
ਮੱਧ ਪ੍ਰਦੇਸ਼ ਸਰਕਾਰ 20 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਵ 'ਤੇ ਜਬਲਪੁਰ ਵਿਚ ਸਿੱਖ ਅਜਾਇਬ ਘਰ ਅਤੇ ਖੋਜ ਕੇਂਦਰ ਬਣਾਉਣਗੇ।
ਭੋਪਾਲ : ਮੱਧ ਪ੍ਰਦੇਸ਼ ਸਰਕਾਰ 20 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਵ 'ਤੇ ਜਬਲਪੁਰ ਵਿਚ ਸਿੱਖ ਅਜਾਇਬ ਘਰ ਅਤੇ ਖੋਜ ਕੇਂਦਰ ਬਣਾਉਣਗੇ। ਮੱਧ ਪ੍ਰਦੇਸ਼ ਦੇ ਲੋਕ ਸੰਪਰਕ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ“550ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ਾਲ ਰੂਪ ਵਿਚ ਮਨਾਉਣ ਲਈ ਬਣਾਈ ਗਈ ਕਮੇਟੀ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ 20 ਕਰੋੜ ਰੁਪਏ ਦੀ ਲਾਗਤ ਨਾਲ ਜਬਲਪੁਰ ਵਿਚ ਇਕ ਸਿੱਖ ਅਜਾਇਬ ਘਰ ਅਤੇ ਖੋਜ ਕੇਂਦਰ ਬਣਾਇਆ ਜਾਵੇਗਾ। ਕਮੇਟੀ ਨੇ ਬੀਤੇ ਦਿਨੀਂ ਮੁੱਖ ਮੰਤਰੀ ਕਮਲਨਾਥ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ।
Kamalnath
ਉਨ੍ਹਾਂ ਕਿਹਾ ਕਿ ਇਸ ਨਾਲ ਹੀ ਰਾਜ ਦੇ ਛੇ ਵੱਡੇ ਸਿੱਖ ਧਰਮ ਸਥਾਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਦਾਂ ਨਾਲ ਜੋੜਨ ਵਾਲੇ ਸੈਰ-ਸਪਾਟੇ ਵਜੋਂ ਵਿਕਸਤ ਕਰਨ ਲਈ 12 ਕਰੋੜ ਰੁਪਏ ਦਿਤੇ ਜਾਣਗੇ।“ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਵਿਕਾਸ ਕਾਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਦਾਂ ਨਾਲ ਸਬੰਧਤ ਹਨ, ਭੋਪਾਲ ਵਿਚ ਟੇਕਰੀ ਸਾਹਿਬ, ਇੰਦੌਰ ਦੇ ਇਮਲੀ ਸਾਹਿਬ, ਬੇਟਮਾ ਸਾਹਿਬ,
ਓਮਕੇਰੇਸ਼ਵਰ ਵਿਚ ਗੁਰਦੁਆਰਾ, ਉਜੈਨ ਦਾ ਗੁਰੂ ਨਾਨਕ ਘਾਟ ਗੁਰਦਵਾਰਾ ਅਤੇ ਜਬਲਪੁਰ ਵਿਚ ਗਵਾਰੀ ਘਾਟ ਗੁਰਦਵਾਰਾ ਅਤੇ ਸਹੂਲਤਾਂ ਦੇ ਵਿਸਥਾਰ ਲਈ ਰਾਜ ਸਰਕਾਰ ਦੋ ਕਰੋੜ ਰੁਪਏ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਦਾਂ ਨਾਲ ਜੁੜੇ ਇਨ੍ਹਾਂ ਸਥਾਨਾਂ ਨੂੰ ਧਾਰਮਕ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।