
ਰਾਮਗੜ੍ਹੀਆ ਬੋਰਡ ਨੇ ਕੇਜਰੀਵਾਲ ਨੂੰ ਦਿਤਾ ਮੰਗ ਪੱਤਰ
ਨਵੀਂ ਦਿੱਲੀ : ਰਾਮਗੜ੍ਹੀਆ ਬੋਰਡ ਦਿੱਲੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਦੀ ਰਾਜਧਾਨੀ ਦਿੱਲੀ ਵਿਚ ਪੱਕੀ ਛੁੱਟੀ ਕਰ ਕੇ, ਗੁਰੂ ਜੀ ਦੀ ਲਾਸਾਨੀ ਸ਼ਹੀਦੀ ਨੂੰ ਸ਼ਰਧਾਂਜਲੀ ਦਿਤੀ ਜਾਵੇ। ਇਥੇ ਵਿਧਾਇਕ ਸ.ਜਗਦੀਪ ਸਿੰਘ ਦੀ ਅਗਵਾਈ ਹੇਠ ਬੋਰਡ ਦੇ ਪ੍ਰਧਾਨ ਸ.ਜਤਿੰਦਰਪਾਲ ਸਿੰਘ ਗਾਗੀ, ਚੇਅਰਮੈਨ ਸ.ਗੁਰਸ਼ਰਨ ਸਿੰਘ ਸੰਧੂ ਤੇ ਹੋਰਨਾਂ ਨੇ ਕੇਜਰੀਵਾਲ ਨਾਲ ਮੁਲਾਕਾਤ ਕਰਦੇ ਹੋਏ ਇਕ ਮੰਗ ਪੱਤਰ ਦੇ ਕੇ, ਕਿਹਾ ਹੈ ਕਿ ਕਸ਼ਮੀਰੀ ਪੰਡਤਾਂ ਲਈ ਗੁਰੂ ਤੇਗ਼ ਬਹਾਦਰ ਜੀ ਨੇ ਚਾਂਦਨੀ ਚੌਕ ਵਿਚ ਸ਼ਹੀਦੀ ਦਿਤੀ ਸੀ। ਇਸ ਲਈ ਦਿੱਲੀ ਵਿਚ ਉਨ੍ਹਾਂ ਦੇ ਦਿਹਾੜੇ ਦੀ ਛੁੱਟੀ ਕਰ ਕੇ, ਸਤਿਕਾਰ ਭੇਟ ਕੀਤਾ ਜਾਵੇ।
Guru Tegh Bahadur ji
ਮੀਟਿੰਗ ਪਿਛੋਂ ਸ.ਗਾਗੀ ਨੇ ਦਸਿਆ ਕਿ ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿਤਾ ਹੈ ਕਿ ਇਸ ਬਾਰੇ ਛੇਤੀ ਉਹ ਇਕ ਮੀਟਿੰਗ ਸੱਦ ਕੇ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ। ਵਫ਼ਦ ਵਿਚ ਬਲਵਿੰਦਰ ਸਿੰਘ ਤਲਵੰਡੀ, ਬਲਵਿੰਦਰ ਮੋਹਨ ਸਿੰਘ ਸੰਧੂ, ਦਵਿੰਦਰ ਸਿੰਘ ਪਨੇਸਰ, ਇੰਦਰਜੀਤ ਸਿੰਘ, ਊਧਮ ਸਿੰਘ ਨਾਗੀ, ਬਲਵਿੰਦਰ ਸਿੰਘ, ਸ਼ਾਦੀਪੁਰ, ਗੁਰਿੰਦਰ ਸਿੰਘ, ਜਸਬੀਰ ਸਿੰਘ ਸੋਖੀ, ਹਰਦੀਪ ਸਿੰਘ ਵਿਰਦੀ ਤੇ ਪਾਲ ਸਿੰਘ ਰਾਮਾ ਸ਼ਾਮਲ ਸਨ।