
ਯੂਕੇ ਤੋਂ ਆਈਆਂ ਸਿੱਖ ਜਥੇਬੰਦੀਆਂ ਵੱਲੋਂ ਅਕਾਲ ਤਖ਼ਤ ਸਾਹਿਬ ‘ਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ...
ਅੰਮ੍ਰਿਤਸਰ: ਯੂਕੇ ਤੋਂ ਆਈਆਂ ਸਿੱਖ ਜਥੇਬੰਦੀਆਂ ਵੱਲੋਂ ਅਕਾਲ ਤਖ਼ਤ ਸਾਹਿਬ ‘ਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਮੰਗ ਪੱਤਰ ਦੇ ਦਿੱਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਫ਼ੀ ਲੰਬੇ ਸਮੇਂ ਤੋਂ ਵਿਵਾਦਿਤ ਮਾਮਲਾ ਬਾਬਾ ਢੱਡਰੀਆਂ ਵਾਲੇ ਦੇ ਖਿਲਾਫ ਚੱਲ ਰਿਹਾ ਹੈ।
Sant Ranjit Singh Dhadrianwale
ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਤੇ ਗੁਰਦੁਆਰਿਆਂ ਦੇ ਮੈਂਬਰਾਂ ਦੇ ਵੱਲੋਂ 21 ਤਰੀਕ ਨੂੰ ਇੱਕ ਮੀਟਿੰਗ ਬੁਲਾ ਕੇ ਮਤਾ ਪਾਸ ਕੀਤਾ ਹੈ ਕਿ ਨਿਰਵੈਰ ਖਾਲਸਾ ਦੇ ਭਰਾ ਹਰਿੰਦਰ ਸਿੰਘ ਨੇ ਗੁਰੂ ਸਾਹਿਬ ਦੇ ਖਿਲਾਫ ਗਲਤ ਸ਼ਬਦਾਵਲੀ ਬੋਲੀ ਹੈ। ਸਾਰੀ ਹੀ ਸਿੱਖ ਸੰਗਤ ਨੇ ਇੱਕਠੇ ਹੋ ਕੇ ਮਤਾ ਪਾਸ ਕੀਤਾ ਹੈ ਜੋ ਕਿ ਅੱਜ ਮੰਗ ਪੱਤਰ ਦੀ ਕਾਪੀ ਅਕਾਲ ਤਖ਼ਤ ਸਾਹਿਬ ਵਿੱਚ ਦੇਣ ਆਈਆਂ ਹਨ ਮਤੇ ਵਿੱਚ ਸਾਡੇ ਵੱਲੋਂ ਲਿਖਿਆ ਗਿਆ ਹੈ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਵਿਵਾਦਿਤ ਗੱਲਾਂ ਕੀਤੀਆਂ ਜਾ ਰਹੀ ਹਨ।
Harinder singh Khalsa
ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਹਰਿੰਦਰ ਸਿੰਘ ਦਾ ਕੋਈ ਵੀ ਪ੍ਰੋਗਰਾਮ ਇੰਗਲੈਂਡ ਵਿੱਚ ਨਹੀਂ ਹੋਣ ਦੇਵਾਂਗੇ ਇਨ੍ਹਾਂ ਦੋਨਾਂ ਦੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਜੱਥੇਦਾਰ ਵੱਲੋਂ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਵਿੱਚ ਹੁਣ ਤੱਕ ਤਾਂ ਮੀਟਿੰਗ ਹੋ ਚੁੱਕੀ ਹੈ ਅਤੇ ਹੁਣ ਮੀਟਿੰਗ ਹੋਣ ਤੋਂ ਬਾਅਦ ਹੀ ਜਥੇਦਾਰ ਆਪਣਾ ਫੈਸਲਾ ਸੁਣਾਉਣਗੇ।
Singh Jathebandi
ਨਨਕਾਨਾ ਸਾਹਿਬ ਗੁਰਦੁਆਰਾ ‘ਤੇ ਜਿਨ੍ਹਾਂ ਲੋਕਾਂ ਨੇ ਗੁਰਦੁਆਰਾ ਸਾਹਿਬ ‘ਤੇ ਪੱਥਰਬਾਜੀ ਕੀਤੀ ਹੈ ਬਹੁਤ ਹੀ ਮਾੜੀ ਘਟਨਾ ਹੈ ਸਾਰੀਆਂ ਹੀ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ ਸਾਡੀ ਮੰਗ ਹੈ ਕਿ ਜਿਨ੍ਹਾਂ ਲੋਕਾਂ ਨੇ ਪੱਥਰਬਾਜੀ ਕੀਤੀ ਹੈ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ ਅਜਿਹੀਆਂ ਘਟਨਾਵਾਂ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕਰ ਰਹੇ ਹਨ ਕਿ ਅਜਿਹੇ ਮਸਲਿਆਂ ਨੂੰ ਵੇਖਕੇ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਕਿਸ ਨੂੰ ਕਹਿਣ ‘ਤੇ ਨਨਕਾਣਾ ਸਾਹਿਬ ਦਾ ਨਾਮ ਨਾ ਬਦਲ ਹੋਵੇਗਾ।
Application
ਸਰਕਾਰਾਂ ਦੀ ਵੱਡੀ ਜਿੰਮੇਵਾਰੀ ਹੈ ਕਿ ਅਜਿਹੇ ਮੌਕਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅੱਜ ਇੰਗਲੈਂਡ ਤੋਂ ਆਈਆਂ ਜਥੇਬੰਦੀਆਂ ਮੰਗ ਪੱਤਰ ਦੇਣ ਲਈ ਆਈਆਂ ਹਨ ਜੋ ਇਹਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਵੱਲੋਂ ਅਕਾਲਤਖਤ ਦੇ ਜੱਥੇਦਾਰ ਨੂੰ ਮੰਗ ਕੀਤੀ ਗਈ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।