Panthak News : ਹੁਣ ਵਿਦੇਸ਼ੀ ਸਿੱਖ ਵੀ ਹੋਏ ਬਾਦਲਾਂ ਤੋਂ ਨਾਰਾਜ਼, ਪੰਜਾਬ ਉਤੇ ਵਿਦੇਸ਼ੀ ਵਸਦੇ ਸਿੱਖਾਂ ਦੀ ਬਾਜ਼ ਵਾਲੀ ਅੱਖ
Published : Aug 4, 2024, 7:02 am IST
Updated : Aug 4, 2024, 7:02 am IST
SHARE ARTICLE
The eagle eye of the foreign settled Sikhs on Punjab Panthak News
The eagle eye of the foreign settled Sikhs on Punjab Panthak News

Panthak News : ਬੇਅਦਬੀ ਦੇ ਮੁੱਦੇ ’ਤੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਦੇ ਬਾਈਕਾਟ ਦਾ ਸੱਦਾ

 The eagle eye of the foreign settled Sikhs on Punjab Panthak News : ਨਿਊਯਾਰਕ ਉੱਤਰੀ ਅਮਰੀਕਾ ਦੀਆਂ ਸਿਰਮੌਰ ਸਿੱਖ ਸੰਸਥਾਵਾਂ ‘ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ’ ਅਤੇ ‘ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ’ ਨੇ ਪਿਛਲੇ ਦਿਨਾਂ ਤੋਂ ਪੰਜਾਬ ਦੀ ਧਰਤੀ ਉਤੇ ਹੋ ਰਹੀਆਂ ਗਤੀਵਿਧੀਆਂ ਦਾ ਵਿਸ਼ੇਸ਼ ਨੋਟਿਸ ਲੈਂਦਿਆਂ ਦੁਨੀਆਂ ਭਰ ਦੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਆਉਣ ਵਾਲੇ ਦਿਨਾਂ ’ਚ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਮੌਕਾਪ੍ਰਸਤ ਅਤੇ ਖ਼ੁਦਗਰਜ਼ ਕਿਸਮ ਦੇ ਲੋਕਾਂ ਨੂੰ ਬਿਲਕੁਲ ਮੂੰਹ ਨਾ ਲਾਇਆ ਜਾਵੇ ਜਿਸ ਤਰ੍ਹਾਂ ਬਾਦਲ ਅਕਾਲੀ ਦਲ ਦਾ ਅਕਸ ਨੀਵਾਂ ਹੁੰਦਾ ਹੋਇਆ ਹੁਣ ਪਤਾਲ ਤਕ ਚਲਿਆ ਗਿਆ ਹੈ। 

ਗੁਰੂ ਗ੍ਰੰਥ ਸਾਹਿਬ ਵਲ ਪਿੱਠ ਕਰ ਕੇ ਬੇਅਦਬੀ ਦੇ ਦੋਸ਼ੀਆਂ ਅਤੇ ਦੋਖੀਆਂ ਨਾਲ ਖੜਨ ਵਾਲੇ ਅਤੇ ਪੰਥ ਨਾਲ ਪੈਰ-ਪੈਰ ’ਤੇ ਵਿਸ਼ਵਾਸਘਾਤ ਕਰਨ ਵਾਲੀ ਬਾਦਲ ਦਲ ਦੀ ਕਾਬਜ਼ ਅਤੇ ਬਾਗ਼ੀ ਲੀਡਰਸ਼ਿਪ ਅਪਣੇ ਢੰਗਾਂ ਨਾਲ  ਕਠਪੁਤਲੀ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਪੰਥ ਤੇ ਪੰਜਾਬ ਦੀ ਸਿਆਸਤ ’ਤੇ ਕਾਬਜ਼ ਰਹਿਣ ਲਈ ਤਰਲੋਮੱਛੀ ਹੋ ਰਹੀ ਹੈ।

