Panthak News: ਜਥੇਦਾਰ ਨੂੰ ਡੇਂਗੂ ਹੋਣ ਕਾਰਨ ਜਥੇਦਾਰਾਂ ਦੀ ਹੋਣ ਵਾਲੀ ਬੈਠਕ ਲਟਕਣ ਦੀ ਸੰਭਾਵਨਾ ਬਣੀ
Published : Oct 5, 2024, 9:23 am IST
Updated : Oct 5, 2024, 9:23 am IST
SHARE ARTICLE
Due to the Jathedar Raghbir Singh 's dengue, the meeting of the Jathedars was likely to be postponed
Due to the Jathedar Raghbir Singh 's dengue, the meeting of the Jathedars was likely to be postponed

Panthak News: ਚਰਚਾ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਚੋਣ ਬਾਅਦ ਸੁਖਬੀਰ ਬਾਦਲ ਦੀ ਕਿਸਮਤ ਬਾਰੇ ਫ਼ੈਸਲਾ ਹੋਵੇਗਾ

Due to the Jathedar Raghbir Singh 's dengue, the meeting of the Jathedars was likely to be postponed:  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਡੇਂਗੂ ਹੋਣ ਨਾਲ ਪੰਥਕ  ਮਸਲਿਆਂ ਤੇ ਤਨਖ਼ਾਹੀਆ ਕਰਾਰ ਦਿਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਜ਼ਾਾ ਸੁਣਾਉਣ ਲਈ ਜਥੇਦਾਰਾਂ ਦੀ ਹੋਣ ਵਾਲੀ ਬੈਠਕ ਅੱਗੇ ਪੈਣ ਦੀ ਸੰਭਾਵਨਾ ਬਣ ਗਈ  ਹੈ।

ਦੂਸਰਾ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਵਲੋਂ ਤਲਬ ਕਰਨ ਤੇ ਸਿੱਖ ਪੰਥ ਵਿਚ ਗਰਮਾਹਟ ਆਈ ਹੈ ਕਿ ਕੀ ਵਿਵਾਦਤ ਸਾਬਕਾ ਜਥੇਦਾਰਾਂ ਗਿ. ਗੁਰਬਚਨ ਸਿੰਘ , ਗਿ. ਗੁਰਮੁਖ ਸਿੰਘ ਨੂੰ ਸੌਦਾ-ਸਾਧ ਤੇ ਬੇਅਦਬੀਆ ਦੇ ਮਸਲੇ ਵਿਚ ਤਲਬ ਕਰਨਗੇ। ਤਨਖ਼ਾਹੀਆ ਕਰਾਰ ਦਿਤੇ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਉਣ ਸਬੰਧੀ ਅਜੇ ਸਿੰਘ ਸਾਹਿਬਾਨ ਦੀ ਬੈਠਕ ਸੱਦੀ ਨਹੀਂ ਗਈ। ਪਰ ਹੁਣ ਜਥੇਦਾਰ ਰਘਬੀਰ ਸਿੰਘ ਨੂੰ ਡੇਂਗੂ ਹੋਣ ਨਾਲ ਹੋਣ ਵਾਲੀ ਜਥੇਦਾਰ ਦੀ ਬੈਠਕ ਲੇਟ ਹੋਣੀ ਕੁਦਰਤੀ ਹੈ। ਇਹ ਪਹਿਲਾਂ ਹੀ ਚਰਚਾ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਬਾਅਦ ਹੀ ਤਨਖ਼ਾਹੀਆ ਕਰਾਰ ਦਿਤਾ ਸੁਖਬੀਰ ਸਿੰਘ ਬਾਦਲ ਨੂੰ ਧਾਰਮਕ ਸਜ਼ਾ ਸੁਣਾਈ  ਜਾਵੇਗੀ। ਭਾਵੇਂ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿਤਾ ਹੈ ਪਰ ਪਰਦੇ ਪਿਛੇ ਸੁਖਬੀਰ ਹਰ ਪਲ ਦੀਆਂ ਸਰਗਰਮੀਆਂ ਪਹਿਲਾਂ ਵਾਂਗ ਕਰ ਰਹੇ ਹਨ। 

ਉਕਤ ਸਾਬਕਾ ਜਥੇਦਾਰਾਂ ਕੋਲ ਸਾਰਾ ਅੰਦਰਲਾ ਭੇਦ ਛੁਪਿਆ ਹੈ ਪਰ ਲੰਬਾ ਸਮਾਂ ਬੀਤਣ ਦੇ ਬਾਵਜੂਦ ਉਕਤ ਜਥੇਦਾਰਾਂ ਨੂੰ ਬੁਲਾਉਣ ਦੀ ਥਾਂ ਸੁਣਵਾਈ ਅਧੀਨ ਮੁਕੱਦਮੇ ਬਾਰੇ ਅਜੇ ਕੋਈ ਤਰੀਕ ਨਿਸ਼ਚਿਤ ਨਹੀਂ ਕੀਤੀ ਗਈ। ਦੂਸਰੇ ਪਾਸੇ ਸਿੱਖ ਸੰਗਤ ਛੇਤੀ ਨਿਪਟਾਰੇ ਦੀ ਇਛੁੱਕ ਹੈਂ। ਇਹ ਜਥੇਦਾਰ ਉਸ ਵੇਲੇ ਅਕਾਲ ਤਖ਼ਤ ਸਾਹਿਬ ’ਤੇ ਤਾਇਨਾਤ ਸਨ ਜੋ ਛੋਟੇ ਵੱਡੇ ਬਾਦਲ ਵਲੋਂ ਚੰਡੀਗੜ੍ਹ ਸਰਕਾਰੀ ਕੋਠੀ ਸੱਦੇ ਗਏ ਸਨ ਤੇ ਪੰਥ ਵਿਚੋਂ ਛੇਕੇ ਸੌਦਾ-ਸਾਧ ਨੂੰ  ਬਿਨਾਂ ਪੇਸ਼ਗੀ, ਮਾਫ਼ੀ ਦੇ ਦਿਤੀ  ਸੀ ਜਿਸ ਨਾਲ ਪੰਜਾਬ ਵਿਚ ਬੜਾ ਵੱਡਾ ਰੋਸ ਫੈਲ ਗਿਆ ਸੀ ਪਰ ਇਹ ਹੈਰਾਨੀਜਨਕ ਹੈ ਕਿ ਜਿਨ੍ਹਾਂ ਨੇ ਸਮੂਹ ਸਿਧਾਂਤ  ਛਿੱਕੇ ’ਤੇ ਟੰਗਦਿਆਂ, ਸੌਦਾ-ਸਾਧ ਨੂੰ ਮਾਫ਼ੀ ਦਿਤੀ, ਉਹ ਬੁਲਾਏ ਨਹੀਂ ਜਾ ਰਹੇ।

ਇਸ ਤੋਂ ਛੁਟ ਇਕ ਦੂਸਰੇ ਦੇ ਸਿਆਸੀ ਵਿਰੋਧੀਆਂ ਨੇ ਮੰਗ ਕੀਤੀ ਸੀ ਕਿ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਅਤੇ ਬਲਵੀਰ ਸਿੰਘ ਭੂੰਦੜ ਨੂੰ ਵੀ ਸੱਦਿਆ ਜਾਵੇ ਪਰ ਬੀਬੀ ਜਗੀਰ ਕੌਰ ਨੂੰ ਇਕ ਹਫ਼ਤੇ ਦਾ ਸਮਾਂ ਸਪੱਸ਼ਟੀਕਰਨ ਲਈ ਦੇ ਦਿਤਾ ਹੈ ਜਿਸ ਤੋਂ ਜਾਪਦਾ ਹੈ ਕਿ ਉਹ ਅਕਤੂਬਰ ਵਿਚ ਇਸ ਹਫ਼ਤੇ ਅਪਣਾ ਪੱਖ ਪੇਸ਼ ਕਰਨਗੇ। ਸਿਆਸੀ ਮਾਹਰ ਜੋ ਪੰਥਕ ਸਿਆਸਤ ਤੋਂ ਵਾਕਫ਼ ਹਨ, ਦੀ  ਸਮਝ ਵਿਚ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਬਰਕਰਾਰ ਰੱਖਣ ਲਈ ਚੋਣ ਪਹਿਲਾਂ ਵੀ ਕਰਵਾ ਸਕਦੇ ਹਨ। ਇਹ ਚੋਣ ਨਵੰਬਰ ਵਿਚ ਹੁੰਦੀ ਹੈ ਪਰ ਪਹਿਲਾਂ ਵੀ ਕਰਵਾਈ ਜਾ ਸਕਦੀ ਹੈ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement