
Panthak News: ਅੱਜ ਚੀਫ਼ ਖ਼ਾਲਸਾ ਦੀਵਾਨ ਬਾਵਲੋਂ ਇਕ ਕੀਰਤਨ ਦਰਰ ਰਖਿਆ ਗਿਆ ਹੈ
The meeting of the Jathedars was discussed on August 15 Panthak News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਅਪਣੀ ਲਿਖਤੀ ਚਿੱਠੀ ਜਥੇਦਾਰ ਗਿਆਨੀ ਰਘਬੀਰ ਸਿੰਘ ਹੁਰਾਂ ਨੂੰ ਬੰਦ ਲਿਫ਼ਾਫ਼ੇ ’ਚ ਸੌਂਪ ਚੁਕੇ ਹਨ। ਹੁਣ ਸੱਭ ਦੀਆਂ ਨਜ਼ਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਲ ਲੱਗੀਆਂ ਹੋਈਆਂ ਹਨ ਕਿ ਉਥੇ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ ਕੀ ਫ਼ੈਸਲਾ ਲੈਂਦੇ ਹਨ। ਜੇ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ’ਚ ਹੋ ਰਹੀ ਚਰਚਾ ’ਤੇ ਯਕੀਨ ਕਰੀਏ, ਤਾਂ ਹੋ ਸਕਦਾ ਹੈ ਕਿ ਅਕਾਲੀ ਦਲ ਦੇ ਮਸਲੇ ਦਾ ਕੋਈ ਸਾਰਥਕ ਹੱਲ ਲੱਭਣ ਲਈ ਆਉਂਦੀ 15 ਅਗੱਸਤ ਨੂੰ ਮੀਟਿੰਗ ਸੱਦ ਲਈ ਜਾਵੇ। ਭਾਵੇਂ ਹਾਲੇ ਤਕ ਅਧਿਕਾਰਤ ਤੌਰ ’ਤੇ ਅਜਿਹੀ ਕੋਈ ਮੀਟਿੰਗ ਸੱਦਣ ਦੇ ਸਹੀ ਸਮੇਂ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।
ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਮੌਜੂਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਭਵਿੱਖ ਵੀ ਦਾਅ ’ਤੇ ਲਗਾ ਹੋਇਆ ਹੈ। ਦਰਅਸਲ,ਅੱਜ ਚੀਫ਼ ਖ਼ਾਲਸਾ ਦੀਵਾਨ ਬਾਵਲੋਂ ਇਕ ਕੀਰਤਨ ਦਰਰ ਰਖਿਆ ਗਿਆ ਹੈ, ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਪੁਜਣਾ ਹੈ। ਇਹ ਤਿੰਨੇ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸੱਦਣ ਬਾਰੇ ਕੋਈ ਫ਼ੈਸਲਾ ਲੈ ਸਕਦੇ ਹਨ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਸੂਤਰਾਂ ਨੇ ਦਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਮਾਮਲਾ ਛੇਤੀ ਤੋਂ ਛੇਤੀ ਨਿਬੇੜਨ ਲਈ ਆਖਿਆ ਹੈ।
ਬਾਦਲ ਚਾਹੁੰਦੇ ਹਨ ਕਿ ਸੂਬੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ’ਚ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ-ਪਹਿਲਾਂ ਇਹ ਮਾਮਲਾ ਨਿਬੇੜਨਾ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਕਿ ਇਨ੍ਹਾਂ ਜ਼ਿਮਨੀ ਚੋਣਾਂ ’ਤੇ ਕਿਸੇ ਵਿਵਾਦ ਦਾ ਪਰਛਾਵਾਂ ਅਕਾਲੀ ਦਲ ’ਤੇ ਪਵੇ। ਸੁਖਬੀਰ ਬਾਦਲ ਦਾ ਮੰਨਣਾ ਹੈ ਕਿ ਉਹ ਅਪਣਾ ਲਿਖਤੀ ਸਪੱਸ਼ਟੀਕਰਣ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਚੁਕੇ ਹਨ ਤੇ ਹੁਣ ਸਿਰਫ਼ ਜਥੇਦਾਰ ਗਿ. ਰਘਬੀਰ ਸਿੰਘ ਵਲੋਂ ਅਪਣਾ ਫ਼ੈਸਲਾ ਸੁਣਾਉਣਾ ਬਾਕੀ ਹੈ। ਇਸ ਦੌਰਾਨ ਪੰਥਕ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਹੁਣ ਸੁਖਬੀਰ ਬਾਦਲ ਦੇ ਸਪੱਸ਼ਟੀਕਰਣ ਤੇ ਸ਼੍ਰੋਮਣੀ ਅਕਾਲੀ ਦਲ ਦਾ ਮਾਮਲਾ ਇੰਨਾ ਸਿੱਧ-ਪੱਧਰਾ ਵੀ ਨਹੀਂ ਰਿਹਾ ਕਿ ਇਕੋ ਮੀਟਿੰਗ ’ਚ ਉਸ ਦਾ ਨਿਬੇੜਾ ਹੋ ਜਾਵੇ। ਦਰਅਸਲ, ਆਮ ਸੰਗਤ ਕੁਝ ਸਖ਼ਤ ਸਜ਼ਾ ਚਾਹੁੰਦੀ ਹੈ। ਇਹ ਵੀ ਹੋ ਸਕਦਾ ਹੈ ਕਿ ਕੋਈ ਅੰਤਿਮ ਫ਼ੈਸਲਾ ਜਨਤਾ ਨੂੰ ਅਪਣੇ ਪੱਧਰ ’ਤੇ ਹੀ ਲੈਣਾ ਪਵੇ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਅਨੁਸਾਰ ਪਾਰਟੀ ਤਿੰਨ ’ਚੋਂ ਦੋ ਸੀਟਾਂ-ਡੇਰਾ ਬਾਬਾ ਨਾਨਕ ਤੇ ਗਿੱਦੜਬਾਹਾ ਜ਼ਰੂਰ ਜਿਤਣਾ ਚਾਹੁੰਦੀ ਹੈ। ਕਰਤਾਰਪੁਰ ਸਾਹਿਬ ਲਾਂਘੇ ਕਾਰਣ ਡੇਰਾ ਬਾਬਾ ਨਾਨਕ ਸੀਟ ਨੂੰ ਪੰਥਕ ਸੀਟਾਂ ’ਚੋਂ ਇਕ ਮੰਨਿਆ ਜਾਂਦਾ ਹੈ ਤੇ ਗਿੱਦੜਬਾਹਾ ਸੀਟ ’ਤੇ ਅਕਸਰ ਅਕਾਲੀ ਦਲ ਹੀ ਜਿਤਦਾ ਰਿਹਾ ਹੈ। (ਏਜੰਸੀ)