
ਦਿੱਲੀ ਪੁੱਜ ਕੇ ਤਖ਼ਤ ਕਮੇਟੀ ਦੇ ਪ੍ਰਸ਼ਾਸਕ ਨੇ 'ਦਿੱਲੀ ਕਮੇਟੀ ਤੇ ਸਿਰਸਾ' ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 30 ਸਤੰਬਰ (ਅਮਨਦੀਪ ਸਿੰਘ): ਦਿੱਲੀ ਪੁੱਜ ਕੇ ਤਖ਼ਤ ਹਜ਼ੂਰ ਸਾਹਿਬ ਦੇ ਨਵੇਂ ਨਾਮਜ਼ਦ ਹੋਏ ਪ੍ਰਸ਼ਾਸਕ ਸਾਬਕਾ ਆਈ ਏ ਐਸ ਅਫ਼ਸਰ ਸ.ਵਿਜੇ ਸਤਬੀਰ ਸਿੰਘ ਨੇ ਤਖ਼ਤ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਨਾਲ ਚਰਚਾ ਕੀਤੀ | ਇਥੇ ਕਮੇਟੀ ਦੇ ਦਫ਼ਤਰ ਵਿਖੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਐਮ ਪੀ ਤਰਲੋਚਨ ਸਿੰਘ ਨੇ ਸਿਰਪਾਉ ਦੇ ਦਰਬਾਰ ਸਾਹਿਬ ਦਾ ਮਾਡਲ ਦੇ ਕੇ, ਵਿਜੇ ਸਤਬੀਰ ਸਿੰਘ ਨੂੰ 'ਜੀਅ ਆਇਆਂ' ਆਖਿਆ |
ਅੱਜ ਇਥੇ ਦਿੱਲੀ ਕਮੇਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ, Tਪ੍ਰਬੰਧਕਾਂ ਨੇ ਵਿਜੇ ਸਤਬੀਰ ਸਿੰਘ ਨੂੰ ਭਰੋਸਾ ਦਿਤਾ ਕਿ ਦਿੱਲੀ ਕਮੇਟੀ ਸਣੇ ਭਾਜਪਾ ਵੀ ਉਨ੍ਹਾਂ ਨੂੰ ਹਰ ਸਹਿਯੋਗ ਦੇਵਗੀ ਤਾਕਿ ਤਖ਼ਤ ਸਾਹਿਬ ਦਾ ਪ੍ਰਬੰਧ ਸੁਚੱਜਾ ਚਲ ਸਕੇ |U ਪ੍ਰਬੰਧਕਾਂ ਨੇ ਪੰਜਾਬੀ ਪ੍ਰਮੋਸ਼ਨ ਕੌਂਸਿਲ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਨੂੰ ਵੀ ਸਿਰਪਾਉ ਭੇਟ ਕੀਤਾ | ਇਸ ਮੌਕੇ ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪਿੰਕੀ, ਗੁਰਪ੍ਰੀਤ ਸਿੰਘ ਜੱਸਾ ਤੇ ਗੁਰਮੀਤ ਸਿੰਘ ਭਾਟੀਆ ਵੀ ਹਾਜ਼ਰ ਸਨ |