
ਅਕਾਲ ਕੌਂਸਲ ਗੁਰ ਸਾਗਰ ਮਸਤੂਆਣਾ ਸਾਹਿਬ ਤੋਂ ਨਗਰ ਕੀਰਤਨ ਰਵਾਨਾ ਹੋ ਬੁੰਗਾ ਮਸਤੂਆਣਾ ਸਾਹਿਬ ਦਮਦਮਾ ਸਾਹਿਬ ਭਾਰੀ ਸੰਗਤ ਦੇ ਇਕੱਠ ਨਾਲ ਪਹੁੰਚਿਆ |
ਸੰਗਰੂਰ, 2 ਅਕਤੂਬਰ (ਗੁਰਦਰਸ਼ਨ ਸਿੰਘ ਸਿੱਧੂ) : ਧਾਰਮਕ ਮਹਾਵਿਦਿਆਲਾ ਲੰਗਰ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਦਾ 100 ਸਾਲਾ ਸਥਾਪਨਾ ਦਿਵਸ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਵਿਖੇ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | 30 ਸਤੰਬਰ ਨੂੰ ਵਿਸ਼ਾਲ ਨਗਰ ਕੀਰਤਨ ਗੁਰਦਵਾਰਾ ਜਨਮ ਅਸਥਾਨ ਚੀਮਾ ਸਾਹਿਬ ਤੋਂ ਬੁੰਗਾ ਮਸਤੂਆਣਾ ਸਾਹਿਬ ਦਮਦਮਾ ਸਾਹਿਬ ਤਕ ਨਗਰ ਕੀਰਤਨ ਕੱਢਿਆ ਗਿਆ | ਅਕਾਲ ਕੌਂਸਲ ਗੁਰ ਸਾਗਰ ਮਸਤੂਆਣਾ ਸਾਹਿਬ ਤੋਂ ਨਗਰ ਕੀਰਤਨ ਰਵਾਨਾ ਹੋ ਬੁੰਗਾ ਮਸਤੂਆਣਾ ਸਾਹਿਬ ਦਮਦਮਾ ਸਾਹਿਬ ਭਾਰੀ ਸੰਗਤ ਦੇ ਇਕੱਠ ਨਾਲ ਪਹੁੰਚਿਆ |
ਇਕ ਅਕਤੂਬਰ ਨੂੰ ਅੰਮਿ੍ਤ ਵੇਲੇ 3 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ 8 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਧਾਰਮਕ ਦੀਵਾਨ ਸਜਾਏ ਗਏ, ਜਿਸ ਵਿੱਚ ਗਿਆਨੀ ਹਰਭਜਨ ਸਿੰਘ ਢੁੱਡੀਕੇ ਵਾਲੇ, ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਵਾਲੇ ਸੰਤ ਬਾਬਾ ਮਨਜੋਤ ਸਿੰਘ ਜੀ ਬਡਰੁੱਖਾਂ ਵਾਲੇ, ਅਨਾਹਦ ਬਾਣੀ ਤੰਤੀ ਸਾਜ ਅਤੇ ਢਾਡੀ ਜਥਾ (ਬੀਬੀਆਂ) ਗੁਰਦਵਾਰਾ ਬੜੂ ਸਾਹਿਬ ਵਾਲਿਆਂ ਅਤੇ ਹੋਰ ਗੁਰਮੁਖਾਂ ਵਲੋਂ ਇਸ ਧਾਰਮਕ ਸਮਾਗਮ ਵਿਚ ਹਾਜ਼ਰੀ ਭਾਰੀ ਗਈ | ਸ਼ਾਮ 6 ਵਜੇ ਵਿਸ਼ਾਲ ਨਗਰ ਕੀਰਤਨ ਗੁ: ਨਿਰਮਲਸਰ, ਤਿਰਲੋਕੇਵਾਲਾ ਤੋਂ ਬੁੰਗਾ ਮਸਤੂਆਣਾ ਸਾਹਿਬ ਦਮਦਮਾ ਸਾਹਿਬ ਪਹੁੰਚਿਆ |
2 ਅਕਤੂਬਰ ਦਿਨ ਸੋਮਵਾਰ ਨੂੰ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਉਪਰੰਤ ਨਿਤਨੇਮ-ਜਾਪ, ਆਸਾ ਦੀ ਵਾਰ ਅਤੇ ਸ਼ਬਦ ਕੀਰਤਨ ਹਜ਼ੂਰੀ ਰਾਗੀ ਬੁੰਗਾ ਮਸਤੂਆਣਾ ਸਾਹਿਬ ਵਲੋਂ ਕੀਤਾ ਗਿਆ ਅਤੇ 8 ਵਜੇ ਤੋਂ 9 ਵਜੇ ਤੱਕ ਪੰਜ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ (ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ), ਐਡਵੋਕੇਟ ਹਰਜਿੰਦਰ ਸਿੰਘ ਧਾਮੀ (ਪ੍ਰਧਾਨ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ), ਬਾਬਾ ਡਾ. ਦਵਿੰਦਰ ਸਿੰਘ (ਪ੍ਰਧਾਨ ਕਲਗੀਧਰ ਟਰੱਸਟ ਗੁ: ਬੜੂ ਸਾਹਿਬ), ਬੀਬੀ ਜਸਵੰਤ ਕੌਰ ਧੁਲੇਤਾ ਅਤੇ ਸੰਗਤ (ਯੂ. ਕੇ. ਅਤੇ ਕੈਨੇਡਾ), ਸੰਤ ਬਾਬਾ ਬਲਬੀਰ ਸਿੰਘ (ਬੁੱਢਾ ਦਲ 96 ਕਰੋੜੀ), ਬਾਬਾ ਅਵਤਾਰ ਸਿੰਘ (ਸੁਰ ਸਿੰਘ ਵਾਲੇ), ਬਾਬਾ ਗੁਰਮੀਤ ਸਿੰਘ ਤਿਰਲੋਕੇਵਾਲਾ (ਸੀਨੀ: ਮੀਤ ਪ੍ਰਧਾਨ ਹਰਿਆਣਾ ਸਿੱਖ ਗੁ: ਪ੍ਰਬੰਧਕ ਕਮੇਟੀ), ਬਾਬਾ ਜੋਗਾ ਸਿੰਘ (ਬਾਬਾ ਬਕਾਲੇ ਵਾਲੇ), ਸ. ਮੋਹਨ ਸਿੰਘ ਬੰਗੀ (ਅਗਜੈਕਟਿਵ ਮੈਂਬਰ ਸ਼ਰੋ: ਗੁ: ਪ੍ਰ: ਕਮੇਟੀ), ਸੰਤ ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲੇ, ਸੰਤ ਡਾ: ਈਸ਼ਰ ਸਿੰਘ ਹੈਦਰਾਬਾਦ, ਸੁਖਬੀਰ ਸਿੰਘ ਬਾਦਲ (ਪ੍ਰਧਾਨ ਸ਼ਰੋਮਣੀ ਅਕਾਲੀ ਦਲ), ਬੀਬੀ ਬਲਜਿੰਦਰ ਕੌਰ (ਕੈਬਨਿਟ ਮੰਤਰੀ ਪੰਜਾਬ), ਜੀਤਮੋਹਿੰਦਰ ਸਿੰਘ ਸਿੱਧੂ (ਸਾਬਕਾ ਐਮ.ਐਲ.ਏ.) ਦਿਆਲ ਸਿੰਘ ਸੋਢੀ ਅਤੇ ਰਵੀਪ੍ਰੀਤ ਸਿੰਘ ਸਿੱਧੂ (ਪ੍ਰਧਾਨ ਬੀ.ਜੇ.ਪੀ. ਬਠਿੰਡਾ ਜ਼ਿਲ੍ਹਾ) ਅਤੇ ਹੋਰ ਢਾਡੀ ਜਥੇ ਅਤੇ ਕਥਾਵਾਚਕ ਨੇ ਇਸ ਧਾਰਮਕ ਸਮਾਗਮ ਵਿਚ ਹਾਜ਼ਰੀ ਭਰੀ | ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਦੇ ਅਜੋਕੇ ਸਮੇ ਵਿਚ ਬੱਚਿਆ ਨੂੰ ਦੁਨਿਆਵੀ ਵਿਦਿਆ ਦੇ ਨਾਲ ਧਾਰਮਕ ਵਿਦਿਆ ਨਾਲ ਵੀ ਜੁੜਨਾ ਜ਼ਰੂਰੀ ਹੈ ਤਾ ਜੋ ਉਹ ਅਪਣੇ ਧਰਮ ਨਾਲ ਜੁੜੇ ਰਹਿਣ ਅਤੇ ਇਸ ਸਮਾਗਮ ਵਿਚ ਵੱਡਾ ਸਹਿਯੋਗ ਦੇਣ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਦਾ ਧਨਵਾਦ ਕੀਤਾ |