ਦੂਜੇ ਪਾਸੇ ਭਾਰਤੀ ਸਟੇਟ ਅਤੇ ਬੀਜੇਪੀ ਸਰਕਾਰ ਵੀ ਸਿੱਧੇ ਤੌਰ ’ਤੇ ਪੰਜਾਬ ’ਤੇ ਕਾਬਜ਼ ਹੋਣ ਲਈ ਵਿਉਤਾਂ ਬਣਾ ਰਹੀ ਹੈ ਤੇ ਨਾਲ ਹੀ ਆਰ.ਐਸ.ਐਸ. ਦੇ ਫੀਲਿਆਂ ਸਮੇਤ ਖਾੜਕੂ ਸੰਘਰਸ਼ ਨੂੰ ਢਾਹ ਲਾਉਣ ਵਾਲੇ ਅਪਣੇ ਪੁਰਾਣੇ ਟੁਕੜਬੋਚਾਂ ਰਾਹੀਂ ਪੰਥਕ ਸਿਆਸਤ ਨੂੰ ਅਪਣੇ ਅਧੀਨ ਕਰਨ ਦੀਆਂ ਚਾਲਾਂ ਚਲ ਰਹੀ ਹੈ। ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਡਾ. ਪਿ੍ਰਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਜਿੰਦਰ ਸਿੰਘ ਮੀਡੀਆ ਸਪੋਕਸਮੈਨ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪੈ੍ਰਸ ਨੋਟ ਮੁਤਾਬਕ ਡਾਇਸਪੋਰਾ ਸਿੱਖ ਆਗੂਆਂ ਨੇ ਇਨ੍ਹਾਂ ਪੰਥ ਵਿਰੋਧੀ ਤਾਕਤਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਸਿੱਖ ਸੰਸਥਾਵਾਂ ’ਤੇ ਕਾਬਜ਼ ਹੋਣ ਦੇ ਮਨਸੂਬੇ ਛੱਡ ਦੇਣ ਕਿਉਂਕਿ ਪੰਜਾਬ ਪ੍ਰਸਤ ਲੋਕ ਅਤੇ ਸਿੱਖ ਸਿਧਾਂਤਾਂ ਨੂੰ ਪਿਆਰ ਕਰਨ ਵਾਲੇ  ਉਨ੍ਹਾਂ ਦੋਖੀਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ।

ਡਾਇਸਪੋਰਾ ਸਿੱਖ ਲੀਡਰਾਂ ਨੇ ਕਿਹਾ ਕਿ ਦਲਬਦਲੂ ਅਤੇ ਮੌਕਾਪ੍ਰਸਤ ਲੋਕ ਪੰਥਕ ਸਿਆਸਤ ਨੂੰ ਹੋਰ ਗੰਧਲਾ ਕਰਨ ਤੋਂ ਬਾਜ਼ ਆਉਣ। ਇਸ ਦੇ ਨਾਲ ਹੀ ਬਾਦਲਾਂ ਦੇ ਕਠਪੁਤਲੀ ਜਥੇਦਾਰਾਂ ਵਲੋਂ ਇਕ 7 ਮੈਂਬਰੀ ਕਾਗ਼ਜ਼ੀ ਕਮੇਟੀ ਬਣਾ ਕੇ ਵਿਦੇਸ਼ਾਂ ਵਿਚਲੇ ਸਿੱਖਾਂ ਨੂੰ ਕਾਬੂ ਕਰ ਕੇ ਅਪਣੇ ਮਾਲਕਾਂ ਦੇ ਅਧੀਨ ਚਲਾਉਣ ਦੀ ਵਿਉਂਤ ਦਾ ਡਟਵਾਂ ਵਿਰੋਧ ਹੋ ਰਿਹਾ ਹੈ, ਜਦਕਿ ਸਰਕਾਰੀ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਬਿਨਾਂ ਕਿਸੇ ਆਧਾਰ ਵਾਲੇ ਕੁੱਝ ਬੰਦਿਆਂ ਦੀ ਕਮੇਟੀ ਬਣਾ ਕੇ ਡਾਇਸਪੋਰਾ ਸਿੱਖਾਂ ਨੂੰ ਪਹਿਲਾਂ ਧਾਰਮਕ ਅਤੇ ਫਿਰ ਰਾਜਨੀਤਕ ਪੱਖ ਤੋਂ ਵਿਦੇਸ਼ੀ ਸਿੱਖਾਂ ਨੂੰ ਭਰਮਾ ਕੇ ਬਾਦਲਾਂ ਅਤੇ ਭਾਰਤੀ ਸਟੇਟ ਦੀ ਨੀਤੀ ਅਨੁਸਾਰ ਚਲਾਉਣਾ ਚਾਹੁੰਦੇ ਹਨ ਪਰ ਸਿੱਖ ਸੰਗਤਾਂ ਇਨ੍ਹਾਂ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਕਰ ਕੇ ਕਦੇ ਵੀ ਅਜਿਹੇ ਧੋਖਿਆਂ ਦਾ ਸ਼ਿਕਾਰ ਨਹੀਂ ਹੋਣਗੀਆਂ।

