਣ ਦਾ ਬਾਕਾਇਦਾ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ ਪਰ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰੇਦਾਰ ਨੂੰ ਮੁਆਫ਼ ਕਰਵਾ ਦਿੱਤਾ ਜਿਸ ਸੰਬੰਧੀ ਆਪ ਜੀ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਬੁਲਾ ਕੇ ਸਪੱਸ਼ਟੀਕਰਨ ਲੈ ਸਕਦੇ ਹੋ ਅਤੇ ਇਸ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਖਬਾਰਾਂ ਵਿਚ ਲਗਭਗ 90 ਲੱਖ ਰੁਪਏ ਖਰਚ ਕਰਕੇ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ ਪਰ ਸਿੱਖ ਪੰਥ ਦੇ ਰੋਹ ਤੇ ਰੋਸ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਇਸ ਫੈਸਲੇ ਤੋਂ ਪਿੱਛੇ ਹਟਣਾ ਪਿਆ।
3 ਜੂਨ, 2015 ਨੂੰ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੁਝ ਅਨਸਰਾਂ ਵਲੋਂ ਚੋਰੀ ਕਰਕੇ ਇਸ ਦੇ 110 ਅੰਗਾਂ ਦੀ, 12 ਅਕਤੂਬਰ, 2015 ਨੂੰ ਬਰਗਾੜੀ (ਫ਼ਰੀਦਕੋਟ) ਦੇ ਗੁਰਦੁਆਰਾ ਸਾਹਿਬ ਨੇੜੇ ਜ਼ਮੀਨ 'ਤੇ ਸੁੱਟ ਕੇ ਬੇਅਦਬੀ ਕੀਤੀ ਗਈ, ਇਸ ਨਾਲ ਸਿੱਖ ਪੰਥ ਵਿਚ ਭਾਰੀ ਰੋਸ ਫੈਲ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਦੀ ਨਾ ਤਾਂ ਸਮੇਂ ਸਿਰ ਸਹੀ-ਸਹੀ ਜਾਂਚ ਕਰਵਾ ਸਕੇ ਅਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਸਫਲ ਹੋਏ। ਇਸ ਨਾਲ ਪੰਜਾਬ ਦੇ ਹਾਲਾਤ ਵਿਗੜੇ ਅਤੇ ਕੋਟਕਪੂਰਾ ਅਤੇ ਬਹਿਬਲਕਲਾਂ ਵਿਚ ਦੁਖਦਾਈ ਕਾਂਡ ਵਾਪਰੇ। ਇਨ੍ਹਾਂ ਕਾਂਡਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਵਾਬਦੇਹ ਨਹੀਂ ਸੀ ਬਣਾ ਸਕੀ।
4. ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਕ ਹੋਰ ਖੇਡੀ ਗ਼ਲਤੀ ਕਰਦਿਆਂ ਸੁਮੇਧ ਸੈਣੀ ਨੂੰ ਪੰਜਾਬ ਦਾ ਪੁਲਿਸ ਮੁਖੀ ਲਾਇਆ, ਜੋ ਰਾਜ ਵਿਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਲਈ ਬਦਨਾਮ ਸੀ ਅਤੇ ਇਕ ਪੁਲਿਸ ਕਰਮੀ ਇਜ਼ਬਾਰ ਆਲਮ ਜਿਸ ਨੇ ਆਲਮ ਸੈਨਾ ਦਾ ਗਠਨ ਕੀਤਾ, ਉਸ ਦੀ ਪਤਨੀ ਨੂੰ ਟਿਕਟ ਦੇ ਕੇ ਥਾਪੜਾ ਦਿੱਤਾ ਅਤੇ ਚੀਫ ਪਾਰਲੀਮਿੰਨੀ ਸਕੱਤਰ ਬਣਾਇਆ। ਇਥੇ ਅਸੀਂ ਇਹ ਵੀ ਵਰਣਨ ਕਰਨਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ 2013 ਵਿਚ ਬਣੀ ਸਰਕਾਰ ਅਤੇ ਇਸ ਤੋਂ ਪਹਿਲੀਆਂ ਅਕਾਲੀ ਸਰਕਾਰਾਂ ਵੀ ਲੋਕਾਂ ਨਾਲ ਵਾਅਦੇ ਕਰਨ ਦੇ ਬਾਵਜੂਦ ਰਾਜ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਕਮਿਸ਼ਨ ਬਣਾ ਕੇ ਨਿਰਪੱਖ ਜਾਂਚ ਕਰਵਾਉਣ ਅਤੇ ਪੀੜਤਾਂ ਨੂੰ ਰਾਹਤ ਦੇਣ ਵਿਚ ਵੀ ਅਸਫਲ ਰਹੀਆਂ।
ਇਹ ਅਤੇ ਇਸ ਤਰ੍ਹਾਂ ਦੇ ਲਈ ਹਰ ਘਟਨਾਕ੍ਰਮ ਕਰਕੇ ਸਿੱਖ ਪੰਥ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਰਾਜ਼ ਤੇ ਨਿਰਾਸ਼ ਹੋ ਗਿਆ, ਜਿਸ ਕਾਰਨ ਰਾਜਨੀਤਕ ਅਤੇ ਧਾਰਮਿਕ ਖੇਤਰ ਵਿਚ ਇਸ ਦੀ ਹਾਲਤ ਲਗਾਤਾਰ ਪਤਲੀ ਹੁੰਦੀ ਚਲੀ ਗਈ। ਇਸ ਦਾ ਸਿੱਟਾ ਇਹ ਵੀ ਨਿਕਲਿਆ ਕਿ ਦੇਸ਼ ਵਿਚ ਅਤੇ ਪੰਜਾਬ ਵਿਚ ਬੰਦੀ ਸਿੰਘਾਂ ਅਤੇ ਦੇਸ਼-ਵਿਦੇਸ਼ ਵਿਚ ਸਿੱਖਾਂ ਦੇ ਹੋਰ ਮਸਲੇ ਜੋ ਸਮੇਂ-ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਰਵਾਉਣ ਲਈ ਦੇਸ਼ ਅਤੇ ਪੰਜਾਬ ਦੇ ਹੁਕਮਰਾਨਾਂ ਦੇ ਸਾਹਮਣੇ ਰੱਖਦੀ ਰਹੀ, ਉਨ੍ਹਾਂ ਨੂੰ ਹੁਕਮਰਾਨਾਂ ਵਲੋਂ ਨਜ਼ਰ ਅੰਦਾਜ਼ ਕੀਤਾ ਜਾਣ ਲੱਗਾ। ਇਥੋਂ ਤੱਕ ਕਿ ਮੌਜੂਦਾ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਗੁਰਦੁਆਰਾ ਐਕਟ ਵਿਚ ਸੋਧ ਕਰਕੇ ਗੁਰਬਾਣੀ ਦੇ ਰਚਨ ਦੇ ਪ੍ਰਸਾਰਨ ਅਤੇ ਹੋਰ ਮਾਮਲਿਆਂ 'ਤੇ ਆਪਣੇ ਫ਼ੈਸਲੇ ਠੋਸਣ ਦੀ ਵੀ ਕੋਸ਼ਿਸ਼ ਕੀਤੀ।
ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਰਹੇ ਹਾਂ। ਅਸੀਂ ਇਹ ਵੀ ਸਵੀਕਾਰ ਕਰਦੇ ਹਾਂ ਕਿ ਉਸ ਸਮੇਂ ਉਪਰਕਤ ਮੁੱਦਿਆਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੀ ਗ਼ਲਤ ਪਹੁੰਚ ਨੂੰ ਰੋਕਣ ਵਿਚ ਵੀ ਅਸੀਂ ਅਸਫਲ ਰਹੇ, ਭਾਵੇਂ ਕਿ ਪਾਰਟੀ ਅੰਦਰ ਇਨ੍ਹਾਂ ਦੇਖਦਾਈ ਮਸਲਿਆਂ ਨੂੰ ਅਸੀਂ ਵਾਰ-ਵਾਰ ਉਠਾਉਂਦੇ ਵੀ ਰਹੇ ਸੀ। ਅਸੀਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਹ ਵੀ ਕਹਿੰਦੇ ਰਹੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹਾਜ਼ਰ ਹੋ ਕੇ ਉਪਰੋਕਤ ਗ਼ਲਤੀਆਂ ਲਈ ਗੁਰਮਤਿ ਮਰਿਆਦਾ ਅਨੁਸਾਰ ਪਸਚਾਤਾਪ ਕੀਤਾ ਜਾਵੇ ਅਤੇ ਸਪੱਸ਼ਟ ਰੂਪ ਵਿਚ ਮੁਆਫ ਮੰਗੀ ਜਾਏ, ਪਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਲਈ ਸਹਿਮਤ ਨਹੀਂ ਹੋਏ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਹੋਣ ਕਾਰਨ ਸਾਨੂੰ ਹੋਈਆਂ ਇਨ੍ਹਾਂ ਗਲਤੀਆਂ ਦਾ ਗਹਿਰਾ ਅਹਿਸਾਸ ਹੈ ਅਤੇ ਸਾਡੇ ਮਨਾਂ 'ਤੇ ਇਨ੍ਹਾਂ ਦਾ ਬੋਝ ਵੀ ਹੈ। ਇਸ ਕਰਕੇ ਸਿੱਖ ਪੰਥ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੁੱਚੇ ਸਿੱਖ ਪੰਥ ਤੋਂ ਮੁਆਫੀ ਮੰਗਣ ਲਈ ਅਸੀਂ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਅਤੇ ਇਸ ਪੱਤਰ ਰਾਹੀਂ ਲਿਖਤੀ ਰੂਪ ਵਿਚ ਹੋਈਆਂ ਗਲਤੀਆਂ ਲਈ ਖਿਮਾ ਜਾਚਨਾ ਕਰਦੇ ਹਾਂ। ਸਾਡੇ ਵਲੋਂ ਹੋਈਆਂ ਇਨ੍ਹਾਂ ਭੁੱਲਾਂ ਅਤੇ ਗ਼ਲਤੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰਮਤ ਪਰੰਪਰਾ ਅਨੁਸਾਰ ਦਿੱਤੀ ਗਈ ਕੋਈ ਵੀ ਸਜ਼ਾ ਅਸੀਂ ਪੂਰੀ ਸਿਦਕਦਿਲੀ ਅਤੇ ਨਿਮਰਤਾ ਸਹਿਤ ਭੁਗਤਣ ਲਈ ਤਿਆਰ ਹਾਂ, ਤਾਂ ਜੋ ਅਸੀਂ ਆਪਣੀ ਆਤਮਾ 'ਤੇ ਪਏ ਭਾਰ ਤੋਂ ਸੁਰਖਰੂ ਹੋ ਸਕੀਏ।
SAD Political Crisis: Rebel Group Apolog letter At Sri Akal Takht Sahib