ਫ਼ੈਡਰੇਸ਼ਨ ਦੀ ਮਿਹਨਤ ਰੰਗ ਲਿਆਈ
Published : Apr 4, 2018, 3:29 am IST
Updated : Apr 4, 2018, 3:29 am IST
SHARE ARTICLE
federation's work
federation's work

1984 ਦੀ ਪੀੜਤਾ ਗੁਰਦੀਪ ਨੂੰ ਕਮਿਸ਼ਨਰ ਨੇ ਦਿਤਾ 5 ਲੱਖ ਦਾ ਚੈੱਕ

 ਆਲ ਇੰਡੀਆ ਸਟੂਡੈਂਟ ਫ਼ੈਡਰੇਸ਼ਨ ਵਲੋਂ 1984 ਕਤਲੇਆਮ ਦੇ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਰਾਂਚੀ ਹਾਈ ਕੋਰਟ 'ਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। ਉਪਰੰਤ ਹਾਈ ਕੋਰਟ ਦੇ ਹੁਕਮ 'ਤੇ ਝਾਰਖੰਡ ਸਰਕਾਰ ਨੇ ਇਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਸੀ, ਜਿਸ ਦੇ ਫ਼ਲਸਰੂਪ ਪੀੜਤਾ ਨੂੰ ਮੁਆਵਜ਼ਾ ਦਿਵਾਉਣ ਦੇ ਕੰਮ 'ਚ ਤੇਜ਼ੀ ਆਈ।ਯਾਦ ਰਹੇ ਕਿ 1984 ਦੇ ਕਤਲੇਆਮ ਦੌਰਾਨ ਗਮਹਰੀਆ ਵਿਖੇ ਅਪਣੇ ਪੁੱਤਰ ਕੋਲ ਰਹਿ ਰਹੀ ਗੁਰਦੀਪ ਕੌਰ (85 ਸਾਲ) ਦੇ ਪਤੀ ਗੁਰਪਾਲ ਸਿੰਘ ਦਾ ਦੰਗਾਕਾਰੀਆਂ ਨੇ ਕਤਲ ਕਰ ਦਿਤਾ ਸੀ। ਗੁਰਦੀਪ ਕੌਰ ਨੂੰ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਆਲ ਇੰਡੀਆ ਸਟੂਡੈਂਟ ਫ਼ੈਡਰੇਸ਼ਨ ਦੇ ਪੂਰਬੀ ਭਾਰਤ ਪ੍ਰਧਾਨ ਸਤਨਾਮ ਸਿੰਘ ਗੰਭੀਰ ਸਰਾਈਕੇਲਾ ਦੇ ਕਮਿਸ਼ਨਰ ਛਵੀ ਰੰਜਨ ਤੋਂ ਕੀਤੀ ਜਾ ਰਹੀ ਸੀ।

federation's workfederation's work

ਸਤਨਾਮ ਸਿੰਘ ਗੰਭੀਰ ਪੀੜਤ ਗੁਰਦੀਪ ਕੌਰ ਅਤੇ ਉਸ ਦੇ ਲੜਕੇ ਹਰਜੀਤ ਸਿੰਘ ਨੂੰ ਲੈ ਕੇ ਅੱਜ ਸਵੇਰੇ ਸਰਾਏਕੇਲਾ ਦੇ ਕਮਿਸ਼ਨਰ ਛਵੀ ਰੰਜਨ ਨੂੰ ਮਿਲੇ, ਜਿਸ ਦੌਰਾਨ ਕਮਿਸ਼ਨਰ ਨੇ ਬਿਨਾਂ ਦੇਰ ਕੀਤੇ ਗੁਰਦੀਪ ਕੌਰ ਨੂੰ 5 ਲੱਖ ਰੁਪਏ ਮੁਆਵਜ਼ੇ ਦਾ ਚੈੱਕ ਦੇ ਦਿਤਾ। ਇਸ ਦੌਰਾਨ ਜਦੋਂ ਕਮਿਸ਼ਨਰ ਨੇ ਗੁਰਦੀਪ ਕੌਰ ਨੂੰ ਪੁਛਿਆ ਕਿ ਇਨ੍ਹਾਂ ਰੁਪਇਆਂ ਦਾ ਉਹ ਕੀ ਕਰਨਗੇ ਤਾਂ ਉਸ ਨੇ ਸਾਦਗੀ ਭਰਪੂਰ ਜਵਾਬ ਦਿਤਾ ਕਿ ਉਹ ਇਨ੍ਹਾਂ ਰੁਪਇਆਂ ਨਾਲ ਅਪਣੇ ਲੜਕੇ ਖ਼ੁਸ਼ਵੰਤ ਸਿੰਘ ਨੂੰ ਪੱਕਾ ਮਕਾਨ ਬਣਵਾ ਕੇ ਦੇਵੇਗੀ, ਜਿਹੜਾ ਕਿ ਅਜੇ ਕੱਚੇ ਮਕਾਨ 'ਚ ਰਹਿੰਦਾ ਹੈ। ਇਸ ਦੌਰਾਨ ਸਤਨਾਮ ਸਿੰਘ ਗੰਭੀਰ ਨੇ ਕਿਹਾ ਕਿ ਜਦੋਂ ਤਕ ਆਖ਼ਰੀ ਪੀੜਤ ਪਰਵਾਰ  ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਅਮਰਜੀਤ ਸਿੰਘ, ਜੋਗਿੰਦਰ ਸਿੰਘ ਤੇ ਹਰਜੀਤ ਸਿੰਘ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement