ਵੱਡੀ ਖ਼ਬਰ: ਸਿੰਘ ਸਾਹਿਬਾਨ ਸੁਣਾ ਰਹੇ ਸੁਖਬੀਰ ਬਾਦਲ ਨੂੰ ਸਜ਼ਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਹੋਏ LIVE
ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਫੈਸਲਾ ਸੁਣਾਇਆ ਗਿਆ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵੀਲ੍ਹ ਚੇਅਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਕਈ ਆਗੂ ਵੀ ਮੌਜੂਦ ਸਨ। ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਆਪਣੀ ਸਰਕਾਰ ਸਮੇਂ ਹੋਏ ਸਾਰੇ ਹੀ 'ਗੁਨਾਹਾਂ' ਨੂੰ ਕਬੂਲ ਕਰ ਲਿਆ ਹੈ। ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ‘ਹਾਂ’ ਜਾਂ ‘ਨਾਂਹ’ ਵਿੱਚ ਜਵਾਬ ਦੇਣ ਲਈ ਕਿਹਾ ਸੀ ਅਤੇ ਸੁਖਬੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ‘ਹਾਂ’ ਵਿੱਚ ਦਿੱਤੇ।
ਸਿੰਘ ਸਾਹਿਬਾਨ ਵੱਲੋਂ ਪੁੱਛੇ ਗਏ ਸਵਾਲ
ਸਵਾਲ (ਜਥੇਦਾਰ) - ਤੁਸੀਂ ਅਕਾਲੀ ਸਰਕਾਰ 'ਚ ਰਹਿੰਦਿਆਂ ਪੰਥਕ ਮੁੱਦਿਆਂ, ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ, ਉਹਨਾਂ ਨੂੰ ਵਿਸਾਰਨ ਦਾ ਤੁਸੀਂ ਗੁਨਾਹ ਕੀਤਾ ਜਾਂ ਨਹੀਂ?
ਜਵਾਬ (ਬਾਦਲ) - ਹਾਂਜੀ, ਬਹੁਤ ਭੁੱਲਾਂ ਹੋਈਆਂ
ਸਵਾਲ (ਜਥੇਦਾਰ) -ਬੇਗੁਨਾਹ ਸਿੱਖਾਂ ਦਾ ਕੋਹ-ਕੋਹ ਕਤਲ ਕਰਨ ਵਾਲੇ ਜ਼ਾਲਮ ਅਫ਼ਸਰਾਂ ਨੂੰ ਤਰੱਕੀਆਂ ਦੇਣ ਦਾ ਤੁਸੀਂ ਗੁਨਾਹ ਕੀਤਾ ਜਾਂ ਨਹੀਂ?
ਜਵਾਬ ( ਸੁਖਬੀਰ ਬਾਦਲ) - ਹਾਂਜੀ
ਸਵਾਲ (ਜਥੇਦਾਰ) - ਸਿੱਖਾਂ ਦਾ ਦੁਸ਼ਮਣ ਸੌਧਾ ਸਾਧ ਜਿਸ ਵਿਰੁੱਧ ਕੇਸ ਦਰਜ ਸੀ ਉਨ੍ਹਾਂ ਨੂੰ ਵਾਪਸ ਕਰਵਾਉਣ ਦਾ ਗੁਨਾਹ ਕੀਤਾ ਹੈ ਜਾਂ ਨਹੀਂ?
ਜਵਾਬ (ਸੁਖਬੀਰ ਬਾਦਲ) - ਹਾਂਜੀ
ਸਵਾਲ (ਜਥੇਦਾਰ) - ਤੁਸੀਂ ਸੌਧਾ ਸਾਧ ਬਾਰੇ ਜਥੇਦਾਰਾਂ ਨੂੰ ਆਪਣੇ ਘਰ ਵਿੱਚ ਬੁਲਾ ਕੇ ਮੁਆਫ਼ੀ ਦੇਣ ਬਾਰੇ ਕਿਹਾ ਹੈ ਜਾਂ ਨਹੀਂ ?
ਜਵਾਬ ( ਸੁਖਬੀਰ ਬਾਦਲ) - ਹਾਂਜੀ
ਸਵਾਲ (ਜਥੇਦਾਰ) - ਤੁਹਾਡੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਗੋਲੀਕਾਂਡ ਹੋਇਆ ਹੈ ਜਾਂ ਨਹੀਂ?
ਜਵਾਬ (ਸੁਖਬੀਰ ਬਾਦਲ) ਹਾਂਜੀ
ਸਵਾਲ (ਜਥੇਦਾਰ)- ਗੋਲਕ ਦੇ ਪੈਸਿਆਂ ਦੀ ਦੁਰਵਰਤੋਂ ਤੇ ਸੌਦਾ ਸਾਧ ਨੂੰ ਮੁਆਫ਼ੀ ਲਈ ਇਸ਼ਤਿਹਾਰਬਾਜ਼ੀ ਕਰਨ ਦਾ ਗੁਨਾਹ ਕੀਤਾ ਜਾਂ ਨਹੀਂ?
ਜਵਾਬ (ਸੁਖਬੀਰ ਬਾਦਲ) ਹਾਂਜੀ
ਡੇਰਾ ਸਾਧ ਨੂੰ ਮੁਆਫੀ ਦਵਾਈ ਹੈ-ਸੁਖਬੀਰ ਬਾਦਲ ਨੇ ਜਵਾਬ ਹਾਂ ਵਿੱਚ ਦਿੱਤਾ ਗਿਆ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਤੇ ਕਾਰਵਾਈ ਨਹੀਂ ਕੀਤੀ ਅਤੇ ਗੋਲੀਬਾਰੀ ਕਰਵਾਈ, ਸੁਖਬੀਰ ਬਾਦਲ ਨੇ ਕਿਹਾ ਇਹ ਵੀ ਗੁਨਾਹ ਹੋਇਆ