ਕਿਹਾ : ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਤੁਰੰਤ ਕੀਤਾ ਜਾਵੇ ਰਿਹਾਅ
ਕੋਟਕਪੂਰਾ : ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਦਿਸ਼ਾ ਨਿਰਦੇਸ਼ਾ ਹੇਠ ਸਮੁੱਚੀ ਪਾਰਟੀ ਦੇ ਪੰਜ ਮੈਂਬਰੀ ਜੱਥੇ ਨੇ ਹਰ ਮਹੀਨੇ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ, ਕਰਵਾਉਣ ਅਤੇ ਉਨ੍ਹਾਂ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਅਤੇ ਰਹਿੰਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ, ਜੋ ਸਰਬੱਤ ਖਾਲਸਾ ਵਿੱਚ ਸਿੱਖ ਕੌਮ ਵੱਲੋਂ ਥਾਪੇ ਗਏ ਸਿੰਘ ਸਾਬ੍ਹ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਰਿਹਾ ਕਰਵਾਉਣ ਲਈ ਅੱਜ ਬਰਗਾੜੀ ਵਿਖੇ ਪੰਜ ਸਿੰਘਾਂ ਦੇ ਜਥੇ ਨੇ 'ਅਕਾਲੀ ਦਲ ਵਾਰਸ ਪੰਜਾਬ ਦੇ' ਜਥੇਬੰਦੀ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਲਖਬੀਰ ਸਿੰਘ ਸੋਟੀ, ਜਸਵੰਤ ਸਿੰਘ ਚੀਮਾ, ਇਕਬਾਲ ਸਿੰਘ, ਪਰਗਟ ਸਿੰਘ, ਮੇਹਰ ਸਿੰਘ, ਬਾਬਾ ਬਲਜਿੰਦਰ ਸਿੰਘ ਲੱਛਾ, ਕਮਿੱਕਰ ਸਿੰਘ, ਰਣਵੀਰ ਸਿੰਘ, ਕਰਮਪਾਲ ਸਿੰਘ, ਪ੍ਰਵੀਨ ਪੁੱਤਰੀ ਨੈਨੂ ਸ਼ਾਹ, ਹਰਪ੍ਰੀਤ ਕੌਰ ਪਤਨੀ ਮਲਕੀਤ ਸਿੰਘ, ਜਸਪਾਲ ਸਿੰਘ, ਬਾਬਾ ਪ੍ਰੀਤਮ ਸਿੰਘ, ਅੰਮ੍ਰਿਤਪਾਲ ਸਿੰਘ, ਜਗਤਾਰ ਸਿੰਘ, ਚਰਨ ਸਿੰਘ, ਤਰਲੋਕ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਸਿੰਘ, ਪੁਨੀਤ ਸਿੰਘ, ਗੁਰਦੀਪ ਸਿੰਘ, ਰਾਜਜੀਵ ਸਿੰਘ ਦੀ ਅਗਵਾਈ ਹੇਠ ਪੰਜ ਸਿੰਘਾਂ ਦੇ ਜਥੇ ਨੇ ਗ੍ਰਿਫਤਾਰੀ ਦਿੱਤੀ ਜਿਸ ਵਿੱਚ ਸਿੰਘਾਂ ਨੇ ਮੰਗ ਕੀਤੀ ਕਿ ਰਹਿੰਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਤੁਰੰਤ ਸਜ਼ਾ ਦਿੱਤੀ ਜਾਵੇ।
ਸੀਨੀਅਰ ਆਗੂ ਪਰਗਟ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਜੱਥੇ ਦੇ ਸਿੰਘਾਂ ਨੂੰ ਸਿਰੋਪਾਓ ਦੇਣ ਤੋਂ ਬਾਅਦ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਪੰਜਾਬ ਸਰਕਾਰ ਅਤੇ ਇੰਡੀਅਨ ਸਟੇਟ ਨੂੰ ਵੰਗਾਰਦਿਆਂ ਹੋਇਆ ਪਾਰਟੀ ਦੇ ਸੀਨੀਅਰ ਆਗੂ ਕਾਹਨਸਿੰਘ ਵਾਲਾ ਨੇ ਕਿਹਾ ਕਿ ਜਿਹੜੇ ਕਹਿੰਦੇ ਸੀ ਕਿ ਇਹ ਵਿਹਲੜ ਬੰਦੇ ਜਿਨ੍ਹਾਂ ਨੂੰ ਘਰ ਦੇ ਪੁੱਛਦੇ ਨਹੀਂ ਤੇ ਪੰਜਾਬ ਲੋਕਾਂ ਨੂੰ ਗੁੰਮਰਾਹ ਕਰਕੇ ਸਾਡੇ ਬਾਦਲ ਪਰਿਵਾਰ ਤੇ ਬਾਦਲ ਦਲ ਤੇ ਇਲਜਾਮਬਾਜ਼ੀ ਕਰ ਰਹੇ ਹਨ। ਪਰ ਅਸੀਂ ਉਸ ਸਮੇਂ ਵੀ ਪੂਰੀ ਸਿੱਖ ਕੌਮ ਨੂੰ ਨਿਮਾਣੇ ਸਿੱਖਾਂ ਵਜੋਂ ਦੱਸ ਰਹੇ ਸੀ ਕਿ ਬਾਦਲ ਪਰਿਵਾਰ ਤੇ ਬਾਦਲ ਦਲ ਪੂਰਾ ਕੋਰਾ ਝੂੱਠ ਬੋਲ ਰਿਹਾ ਹੈ । ਕੁਰਸੀ ਨੂੰ ਬਚਾਉਣ ਲਈ ਦੋਸ਼ੀਆਂ ਨਾਲ ਘਿਓ-ਖਿਚੜੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੀਆਂ ਧੱਜੀਆਂ ਉਡਾ ਰਿਹਾ ਹੈ ਹੁਣ ਤਾਂ ਬਿੱਲੀ ਥੈਲਿਓ ਬਾਹਰ ਆ ਚੁੱਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪ ਮਿਹਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੇ ਗੁਨਾਹਾਂ ਨੂੰ ਉਨ੍ਹਾਂ ਦੇ ਮੂੰਹੋਂ ਆਪ ਹੀ ਕਬੂਲ ਕਰਵਾ ਲਿਆ ਹੈ । ਹੁਣ ਭਗਵੰਤ ਮਾਨ ਸਰਕਾਰ ਤੇ ਇੰਡੀਅਨ ਸਟੇਟ ਆਪਣੇ ਆਪ ਕਬੂਲੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਸੁਖਵੀਰ ਸਿੰਘ ਬਾਦਲ, ਸਮੇਧ ਸਿੰਘ ਸੈਣੀ,ਸਿਰਸੇ ਵਾਲਾ ਸਾਧ, ਹਰਸ਼ ਧੂਰੀ ਅਤੇ ਸੰਦੀਪ ਕਲੇਰ ਸਮੇਤ ਭਾਈ ਕ੍ਰਿਸ਼ਨਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ।
ਜੱਥੇਬੰਦੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਜੇ ਆਪ ਜੀ ਸਿਰ ਵੱਡੇ ਤੋਂ ਲੜਾ ਸਕਦੇ ਹੋ,ਗੂੰਗਿਆਂ ਤੋਂ ਅਰਥ ਕਰਵਾ ਸਕਦੇ ਹੋ ,52 ਹਿੰਦੂਤਵੀ ਪਹਾੜੀ ਰਾਜਿਆਂ ਨੂੰ ਰਿਹਾਅ ਕਰਵਾ ਸਕਦੇ ਹੋ ਤਾਂ ਫਿਰ ਕਿਰਪਾ ਜੀ ਰਹਿੰਦੇ ਦੋਸ਼ੀਆਂ ਨੂੰ ਵੀ ਸ਼ਜਾ ਦਿਵਾਓ ਜੀ ਤੇ ਬੰਦੀ ਸਿੰਘਾਂ ਨੂੰ ਸਮੇਤ ਡਿਬਰੂਗੜ੍ਹ ਵਾਲਿਆਂ ਨੂੰ ਵੀ ਰਿਹਾਅ ਕਰਵਾਓ ਜੀ ਅਤੇ 2027 ਵਿੱਚ ਸਰਕਾਰ-ਏ-ਖਾਲਸਾ ਵੀ ਆਪਣੀ ਕਿਰਪਾ ਕਰਕੇ ਬਣਾਓ ਜੀ । ਕਾਹਨ ਸਿੰਘ ਵਾਲਾ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਤੀਜੀ ਵਾਰ ਲਾਈ ਐਨ.ਐਸ.ਏ. ਵਿਰੁੱਧ ਰੋਸ ਮੁਜਾਹਰਾ ਡੀ.ਸੀ. ਅੰਮ੍ਰਿਤਸਰ ਅੱਗੇ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਤਾਂ ਜੋ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾ ਸਕੇ ਅਤੇ ਪੰਜਾਬ ਦੀ ਤੇ ਸੈਂਟਰ ਦੀ ਸਰਕਾਰ ਤੱਕ ਲੋਕਾਂ ਦਾ ਰੋਸ ਪਹੁੰਚਾਇਆ ਜਾ ਸਕੇ।
