
ਭਾਈ ਦਵਿੰਦਰ ਸਿੰਘ ਜ਼ੀਕਰਪੁਰ ਵਾਲੇ ਜਥੇ ਨੇ ਸ਼ਬਦ ਕੀਰਤਨ ਦਾ ਗਾਇਣ ਕੀਤਾ।
ਚੰਡੀਗੜ੍ਹ: ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸੈਕਟਰ 28, ਚੰਡੀਗੜ੍ਹ ਵਿਖੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬਹੁਤ ਉਤਸ਼ਾਹ ਅਤੇ ਸ਼ਰਧਾ ਭਾਵਨਾਂ ਨਾਲ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦੇ ਵਿਦਿਆਰਥੀਆਂ ਨੇ ਸਹਿਜ ਪਾਠ ਦਾ ਭੋਗ ਪਾਇਆ। ਭਾਈ ਦਵਿੰਦਰ ਸਿੰਘ ਜ਼ੀਕਰਪੁਰ ਵਾਲੇ ਜਥੇ ਨੇ ਸ਼ਬਦ ਕੀਰਤਨ ਦਾ ਗਾਇਣ ਕੀਤਾ।
ਗਿਆਨੀ ਇੰਦਰਪਾਲ ਸਿੰਘ ਨੇ ਕਥਾ ਵਿਚਾਰ ਨਾਲ ਗੁਰੁ ਇਤਿਹਾਸ ਬਾਰੇ ਵਿਖਿਆਨ ਕੀਤਾ। ਬੀਬੀ ਸੰਦੀਪ ਕੌਰ ਜੀ ਦੇ ਜਥੇ ਨੇ ਕਵਿਸ਼ਰੀ ਰਾਹੀ ਇਤਿਹਾਸ ਪੇਸ਼ ਕੀਤਾ। ਬ੍ਰਿਗੇਡ ਜੀ.ਜੇ ਸਿੰਘ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਬਾਰੇ ਵਿਚਾਰ ਪੇਸ਼ ਕੀਤੇ। ਗਿਆਨੀ ਕੇਵਲ ਸਿੰਘ ਜੀ ਦੀ ਅਗਵਾਈ ਵਿੱਚ ਸਾਰਾਗੜ੍ਹੀ ਸ਼ਹੀਦਾਂ ਦੀ ਯਾਦ ਵਿੱਚ ਮੂਲ ਨਾਨਕਸ਼ਾਹੀ ਕਲੰਡਰ ਜਾਰੀ ਕੀਤਾ ਗਿਆ। ਸਾਰਾਗੜ੍ਹੀ ਸ਼ਹੀਦ ਯਾਦਗਾਰੀ ਮਿਸ਼ਨ ਦੇ ਮੁੱਖੀ ਕਰਮਜੀਤ ਸਿੰਘ ਕੈਲਾ ਨੇ ਮਿਸ਼ਨ ਦੇ ਮੰਤਵ ਅਤੇ ਮਨੋਰਥ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਜਸਪਾਲ ਸਿੰਘ ਸਿੱਧੂ ਨੇ ਦਸਮ ਪਾਤਸ਼ਾਹ ਦੇ ਇਤਿਹਾਸਕ ਪੱਖਾਂ ਦੀ ਪ੍ਰਸੰਗਤਾ ਬਾਰੇ ਵਿਚਾਰ ਪ੍ਰਗਟ ਕੀਤੇ। ਗੁਰਪ੍ਰੀਤ ਸਿੰਘ ਨੇ ਸਿੱਖ ਸਰੂਪ ਦੀ ਵਿਸ਼ੇਸ਼ਤਾ ਬਾਰੇ ਪਟਨਾ ਦੇ 1963 ਦੇ ਕੇਸ ਦਾ ਵਰਣਨ ਕੀਤਾ। ਖੁਸ਼ਹਾਲ ਸਿੰਘ ਨੇ ਨਾਨਕਸ਼ਾਹੀ ਕੈਲਡੰਰ ਦਾ ਮਹੱਤਤਾ ਬਾਰੇ ਵਿਚਾਰ ਕਰਦੇ ਹੋਏ, ਸਮਾਗਮ ਵਿਚ ਸ਼ਾਮਲ ਸਖਸ਼ੀਅਤ, ਕਰਨਲ ਜਗਤਾਰ ਸਿੰਘ ਮੁਲਤਾਨੀ, ਕਰਨਲ ਪਰਮਿੰਦਰ ਸਿੰਘ ਰੰਧਾਵਾ, ਦਵਿੰਦਰ ਪਾਲ ਸਿੰਘ (ਪੰਜਾਬ ਡਿਜੀਟਲ ਲਾਇਬ੍ਰੇਰੀ), ਹਰਪਾਲ ਸਿੰਘ (ਅਮਰੀਕਾ ਵਾਲੇ), ਡਾ. ਪਿਆਰਾ ਲਾਲ ਗਰਗ, ਸੁਰਿੰਦਰ ਸਿੰਘ ਕਿਸ਼ਨਪੁਰਾ, ਪ੍ਰੀਤਮ ਸਿੰਘ ਰੁਪਾਲ, ਸਰਬਜੀਤ ਸਿੰਘ ਧਾਲੀਵਾਲ, ਪ੍ਰੋਫੈਸਰ ਮਨਜੀਤ ਸਿੰਘ, ਰਾਜਵਿੰਦਰ ਸਿੰਘ ਰਾਹੀ, ਡਾ. ਇਰਫਾਨ ਮਲਿਕ, ਬ੍ਰਿਗੇਡ ਕੁਲਦੀਪ ਸਿੰਘ ਕਾਹਲੋਂ, ਸਿੱਖ ਮੀਡੀਆ ਸੈਂਟਰ ਦੇ ਵਿਦਿਆਰਥੀ, ਭਾਈ ਜੈਤਾ ਜੀ ਫਾਂਉਡੇਸ਼ਨ ਦੇ, ਵਿਦਿਆਰਥੀ, ਚੰਡੀਗੜ੍ਹ ਰਿਹੈਬ ਸੈਂਟਰ ਅਤੇ ਪੰਜਾਬ ਡਿਜਿਟਲ ਲਾਇਬਰੇਰੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਜਾਰੀ ਕਰਤਾ:- ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ-93161-07093