ਕੋਟਕਪੂਰਾ ਗੋਲੀਕਾਂਡ: ਐਸਆਈਟੀ ਕੋਲ ਭਾਈ ਪੰਥਪ੍ਰੀਤ ਸਮੇਤ 13 ਪੰਥਦਰਦੀਆਂ ਨੇ ਕਰਵਾਏ ਬਿਆਨ ਕਲਮਬੱਧ
Published : Jul 3, 2021, 9:58 am IST
Updated : Jul 3, 2021, 10:00 am IST
SHARE ARTICLE
Bhai Panthpreet Singh Khalsa
Bhai Panthpreet Singh Khalsa

ਗੋਲੀਕਾਂਡ ਮਾਮਲੇ ਦੀ ਐੱਸਆਈਟੀ ਵਲੋਂ ਬਰੀਕੀ ਨਾਲ ਕੀਤੀ ਜਾ ਰਹੀ ਹੈ ਜਾਂਚ

ਕੋਟਕਪੂਰਾ (ਗੁਰਿੰਦਰ ਸਿੰਘ): ਭਾਵੇਂ ਬੇਅਦਬੀ ਕਾਂਡ ਅਤੇ ਉਸ ਦੇ ਨਾਲ ਜੁੜੇ ਮਾਮਲਿਆਂ ਸਬੰਧੀ ਬਾਦਲ ਦਲ ਜੋ ਮਰਜੀ ਦਾਅਵੇ ਕਰੇ ਪਰ ਕੋਟਕਪੂਰਾ ਗੋਲੀਕਾਂਡ ਦੀ ਤਫ਼ਤੀਸ਼ ਕਰ ਰਹੀ ਐਸਆਈਟੀ ਮੂਹਰੇ ਚਸ਼ਮਦੀਦਾਂ ਦੇ ਦਰਜ ਹੋ ਰਹੇ ਬਿਆਨਾ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਹਾਕਮਾਂ ਦੀ ਇਜ਼ਾਜਤ ਜਾਂ ਹਦਾਇਤ ਤੋਂ ਬਿਨਾ ਪੁਲਸੀਆ ਅੱਤਿਆਚਾਰ ਨਹੀਂ ਢਾਹਿਆ ਜਾ ਸਕਦਾ।

ਇਹ ਵੀ ਪੜ੍ਹੋ - ਕੈਨੇਡਾ ਤੇ ਅਮਰੀਕਾ ’ਚ ਲੂ ਕਾਰਨ 486 ਲੋਕਾਂ ਦੀ ਮੌਤ

kotkapura  Golikandkotkapura Golikand

ਏਡੀਜੀਪੀ ਐਲ. ਕੇ. ਯਾਦਵ ਦੀ ਅਗਵਾਈ ਵਾਲੀ ਟੀਮ ਮੂਹਰੇ ਬਿਆਨ ਦਰਜ ਕਰਾਉਂਦਿਆਂ ਉੱਘੇ ਪੰਥ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਹੈਰਾਨੀ ਪ੍ਰਗਟਾਈ ਕਿ ਤੜਕਸਾਰ ਅੰਮ੍ਰਿਤ ਵੇਲੇ ਨਿੱਤਨੇਮ ਕਰ ਰਹੀਆਂ ਸੰਗਤਾਂ ਉੱਪਰ ਨਿੱਤਨੇਮ ਮੁਕੰਮਲ ਹੋਣ ਤੋਂ ਪਹਿਲਾਂ ਹੀ ਪੁਲਿਸ ਵਲੋਂ ਲਾਠੀਚਾਰਜ, ਪਾਣੀਆਂ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਚਲਾਉਣ ਦੀ ਵਾਪਰੀ ਘਟਨਾ, ਉਪਰੋਂ ਮਿਲੀਆਂ ਹਦਾਇਤਾਂ ਤੋਂ ਬਿਨਾ ਅਸੰਭਵ ਹੈ।

SIT SIT

ਇਹ ਵੀ ਪੜ੍ਹੋ -  ਕਿਸੇ ਵੀ ਕੀਮਤ 'ਤੇ ਕੈਪਟਨ ਤੀਜੀ ਵਾਰ CM ਬਣਨਾ ਚਾਹੁੰਦੇ ਨੇ ਤੇ ਸਿੱਧੂ ਇਹ ਨਹੀਂ ਹੋਣ ਦੇਣਾ ਚਾਹੁੰਦੇ

ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਗਠਿਤ ਨਵੀਂ ਐੱਸਆਈਟੀ ਨੇ ਭਾਈ ਪੰਥਪ੍ਰੀਤ ਸਿੰਘ ਸਮੇਤ 23 ਵਿਅਕਤੀਆਂ ਨੂੰ ਫ਼ਰੀਦਕੋਟ ਕੈਂਪਸ ਦਫ਼ਤਰ ਵਿਖੇ ਬਿਆਨ ਦਰਜ ਕਰਵਾਉਣ ਲਈ ਸੰਮਨ ਜਾਰੀ ਕੀਤੇ ਗਏ ਸਨ। ਜਿਸ ’ਚੋਂ ਦਰਜਨ ਤੋਂ ਵੱਧ ਪੰਥਦਰਦੀਆਂ ਨੇ ‘ਸਿੱਟ’ ਦੇ ਅਧਿਕਾਰੀਆਂ ਕੋਲ ਅਪਣੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਇਨਸਾਫ਼ ਦੀ ਉਮੀਦ ਉਨ੍ਹਾਂ ਨੂੰ ਅਜੇ ਵੀ ਪੂਰੀ ਹੈ, ਜਿਸ ਦੇ ਚੱਲਦਿਆਂ ਉਹ ਟੀਮ ਨੂੰ ਆਪਣਾ ਸਹਿਯੋਗ ਦਿੰਦੇ ਆਏ ਹਨ।

Rupinder singh panjgrainRupinder singh panjgrain

ਰੁਪਿੰਦਰ ਸਿੰਘ ਪੰਜਗਰਾਈਂ ਅਤੇ ਹੋਰਨਾਂ ਨੇ ਕਿਹਾ ਕਿ ਉਹ ਅਪਣੇ ਵਲੋਂ ਹਰ ਜਾਂਚ ਕਮੇਟੀ ਨੂੰ ਸਹਿਯੋਗ ਦੇ ਰਹੇ ਹਨ ਪਰ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਬਾਹਲੀ ਉਮੀਦ ਨਹੀਂ ਕਿਉਂਕਿ ਇਸ ਮਾਮਲੇ ’ਚ ਸਿਆਸਤ ਭਾਰੂ ਹੈ। ਸਿੱਖ ਨੌਜਵਾਨ ਗਗਨਪ੍ਰੀਤ ਸਿੰਘ ਨੇ ਦਸਿਆ ਕਿ ਜਦੋਂ ਸੰਗਤਾਂ ਅਪਣਾ ਬਚਾਅ ਕਰਨ ਲਈ ਭੱਜ ਰਹੀਆਂ ਸਨ ਤਾਂ ਪੁਲਿਸ ਵਲੋਂ ਸੰਗਤਾਂ ਨੂੰ ਘੇਰ-ਘੇਰ ਕੇ ਕੁਟਿਆ ਗਿਆ। ਜਿਸ ਦੌਰਾਨ 100 ਤੋਂ ਜਿਆਦਾ ਸੰਗਤ ਗੰਭੀਰ ਰੂਪ ਜ਼ਖ਼ਮੀ ਹੋ ਗਈ। ਉਨ੍ਹਾਂ ਦਸਿਆ ਕਿ ਇਸ ਤੋਂ ਬਾਅਦ ਪੁਲਿਸ ਵਲੋਂ ਸਿੱਖ ਸੰਗਤਾਂ ’ਤੇ ਹੀ ਮਾਮਲਾ ਦਰਜ ਕਰ ਦਿਤਾ ਗਿਆ।

SITSIT

ਉਸ ਨੇ ਅਪਣੇ ਉੱਪਰ ਹੋਏ ਪੁਲਿਸੀਆ ਤਸ਼ੱਦਦ ਦੀਆਂ ਤਸਵੀਰਾਂ ਵੀ ‘ਸਿੱਟ’ ਨੂੰ ਸੌਂਪਦਿਆਂ ਦਸਿਆ ਕਿ ਉਸ ਸਮੇਂ ਪੁਲਿਸ ਨੇ ਇਲਾਜ ਕਰਵਾਉਣ ਦੀ ਵੀ ਇਜਾਜਤ ਨਾ ਦਿਤੀ, ਜਿਸ ਕਰ ਕੇ ਉਸ ਨੂੰ ਅਪਣੇ ਨਾਨਕੀ ਸ਼ਹਿਰ ਬਰਨਾਲਾ ਵਿਖੇ ਇਲਾਜ ਕਰਵਾਉਣਾ ਪਿਆ। ਇਸ ਮੌਕੇ ਸਿਪਾਹੀ ਕੁਲਵਿੰਦਰ ਸਿੰਘ ਅਤੇ ਥਾਣਾ ਬਾਜਾਖਾਨਾ ਦੇ ਤਤਕਾਲੀਨ ਐਸਐਚਓ ਅਮਰਜੀਤ ਸਿੰਘ ਕੁਲਾਰ ਨੇ ਵੀ ‘ਸਿੱਟ’ ਕੋਲ ਆਪਣੀ ਗਵਾਹੀ ਦਰਜ ਕਰਵਾਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement