
ਰਾਜਸੀ ਕੈਦੀਆਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਮਾਮਲਾ
ਜਲੰਧਰ- 9 ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਦੇ ਸੰਬੰਧ ਵਿਚ ਹੋਈ ਕਿਸਾਨ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਦੌਰਾਨ ਬੋਲਦਿਆਂ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਪ੍ਰੋ ਭੁੱਲਰ ਦੀ ਰਿਹਾਈ ਬਾਰੇ ਖੇਡੀ ਗਈ ਡਬਲ ਗੇਮ ( ਦੋਹਰੀ ਖੇਡ) ਦੀ ਤਿੱਖੀ ਅਲੋਚਨਾ ਕੀਤੀ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇੱਕ ਪਾਸੇ ਕੇਂਦਰ ਸਰਕਾਰ ਨੇ 2019 ਵਿੱਚ ਨੋਟੀਫਿਕੇਸ਼ਨ ਜਾਰੀ ਕਰਦਿਆਂ ਪ੍ਰੋ ਭੁੱਲਰ ਦੀ ਰਿਹਾਈ ਦੀ ਸਿਫ਼ਾਰਿਸ਼ ਕੀਤੀ ਅਤੇ ਉਸ ਦੇ ਉਲਟ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੀ ਦਿੱਲੀ ਪੁਲਿਸ ਨੇ 2020 ਵਿੱਚ ਦੋ ਵਾਰ 28 ਫਰਵਰੀ 2020 ਅਤੇ 11 ਦਸੰਬਰ 2020 ਨੂੰ "ਸੰਟੈਂਸ ਰਿਵਿਊ ਬੋਰਡ" ਦੀ ਮੀਟਿੰਗ ਵਿੱਚ ਭੁੱਲਰ ਦੀ ਰਿਹਾਈ ਦੀ ਵਿਰੋਧਤਾ ਕਰਕੇ ਡਬਲ ਗੇਮ ਖੇਡੀ ਹੇੈ। ਉਹਨਾਂ ਕਿਹਾ ਬੋਰਡ ਵਿੱਚ ਸ਼ਾਮਿਲ ਮੈਂਬਰ ਸੋਸ਼ਲ ਵੈਲਫੇਅਰ ਦੇ ਡਾਇਰੈਕਟਰ ਨੇ ਵੀ ਪ੍ਰੋ ਭੁੱਲਰ ਦੀ ਰਿਹਾਈ ਦੇ ਵਿਰੋਧ ਵਿੱਚ ਵੋਟ ਪਾਈ ਸੀ।
Photo
ਇਸ ਇਕੱਤਰਤਾ ਦੌਰਾਨ 13 ਮੈਂਬਰੀ "ਰਾਜਸੀ ਕੈਦੀ ਰਿਹਾਈ ਕਮੇਟੀ" ਦਾ ਗਠਨ ਵੀ ਕੀਤਾ ਗਿਆ। ਇਕੱਤਰਤਾ ਨੇ ਇਸ ਕਮੇਟੀ ਨੂੰ ਅਧਿਕਾਰਤ ਕੀਤਾ ਕਿ ਉਹ ਨੌੰ ਰਾਜਸੀ ਸਿੱਖ ਕੈਦੀਆਂ ਤੋਂ ਇਲਾਵਾ ਹੋਰਨਾਂ ਕੈਦੀਆਂ ਬਾਰੇ ਵੀ ਗੱਲਬਾਤ ਕਰੇਗੀ। ਪੰਥਕ ਅਤੇ ਕਿਸਾਨ ਜਥੇਬੰਦੀਆਂ ਦੀ ਇਕੱਤਰਤਾ ਨੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਪੈ ਰਹੀ ਰੁਕਾਵਟ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਦੱਸਦਿਆਂ ਇਸ ਗੱਲ ਦਾ ਐਲਾਨ ਕੀਤਾ ਕਿ ਉਹ ਇਨ੍ਹਾਂ ਆਗੂਆਂ ਦਾ ਪੰਜਾਬ ਆਉਣ ‘ਤੇ ਵਿਰੋਧ ਕਰਨਗੇ ਅਤੇ ਜਿਸ ਦੀ ਰੂਪਰੇਖਾ ( ਸਮਾਂ ਤੇ ਤਾਰੀਕ) ਇਨ੍ਹਾਂ ਦੀ ਪੰਜਾਬ ਫੇਰੀ ਦੀਆਂ ਤਾਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਤਹਿ ਕੀਤੀ ਜਾਵੇਗੀ।
PHOTO
