
ਇਸ ਮਾਮਲੇ ਤੇ ਚਰਚਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਤੇ ਐਡੀਸ਼ਨਲ ਮੈਨੇਜਰ ਦੇ ਨਾਮ ਦੀ ਚਰਚਾ ਹੈ ਕਿ ਇਹ ਦੋਵੇਂ ਹੀ ਕਿਰਨ ਬਾਲਾ ਦੀ ਸੇਵਾ ਵਿਚ ਹਾਜ਼ਰ ਰਹੇ।
ਤਰਨਤਾਰਨ, 2 ਮਈ (ਚਰਨਜੀਤ ਸਿੰਘ): ਕਿਰਨ ਬਾਲਾ ਮਾਮਲੇ ਤੇ ਸ਼੍ਰੋਮਣੀ ਕਮੇਟੀ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਬਾਰੇ ਪ੍ਰਪਾਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ ਰਵਿੰਦਰ ਸਿੰਘ ਚੱਕ ਨੇ ਸ੍ਰੀ ਦਰਬਾਰ ਸਾਹਿਬ ਸਾਰਾਵਾ ਦੇ ਰਿਕਾਰਡ ਨੂੰ ਦੇਖਿਆ ਤੇ ਉਸ ਦਿਨ ਡਿਊਟੀ ਤੇ ਮੌਜੂਦ ਕਰਮਚਾਰੀਆਂ ਕੋਲੋ ਜਾਣਕਾਰੀ ਹਾਸਲ ਕੀਤੀ। ਇਸ ਮਾਮਲੇ ਤੇ ਚਰਚਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਤੇ ਐਡੀਸ਼ਨਲ ਮੈਨੇਜਰ ਦੇ ਨਾਮ ਦੀ ਚਰਚਾ ਹੈ ਕਿ ਇਹ ਦੋਵੇਂ ਹੀ ਕਿਰਨ ਬਾਲਾ ਦੀ ਸੇਵਾ ਵਿਚ ਹਾਜ਼ਰ ਰਹੇ।
Kiran Bala
ਦਰਅਸਲ ਕਿਰਨ ਬਾਲਾ ਜਨਵਰੀ ਦੇ ਅਖੀਰ ਵਿਚ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਦੁਆਰਾ ਭੇਜੇ ਜਾਣ ਵਾਲੇ ਜਥੇ ਲਈ ਆਪਣਾ ਪਾਸਪੋਰਟ ਦੇਣ ਆਈ ਸੀ ਤੇ ਕਰੀਬ ਦੋ ਦਿਨ ਤਕ ਅੰਮ੍ਰਿਤਸਰ ਰੁਕੀ। ਕਮੇਟੀ ਦੇ ਨਿਯਮ ਮੁਤਾਬਿਕ ਇਕੱਲੀ ਔਰਤ ਨੂੰ ਸਰਾਵਾਂ ਵਿਚ ਕਮਰਾ ਨਹੀਂ ਦਿੱਤਾ ਜਾਂਦਾ । ਇਸ ਗੱਲ ਦੀ ਵੀ ਜਾਂਚ ਹੋ ਰਹੀ ਹੈ ਕਿ ਕਿਰਨ ਬਾਲਾ ਨੂੰ ਕਮਰਾ ਕਿਵੇਂ ਦਿਤਾ ਗਿਆ। ਯਾਦ ਰਹੇ ਕਿ ਕਿਰਨ ਬਾਲਾ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਪਾਕਿਸਤਾਨ ਗਏ ਜਥੇ ਨਾਲ ਗਈ ਸੀ ਤੇ ਓਥੇ ਉਸ ਨੇ ਇਕ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਸੀ।