ਦਿੱਲੀ ਦੇ ਸਿੱਖਾਂ ਨੂੰ ਬਾਦਲਾਂ ਦੀ ਨਹੀਂ, ਪੰਥਕ ਪਾਰਟੀ ‘ਜਾਗੋ’ ਦੀ ਲੋੜ : ਮਨਜੀਤ ਸਿੰਘ ਜੀ.ਕੇ. 
Published : Aug 3, 2020, 10:13 am IST
Updated : Aug 3, 2020, 10:13 am IST
SHARE ARTICLE
Manjeet Singh GK
Manjeet Singh GK

ਦਿੱਲੀ ਗੁਰਦਵਾਰਾ ਚੋਣਾਂ ਲਈ ਤਿਆਰ ਬਰ ਤਿਆਰ ਹੈ ‘ਕੌਰ ਬ੍ਰਿਗੇਡ’ : ਬਖ਼ਸ਼ੀ

ਨਵੀਂ ਦਿੱਲੀ, 2 ਅਗੱਸਤ (ਅਮਨਦੀਪ ਸਿੰਘ): ‘ਜਾਗੋ’ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ‘ਜਾਗੋ’ ਦੀ ‘ਕੌਰ ਬ੍ਰਿਗੇਡ’ ਦੀਆਂ ਬੀਬੀਆਂ ਨੂੰ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਗੁਰਦਵਾਰਾ ਚੋਣਾਂ ਵਿਚ ਬਾਦਲਾਂ ਦੇ ਕੂੜ ਪ੍ਰਚਾਰ ਦਾ  ਟਾਕਰਾ ਕਰਨ ਦੇ ਗੁਰ ਸਿਖਾਏ। 

ਉਨ੍ਹਾਂ ਕਿਹਾ, ਦਿੱਲੀ ਗੁਰਦਵਾਰਾ ਕਮੇਟੀ ਦੇ ਕੂੜ ਪ੍ਰਚਾਰ ਦੇ ਬਾਵਜੂਦ ‘ਜਾਗੋ’ ਦਾ ਕਾਫ਼ਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਹਰ ਦੂਜੇ ਦਿਨ 100 ਤੋਂ ਵੱਧ ਜਣੇ ਪਾਰਟੀ ਨਾਲ ਜੁੜ ਰਹੇ ਹਨ। ਇਥੇ ਰਾਜ ਸਭਾ ਮੈਂਬਰ ਸ.ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ ’ਤੇ ‘ਕੌਰ ਬ੍ਰਿਗੇਡ’ ਦੀ ਹੋਈ ਭਰਵੀਂ ਇਕੱਤਰਤਾ ਵਿਚ ਸ.ਜੀ ਕੇ ਨੇ ਬਾਦਲਾਂ ਦੀ ਪੰਥ ਪ੍ਰਸਤੀ ਦੇ ਪਾਜ ਉਘਾੜੇ ਤੇ ਦਸਿਆ ਕਿ ਕਿਸ ਤਰ੍ਹ੍ਹਾਂ ਉਨ੍ਹਾਂ ਅਪਣੇ ਪ੍ਰਵਾਰ ਦੇ 70 ਸਾਲ ਦੇ ਪੰਥਕ ਜੀਵਨ ਵਿਚ ਦੂਸ਼ਣਬਾਜ਼ੀ ਦਾ ਮੁਕਾਬਲਾ ਕੀਤਾ ਤੇ ਅੱਜ ਬਾਦਲਾਂ ਵਲੋਂ ਲਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਡੱਟ ਕੇ ਮੁਕਾਬਲਾ ਕਰ ਰਹੇ ਹਨ। ਇਸੇ ਤਰ੍ਹਾਂ ਬੀਬੀਆਂ ਨੂੰ ਹਰ ਦੋਸ਼ ਦਾ ਤਕੜੇ ਹੋ ਕੇ ਮੁਕਾਬਲਾ ਕਰਨਾ ਹੈ।

PhotoPhoto

ਉਨ੍ਹਾਂ ਕਿਹਾ, ਉਹ ਬੀਬੀਆਂ ਨੂੰ 33 ਫ਼ੀ ਸਦੀ ਕੀ, 46 ਗੁਰਦਵਾਰਾ ਚੋਣ ਹਲਕਿਆਂ ਵਿਚ ਮੈਦਾਨ ਵਿਚ ਉਤਾਰਨ ਲਈ ਤਿਆਰ ਹਨ, ਬਸ਼ਰਤੇ ਅਪਣੇ ਹਲਕਿਆਂ ਵਿਚ ਬੀਬੀਆਂ ਦੀ ਪਕੜ ਮਜ਼ਬੂਤ ਹੋਵੇ ਤੇ ਉਹ ਜਿੱਤ ਸਕਦੀਆਂ ਹੋਣ। ‘ਕੌਰ ਬ੍ਰਿਗੇਡ’ ਦੀ ਸਰਪ੍ਰਸਤ ਬੀਬੀ ਮਨਦੀਪ ਕੌਰ ਬਖ਼ਸ਼ੀ, ਕਨਵੀਨਰ ਹਰਪ੍ਰੀਤ ਕੌਰ, ਕੋਆਰਡੀਨੇਟਰ ਅਮਰਜੀਤ ਕੌਰ ਪਿੰਕੀ, ਸੀਨੀਅਰ ਆਗੂ ਜਸਵਿੰਦਰ ਕੌਰ, ਧਰਮ ਪ੍ਰਚਾਰ ਮੁਖੀ ਤਰਵਿੰਦਰ ਕੌਰ ਖ਼ਾਲਸਾ ਤੇ ਹੋਰ ਬੀਬੀਆਂ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ ਤੇ ਸ.ਹਰਜੀਤ ਸਿੰਘ ਜੀਕੇ, ਯੂਥ ਵਿੰਗ ਦੇ ਅੰਤਰਰਾਸ਼ਟਰੀ ਪ੍ਰਧਾਨ ਡਾ.ਪੁਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement