Sukhbir Singh Badal News: ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਕਰਾਰ
Published : Jul 5, 2025, 9:40 am IST
Updated : Jul 5, 2025, 10:39 am IST
SHARE ARTICLE
Takht Sri Patna Sahib declares Sukhbir Singh Badal Tankhaiya
Takht Sri Patna Sahib declares Sukhbir Singh Badal Tankhaiya

ਪੰਜ ਪਿਆਰਿਆਂ ਨੇ ਤਨਖ਼ਾਹੀਆ ਦਿੱਤਾ ਕਰਾਰ

Takht Sri Patna Sahib declares Sukhbir Singh Badal Tankhaiya: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ (Sukhbir Badal tankhaiya) ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਸੁਖਬੀਰ ਬਾਦਲ ਨੂੰ ਲਗਾਤਾਰ ਦੋ ਵਾਰ ਬੁਲਾਏ ਜਾਣ ’ਤੇ ਵੀ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ। ਇਸੇ ਦੇ ਚੱਲਦਿਆਂ ਹੀ ਪੰਜ ਪਿਆਰਿਆਂ ਵਲੋਂ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ। 

ਪਟਨਾ ਸਾਹਿਬ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਟੇਕ ਸਿੰਘ ਨੂੰ ਵੀ ਤਲਬ ਕੀਤਾ ਗਿਆ ਸੀ।

ਕੀ ਹੁੰਦਾ ਤਨਖ਼ਾਹੀਆ ਕਰਾਰ?

ਸਿੱਖ ਸੰਪਰਦਾ ਦੇ ਅਨੁਸਾਰ ਤਨਖ਼ਾਹੀਆ ਕਰਾਰ ਸਿੱਖ ਸੰਪਰਦਾ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਜਾਂਦਾ ਹੈ। ਜੇਕਰ ਕੋਈ ਸਿੱਖ ਧਾਰਮਿਕ ਤੌਰ 'ਤੇ ਕੁਝ ਗਲਤ ਕਰਦਾ ਹੈ, ਤਾਂ ਉਸ ਲਈ ਨਜ਼ਦੀਕੀ ਸਿੱਖ ਸੰਗਤ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗਲਤੀ ਲਈ ਮੁਆਫੀ ਮੰਗਣ ਦਾ ਪ੍ਰਬੰਧ ਹੈ।
ਫਿਰ ਸੰਗਤ ਵੱਲੋਂ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੋਸ਼ੀ ਦੇ ਕਸੂਰ ਦੀ ਸਮੀਖਿਆ ਕੀਤੀ ਜਾਂਦੀ ਹੈ। ਫਿਰ ਉਸ ਅਨੁਸਾਰ ਸਜ਼ਾ ਦਾ ਫੈਸਲਾ ਕੀਤਾ ਜਾਂਦਾ ਹੈ।
ਤਨਖ਼ਾਹੀਆ ਦਾ ਅਰਥ ਹੈ ਧਰਮ ਤੋਂ ਛੇਕਣਾ। ਜੇਕਰ ਆਮ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ ਸਿੱਖ ਧਰਮ ਵਿੱਚ ਤਨਖਾਹੀਆ ਨੂੰ ਧਰਮ ਤੋਂ ਛੇਕਣਾ ਹੈ। ਇਹ ਸਜ਼ਾ ਮਿਲਣ ਤੋਂ ਬਾਅਦ ਕੋਈ ਵੀ ਸਿੱਖ ਉਸ ਨਾਲ ਕੋਈ ਸੰਪਰਕ ਜਾਂ ਰਿਸ਼ਤਾ ਨਹੀਂ ਰੱਖੇਗਾ। ਵਿਆਹ ਵਰਗੇ ਪ੍ਰੋਗਰਾਮਾਂ ਵਿੱਚ ਵੀ ਕੋਈ ਸਿੱਖ ਇਨ੍ਹਾਂ ਥਾਵਾਂ ’ਤੇ ਨਹੀਂ ਜਾ ਸਕਦਾ।

ਤਨਖ਼ਾਹੀਏ ਨੂੰ ਕੀ-ਕੀ ਸਜ਼ਾ ਮਿਲਦੀ?
ਸੰਗਤ ਦੇ ਜੋੜੇ ਝਾੜਨ
ਲੰਗਰ ਦੇ ਜੂਠੇ ਭਾਂਡੇ ਮਾਂਜਣ
ਗੁਰਬਾਣੀ ਦਾ ਨਿਤਨੇਮ
ਗੁਰਬਾਣੀ ਪਾਠ ਕਰਨਾ
ਪੰਜ ਅਖੰਡ ਪਾਠ ਕਰਵਾਉਣਾ
ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਸਾਫ਼ ਕਰਨੀ

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement