
ਇਸ ਬਾਰੇ ਵਧੇਰੇ ਜਾਣਕਾਰੀ ਦੇਣ ਦੇ ਲਈ ਪੁਲਿਸ ਕਮਿਸ਼ਨ ਵੱਲੋਂ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
ਲੁਧਿਆਣਾ - ਸੋਮਵਾਰ 2 ਨਵੰਬਰ ਨੂੰ ਲੁਧਿਆਣਾ ਦੇ ਬਸਤੀ ਜੋਧੇਵਾਲਾ ਨੇੜੇ ਥਾਣਾ ਟਿੱਬਾ ਇਲਾਕੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਵੱਡਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਵਿੱਚ ਹੈਰਾਕੁਨ ਖ਼ੁਲਾਸਾ ਹੋਇਆ ਹੈ ਦਰਅਸਲ ਜਿਸ ਨੌਜਵਾਨ ਸੇਵਾ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਜਾਣਕਾਰੀ ਦਿੱਤੀ ਸੀ ਉਹ ਹੀ ਮੁਲਜ਼ਮ ਨਿਕਲਿਆ ਹੈ। ਪੁਲਿਸ ਨੇ ਸੇਵਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਇਸ ਦੀ ਜਾਣਕਾਰੀ ਲੁਧਿਆਣਾ ਪੁਲਿਸ ਵੱਲੋਂ ਆਪਣੇ ਟਵਿਟਰ ਅਕਾਉਂਟ 'ਤੇ ਦਿੱਤੀ ਹੈ।
File Photo
ਲੁਧਿਆਣਾ ਪੁਲਿਸ ਨੇ ਟਵਿਟਰ ਅਕਾਉਂਟ 'ਤੇ ਲਿਖਿਆ ਹੈ ਕਿ '17 ਸਾਲ ਦੇ ਨੌਜਵਾਨ ਸੇਵਾ ਸਿੰਘ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ ਕਿ ਬਸਤੀ ਜੋਧੇਵਾਲ ਨੇੜੇ ਥਾਣਾ ਟਿੱਬਾ ਲੁਧਿਆਣਾ ਦੇ ਇਲਾਕੇ ਵਿੱਚ ਝੋਨੇ ਦੇ ਖੇਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਕੁੱਝ ਅੰਗ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਪਾੜ ਕੇ ਸੁੱਟੇ ਹੋਏ ਹਨ,
ਇਸ ਸੂਚਨਾ 'ਤੇ ਲੁਧਿਆਣਾ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਈ ਤੇ ਇਸ ਕੇਸ ਨੂੰ ਆਪਣੀ ਸੂਝ-ਬੂਝ ਨਾਲ ਕੁੱਝ ਘੰਟਿਆਂ ਵਿੱਚ ਹੀ ਹੱਲ ਕਰ ਲਿਆ ਗਿਆ ਹੈ,ਇਸ ਕੇਸ ਦਾ ਮੁੱਖ ਮੁਲਜ਼ਮ ਸੂਚਨਾ ਦੇਣ ਵਾਲਾ ਸੇਵਾ ਸਿੰਘ ਨਿਕਲਿਆ ਹੈ,ਇਸ ਬਾਰੇ ਵਧੇਰੇ ਜਾਣਕਾਰੀ ਦੇਣ ਦੇ ਲਈ ਪੁਲਿਸ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ,ਸਮੂਹ ਸੰਗਤਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ'