
ਅੰਤਰਰਾਸਟਰੀ ਸਰਹੱਦ 'ਤੇ ਖਲ੍ਹੋ ਕੇ 223ਵੀਂ ਅਰਦਾਸ ਕੀਤੀ
ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਧੁੱਸੀ ਬੰਨ੍ਹ ਵਿਖੇ ਮੱਸਿਆ ਦੇ ਦਿਹਾੜੇ ਤੇ ਗੁਰਦੁਆਰਾ ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ ਵਲੋਂ ਗੁਰਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਸੰਗਤਾਂ ਵਲੋਂ ਸਥਾਨਕ ਅੰਤਰਰਾਸਟਰੀ ਸਰਹੱਦ 'ਤੇ ਖਲ੍ਹੋ ਕੇ 223ਵੀਂ ਅਰਦਾਸ ਕੀਤੀ ਗਈ।
Kartarpur Corridor
ਬਾਜਵਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਸਿਆ ਕਿ ਪਾਕਿਸਤਾਨ ਵਾਲੇ ਪਾਸੇ ਰਸਤੇ ਦਾ ਕੰਮ 90 ਫ਼ੀ ਸਦੀ ਪੂਰਾ ਹੋ ਗਿਆ ਹੈ ਅਤੇ ਭਾਰਤ ਵਾਲੇ ਪਾਸੇ ਵੀ ਰਸਤੇ ਦਾ ਕੰਮ ਬਹੁਤ ਤੇਜ਼ੀ ਨਾਲ ਚਲ ਰਿਹਾ ਹੈ ਅਤੇ ਉਮੀਦ ਹੈ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਇਹ ਰਸਤਾ ਬਣ ਕੇ ਤਿਆਰ ਹੋ ਜਾਵੇਗਾ ਅਤੇ ਨਾਨਕ ਨਾਮ ਲੇਵਾ ਸੰਗਤਾਂ ਬਿਨਾਂ ਵੀਜ਼ਾ, ਬਿਨਾਂ ਪਾਸਪੋਰਟ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ।
Every Sikh is awaiting the opening of the kartarpur corridor : Bajwa
ਬਾਜਵਾ ਨੇ ਅੱਗੇ ਦਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ 8 ਨਵੰਬਰ ਨੁੰ ਰਸਤੇ ਦਾ ਉਦਘਾਟਨ ਕਰਨ ਅਤੇ 9 ਨਵੰਬਰ ਨੂੰ ਪਹਿਲਾ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਦਿਤੇ ਬਿਆਨ ਦੀ ਸਾਡੀ ਸੰਸਥਾ ਸ਼ਲਾਘਾ ਕਰਦੀ ਹੈ ਅਤੇ ਆਸ ਕਰਦੇ ਹਾਂ ਕਿ ਰਸਤਾ ਨਿਰਵਿਘਨ ਸਮੇਂ ਸਿਰ ਖੁਲ੍ਹ ਜਾਵੇਗਾ।