
ਆਮ ਆਦਮੀ ਪਾਰਟੀ ਆਗੂ ਉਪਰ ਦਿਨ-ਦਿਹਾੜੇ ਜਾਨ ਲੇਵਾ ਹਮਲਾ, ਭੱਜ ਕੇ ਬਚਾਈ ਜਾਨ
ਧਾਰੀਵਾਲ, 30 ਸਤੰਬਰ (ਇੰਦਰ ਜੀਤ) : ਬੀਤੇ ਸ਼ਾਮ ਕਰੀਬ 4.00 ਵਜੇ ਆਮ ਆਦਮੀ ਪਾਰਟੀ ਬੁੱਧੀਜੀਵੀ ਸੈੱਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਗੁਰਵਿੰਦਰ ਸਿੰਘ ਗਿੱਲ ਤੇ ਜਾਨ-ਲੇਵਾ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਡਾਕਟਰ ਗਿੱਲ ਨੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਪੱਤਰ ਦਿੰਦੇ ਹੋਏ ਦਸਿਆ ਕਿ ਉਹ ਅਪਣੇ ਇਕ ਸਾਥੀ ਸਮੇਤ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਜਿਨ੍ਹਾਂ ਦੇ ਹੱਥ ਵਿਚ ਕਪੜੇ 'ਚ ਲਪੇਟੇ ਹਥਿਆਰ ਸਨ, ਆ ਕੇ ਰੁਕੇ ਅਤੇ ਕਹਿਣ ਲੱਗੇ ਕਿ ਅੱਜ ਡਾਕਟਰ ਗੁਰਿੰਦਰ ਸਿੰਘ ਜ਼ਿੰਦਾ ਨਹੀਂ ਰਹਿਣ ਦੇਣਾ | ਇਸ ਤੋਂ ਬਾਅਦ ਮੈਂ ਭੱਜ ਕੇ ਸੜਕ ਪਾਰ ਕਰ ਕੇ ਨਜ਼ਦੀਕ ਇਕ ਘਰ ਵਿਚ ਵੜ ਗਿਆ ਅਤੇ ਗੇਟ ਬੰਦ ਕਰ ਲਿਆ ਜਦਕਿ ਹਮਲਾਵਰਾਂ ਨੇ ਗੇਟ ਵੀ ਭੰਨਣ ਦੀ ਕੋਸ਼ਿਸ ਕੀਤੀ ਪਰ ਹਮਲਾਵਰ ਅਪਣੇ ਇਰਾਦੇ ਵਿਚ ਕਾਮਯਾਬ ਨਾ ਹੋਏ |