ਇਸ ਕਮੇਟੀ ਵਿੱਚ ਬਾਬਾ ਹਰਦੀਪ ਸਿੰਘ ਮਹਿਰਾਜ (ਦਲ ਖਾਲਸਾ), ਗੁਰਪਾਲ ਸਿੰਘ ਮੌਲੀ (ਭਾਰਤੀ ਕਿਸਾਨ ਯੂਨੀਅਨ ਦੁਆਬਾ), ਸੁਖਦੇਵ ਸਿੰਘ ਫਗਵਾੜਾ (ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ), ਜਸਕਰਨ ਸਿੰਘ ਕਾਹਨਸਿੰਘਵਾਲਾ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਹਰਜਿੰਦਰ ਸਿੰਘ ਮਾਝੀ ਦਰਬਾਰ-ਏ-ਖਾਲਸਾ, ਨਾਰਾਇਣ ਸਿੰਘ ਚੌੜਾ ਅਕਾਲ ਫੈਡਰੇਸ਼ਨ , ਤਜਿੰਦਰ ਸਿੰਘ ਪਰਦੇਸੀ ਸਿੱਖ ਤਾਲਮੇਲ ਕਮੇਟੀ, ਰਜਿੰਦਰ ਰਾਣਾ ਬਹੁਜਨ ਮੁਕਤੀ ਮੋਰਚਾ, ਮਨਜੀਤ ਸਿੰਘ ਅਕਾਲ ਸਟੂਡੈਂਟਸ ਫੈਡਰੇਸ਼ਨ, ਹਰਦੀਪ ਸਿੰਘ ਡਿਬਡਿਬਾ (ਅਕਾਲੀ ਦਲ ਸ਼ਹੀਦਾਂ), ਓਂਕਾਰ ਸਿੰਘ ਬਰਾੜ ਪੰਥਕ ਕਿਸਾਨ ਮੋਰਚਾ, ਅਮਰਜੀਤ ਸਿੰਘ ਸੰਧੂ ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਜਗਜੀਤ ਸਿੰਘ ਗਾਬਾ ਸ਼ਾਮਿਲ ਹਨ। ਇਸ ਕਮੇਟੀ ਦੇ ਕਾਨੂੰਨੀ ਸਲਾਹਕਾਰ ਵਜੋਂ ਭਾਈ ਜਸਪਾਲ ਸਿੰਘ ਮੰਝਪੁਰ ਨੂੰ ਨਿਯੁਕਤ ਕੀਤਾ ਗਿਆ ਹੈ।
PHOTO
ਇਕੱਤਰਤਾ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਰੋਸ ਵਜੋਂ ਸ਼ਹੀਦ ਹੋਏ ਸਾਕਾ ਨਕੋਦਰ ਦੇ ਸ਼ਹੀਦਾਂ ਨਮਿਤ ਅਰਦਾਸ ਵੀ ਕੀਤੀ ਗਈ ਅਤੇ ਇਸ ਗੱਲ ਦੀ ਮੰਗ ਕੀਤੀ ਗਈ ਕਿ ਨਕੋਦਰ ਗੋਲੀ ਕਾਂਡ ਸਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਦੂਸਰਾ ਭਾਗ ਜਾਰੀ ਕੀਤਾ ਜਾਵੇ। ਸਮਾਗਮ ‘ਚ ਸਟੇਜ ਸਕੱਤਰ ਦੀ ਭੂਮਿਕਾ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਨਿਭਾਈ। ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਦਲ ਖ਼ਾਲਸਾ ਦੇ ਰਣਵੀਰ ਸਿੰਘ, ਗੁਰਪ੍ਰੀਤ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾਂ, ਪ੍ਰਭਜੀਤ ਸਿੰਘ, ਪਰਮਜੀਤ ਸਿੰਘ ਅਕਾਲੀ, ਬਲਵਿੰਦਰ ਸਿੰਘ ਰੋਡੇ, ਆਦਿ ਸ਼ਾਮਿਲ ਸਨ। ਜਿਨਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਉਸ ਵਿੱਚ ਦਲ ਖ਼ਾਲਸਾ, ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਸਿੱਖ ਸਦ ਭਾਵਨਾ ਦਲ, ਵਾਰਿਸ ਪੰਜਾਬ ਦੇ, ਸਿੱਖ ਯੂਥ ਆਫ ਪੰਜਾਬ, ਪੰਥਕ ਅਕਾਲੀ ਲਹਿਰ, ਬਾਬਾ ਦੀਪ ਸਿੰਘ ਸੇਵਾ ਮਿਸ਼ਨ, ਯੂਨਾਈਟਿਡ ਸਿੱਖਸ, ਸਿੱਖ ਸਟੂਡੈਂਟ ਫੈੱਡਰੇਸ਼ਨ, ਸਿੱਖ ਯੂਥ ਪਾਵਰ ਪੰਜਾਬ ਆਦਿ ਸ਼ਾਮਿਲ ਸਨ।
PHOTO