ਇਸ ਨਾਲ ਹੀ ਵਿਦੇਸ਼ਾਂ ’ਚ ਗੁਰਦੁਆਰਿਆਂ ਅਤੇ ਸਿੱਖਾਂ ਦੀ ਨੁਮਾਇੰਦਗੀ ਕਰਦੀਆਂ ਸੰਸਥਾਵਾਂ, ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਤੋਂ ਹੀ ਸਿੱਖ ਕੌਮ ਦੇ ਧਾਰਮਕ, ਰਾਜਨੀਤਕ, ਸਿੱਖ ਪਹਿਚਾਣ ਅਤੇ ਅੰਦਰੂਨੀ ਆਦਿ ਸਾਰੇ ਮਸਲਿਆਂ ਨੂੰ ਸੁਲਝਾਉਣ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀਆਂ ਹਨ ਜਿਸ ਨਾਲ ਕਿ ਕਿਸੇ ਵੀ ਹੋਰ ਨਾਮ ਧਰੀਕ ਕਮੇਟੀ ਦਾ ਵਿਦੇਸ਼ੀ ਸਿੱਖ ਮਸਲਿਆਂ ਵਿਚ ਕੋਈ ਅਰਥ ਨਹੀਂ ਰਹਿ ਜਾਂਦਾ।

ਪੰਜਾਬ ਵਿਚਲੀਆਂ ਸਾਰੀਆਂ ਸਿਆਸੀ ਧਿਰਾਂ ਬਾਦਲ ਦਲ, ਕਾਂਗਰਸ, ਬੀਜੇਪੀ, ‘ਆਪ’ ਸਮੇਤ ਹੋਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਰਾਮ ਰਹੀਮ ਨਾਲ ਸਾਂਝ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦਾ ਪਾਣੀ ਸਮੇਤ ਹੋਰ ਹੱਕੀ ਮੁੱਦਿਆਂ ’ਤੇ ਸਿਰਫ਼ ਰਾਜਨੀਤੀ ਹੀ ਖੇਡੀ, ਇਸ ਤਰ੍ਹਾਂ ਦੇ ਖ਼ੁਦਗਰਜ ਤੇ ਪੰਜਾਬ ਵਿਰੋਧੀ ਲੋਕਾਂ ਨੂੰ ਬਿਲਕੁਲ ਮੂੰਹ ਨਾ ਲਾਇਆ ਜਾਵੇ। ਸਗੋਂ ਆਉਣ ਵਾਲੇ ਸਮੇਂ ਵਿਚ ਪੰਜਾਬ ਪ੍ਰਸਤ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪਿਆਰ ਕਰਨ ਵਾਲੀ ਸੱਚੀ ਤੇ ਸੁੱਚੀ ਅਕਾਲੀ ਸਿਆਸਤ ਨੂੰ ਉਭਾਰਨ ਲਈ ਸਮੁੱਚੀਆਂ ਧਿਰਾਂ ਰਲ ਮਿਲ ਕੇ ਯਤਨਸ਼ੀਲ ਹੋਣ ਤਾਕਿ ਪੰਜਾਬ ਦੇ ਭਵਿੱਖ ਨੂੰ ਰੌਸ਼ਨ ਬਣਾਇਆ ਜਾ ਸਕੇ।

Location: India, Punjab

SHARE ARTICLE

ਸਪੋਕਸਮੈਨ FACT CHECK

Advertisement

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM
Advertisement