Panthak News: ਜੇਕਰ ਸੁਖਬੀਰ ਬਾਦਲ ਅਸਤੀਫ਼ਾ ਨਹੀਂ ਦਿੰਦਾ ਤਾਂ ਬਾਗੀ ਨਵਾਂ ਅਕਾਲੀ ਦਲ ਬਣਾਉਣ ਦੀ ਬਜਾਏ ਘਰ ਬੈਠ ਜਾਣ-ਰਤਨ ਸਿੰਘ
Published : Jul 3, 2024, 8:04 am IST
Updated : Jul 3, 2024, 8:04 am IST
SHARE ARTICLE
If Sukhbir Badal does not resign, the rebels will sit at home instead of forming a new Akali Dal Panthak News
If Sukhbir Badal does not resign, the rebels will sit at home instead of forming a new Akali Dal Panthak News

Panthak News: ਅਕਾਲੀ ਲੀਡਰਸ਼ਿਪ ਜਦੋਂ ਤਕ ‘ਸਪੋਕਸਮੈਨ’ ਵਲੋਂ ਸੁਝਾਇਆ ਪੰਥਕ ਏਜੰਡਾ ਨਹੀਂ ਅਪਣਾਉਂਦੀ ‘ਏਕਤਾ’ ਕੁਵੇਲੇ ਦਾ ਰਾਗ ਹੋਵੇਗਾ : ਰਤਨ ਸਿੰਘ

If Sukhbir Badal does not resign, the rebels will sit at home instead of forming a new Akali Dal Panthak News: ਗੁਰੂ ਘਰ ਮਰਿਆਦਾ ਸੁਧਾਰ ਲਹਿਰ ਪੰਜਾਬ ਦੇ ਪ੍ਰਧਾਨ ਜਥੇਦਾਰ ਰਤਨ ਸਿੰਘ ਨੇ ਕਿਹਾ ਹੈ ਕਿ ਜਿੰਨਾ ਚਿਰ ਅਕਾਲੀ ਲੀਡਰਸ਼ਿਪ ‘ਰੋਜ਼ਾਨਾ ਸਪੋਕਸਮੈਨ’ ਦੇ ਚੀਫ਼ ਐਡੀਟਰ ਸਰਦਾਰ ਜੋਗਿੰਦਰ ਸਿੰਘ ਵਲੋਂ ਸੁਝਾਇਆ ਗਿਆ ਪੰਥਕ ਏਜੰਡਾ ਨਹੀਂ ਅਪਣਾਉਂਦੀ ਉਨਾ ਚਿਰ ਪੰਥ ਵਿਚ ਮੁਕੰਮਲ ਏਕਤਾ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਕਲ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪੇਸ਼ ਹੋਕੇ ਭੁਲ ਬਖ਼ਸ਼ਾਉਣ ਸਬੰਧੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਕੀਤੀ ਗਈ ਕਥਿਤ ਕੋਸ਼ਿਸ਼ ਦੇ ਪਿਛੇ ਵੀ ਸਿਆਸਤ ਦੀ ਝਲਕ ਮਿਲਦੀ ਹੈ ਕਿਉਂਕਿ 13 ਭੁੱਲਾਂ ਨੂੰ ਦਰਕਿਨਾਰ ਕਰ ਕੇ ਕੇਵਲ 4 ਭੁੱਲਾਂ ਨੂੰ ਅਸਲ ਮੁੱਦਾ ਬਣਾਉਣਾ ਸਿਆਸਤ ਹੀ ਕਿਹਾ ਜਾ ਸਕਦਾ ਹੈ। 

ਇਹ ਵੀ ਪੜ੍ਹੋ: TV Ravichandran : IPS TV ਰਵੀਚੰਦਰਨ ਬਣੇ ਭਾਰਤ ਦੇ ਨਵੇਂ ਡਿਪਟੀ NSA, ਸਾਬਕਾ RAW ਮੁਖੀ ਰਜਿੰਦਰ ਖੰਨਾ ਨੂੰ ਮਿਲੀ ਇਹ ਜ਼ਿੰਮੇਵਾਰੀ

ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਅਕਾਲੀ ਦਲ ਦੇ ਮਾਸਟਰ ਤਾਰਾ ਸਿੰਘ ਵਰਗੇ ਆਗੂਆਂ ਦੀ ਇਕ ਬੜ੍ਹਕ ਨਾਲ ਦਿੱਲੀ ਸਰਕਾਰ ਤਕ ਹਿਲ ਜਾਂਦੀ ਸੀ ਪਰੰਤੂ ਅੱਜ ਕੌਮ ਦੀ ਇਹ ਹਾਲਤ ਹੋ ਚੁੱਕੀ ਹੈ ਕਿ ਕੇਂਦਰ ਦਾ ਕੋਈ ਮੰਤਰੀ ਵੀ ਅਕਾਲੀ ਆਗੂਆਂ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਿਹਾ।

ਇਥੇ ‘ਰੋਜ਼ਾਨਾ ਸਪੋਕਸਮੈਨ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਪ੍ਰਵਾਰ ਨੇ ਨਿਜੀ ਹਿਤਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਜੋ ਸ਼ਹੀਦਾਂ ਦੀ ਜਥੇਬੰਦੀ ਹੈ ਦੀ ਅਜਿਹੀ ਹਾਲਤ ਬਣਾ ਕੇ ਰੱਖ ਦਿਤੀ ਹੈ ਜੋ ਕੌਮ ਲਈ ਇਕ ਵੰਗਾਰ ਬਣ ਚੁੱਕੀ ਹੈ। ਜਥੇਦਾਰ ਰਤਨ ਸਿੰਘ ਨੇ ਬਾਗ਼ੀ ਅਕਾਲੀਆਂ ਨੂੰ ਸਲਾਹ ਦਿਤੀ ਹੈ ਕਿ ਜੇਕਰ ਸੁਖਬੀਰ ਬਾਦਲ ਅਸਤੀਫ਼ਾ ਨਹੀਂ ਦਿੰਦਾ ਤਾਂ ਉਹ ਨਵਾਂ ਅਕਾਲੀ ਦਲ ਬਣਾਉਣ ਦੀ ਬਜਾਏ ਘਰ ਬੈਠ ਜਾਣ।

ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਦਿਨ ਵਿਚ ਹੀ ਛਾਏ ਕਾਲੇ ਬੱਦਲ, ਭਾਰੀ ਮੀਂਹ ਪੈਣ ਦਾ ਅਲਰਟ ਜਾਰੀ, ਕਈ ਥਾਵਾਂ 'ਤੇ ਰਾਤ ਤੋਂ ਪੈ ਰਿਹਾ ਮੀਂਹ

ਉਨ੍ਹਾਂ ਕਿਹਾ ਕਿ ਜਿਹੜਾ ਸੁਖਬੀਰ ਬਾਦਲ ਲੋਕ ਸਭਾ ਚੋਣ ਵੇਲੇ ਅੰਮ੍ਰਿਤਪਾਲ ਸਿੰਘ ਵਿਰੁਧ ਬੋਲਦਾ ਸੀ ਅੱਜ ਉਸ ਦੇ ਸਾਥੀ ਬਲਵਿੰਦਰ ਸਿੰਘ ਭੂੰਦੜ ਵਰਗੇ ਉਸ ਨੂੰ ਰਿਹਾਅ ਕਰਨ ਦੀ ਮੰਗ ਕਿਸ ਮੂੰਹ ਨਾਲ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਇਸ ਵੇਲੇ ਵਕਤੋਂ ਖੁੰਝੀ ਹੋਈ ਹੈ ਜਿਸ ਬਾਰੇ ਇਕ ਸ਼ਾਇਰ ਦੇ ਬੋਲ ਢੁਕਵੇਂ ਹਨ ‘ਮੁਮਕਿਨ ਨਹੀਂ ਹਾਲਾਤ ਕੀ ਗੁੱਥੀ ਸੁਲਝੇ, ਅਹਿਲ ਏ ਦਾਨਿਸ਼ ਨੇ ਬਹੁਤ ਸੋਚ ਕੇ ਉਲਝਾਈ ਹੈ।’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from If Sukhbir Badal does not resign, the rebels will sit at home instead of forming a new Akali Dal Panthak News, tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement