ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਵਿਚ ਦਰਸਾਏ ਵਿਚਾਰਾਂ ਨੂੰ ਜੀਵਨ ਵਿਚ ਸ਼ਾਮਲ ਕਰਕੇ ਸਾਦਾ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ
Published : Dec 5, 2023, 3:24 pm IST
Updated : Dec 5, 2023, 3:25 pm IST
SHARE ARTICLE
Shri Guru Granth Sahib JI
Shri Guru Granth Sahib JI

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਮਾਰਗ ਦਰਸ਼ਕ ਅਤੇ ਪ੍ਰਕਾਸ਼ ਹਨ

Chhattisgarh News: ਵਿਦਿਆਰਥੀਆਂ ਨੂੰ ਧਰਮ ਨਿਰਪੱਖਤਾ ਦਾ ਪਾਠ ਪੜ੍ਹਾਉਣ ਲਈ ਸਰਕਾਰੀ ਸ਼ਹੀਦ ਕੌਸ਼ਲ ਯਾਦਵ ਕਾਲਜ ਵਿਚ ਸਿੱਖ ਗੁਰੂਆਂ ਦੀਆਂ ਜੀਵਨੀਆਂ ਅਤੇ ਉਨ੍ਹਾਂ ਦੇ ਵਿਚਾਰਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਵਿਚ ਸਹਾਇਕ ਪ੍ਰੋਫੈਸਰ ਡਾ.ਏ.ਕੇ.ਪਟੇਲ ਨੇ ਗੁਰੂ ਗ੍ਰੰਥ ਸਹਿਬ ਜੀ ਵਿਚ ਦਰਸਾਏ ਵਿਚਾਰਾਂ ਨੂੰ ਜੀਵਨ ਵਿਚ ਸ਼ਾਮਲ ਕਰਕੇ ਸਾਦਾ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅਨੁਸਾਰ ਸੇਵਾ, ਦਾਨ ਅਤੇ ਲੰਗਰ ਦੀ ਮਹੱਤਤਾ ਬਾਰੇ ਦੱਸਿਆ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਮਾਰਗ ਦਰਸ਼ਕ ਅਤੇ ਪ੍ਰਕਾਸ਼ ਹਨ। ਇਸ ਵਿਚ ਸਿੱਖ ਗੁਰੂਆਂ ਦੇ ਨਾਲ-ਨਾਲ ਹਿੰਦੂ ਸ਼ਰਧਾਲੂਆਂ ਅਤੇ ਮੁਸਲਿਮ ਸੂਫ਼ੀ ਸੰਤਾਂ ਦੇ ਸ਼ਬਦ ਸ਼ਾਮਲ ਹਨ। ਇਹ ਕੇਵਲ ਇਕ ਪਰਮਾਤਮਾ ਦੀ ਹੀ ਮਹਿਮਾ ਹੈ। ਇਹ ਮਨੁੱਖ ਨੂੰ ਪ੍ਰਮਾਤਮਾ ਨਾਲ ਸਿੱਧਾ ਜੋੜਦਾ ਹੈ ਅਤੇ ਜਦੋਂ ਸ਼ਰਧਾਲੂ ਸੱਚੀ ਜ਼ਮੀਰ ਨਾਲ ਗੁਰੂਵਾਣੀ ਦਾ ਜਾਪ ਕਰਦਾ ਹੈ ਤਾਂ ਉਸਦੀ ਆਤਮਾ ਪਰਮਾਤਮਾ ਨਾਲ ਅਭੇਦ ਹੋ ਜਾਂਦੀ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇੱਕ ਗ੍ਰੰਥ ਨਹੀਂ ਹੈ, ਇਸ ਵਿਚ ਕਿਸੇ ਗੁਰੂ ਜਾਂ ਭਗਤ ਦੀ ਜੀਵਨੀ ਨਹੀਂ ਹੈ। ਇਹ ਪ੍ਰੇਮ ਨਾਲ ਭਰਪੂਰ ਇੱਕ ਨਿਰਾਕਾਰ ਪਰਮਾਤਮਾ ਦੀ ਕਹਾਣੀ ਹੈ। ਵਿਦਿਆਰਥੀਆਂ ਚੰਦਰਸ਼ੇਖਰ ਅਤੇ ਅਕਾਂਕਸ਼ਾ ਮਹੋਬੀਆ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਦੱਸਿਆ। ਪ੍ਰਿੰਸੀਪਲ ਡਾ.ਡੀ.ਆਰ.ਮੇਸ਼ਰਾਮ ਨੇ ਸਾਰੇ ਧਰਮਾਂ ਦੀ ਬਰਾਬਰਤਾ ਲਈ ਪ੍ਰੇਰਿਆ। ਜ਼ਿਕਰਯੋਗ ਹੈ ਕਿ ਕਾਲਜ ਵਿਚ ਧਰਮ ਨਿਰਪੱਖਤਾ ਦਾ ਧਾਰਨੀ ਹੋਣ ਲਈ ਵਿਦਿਆਰਥੀਆਂ ਨੂੰ ਵੱਖ-ਵੱਖ ਸੰਪਰਦਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

(For more news apart from encouraged the students to live a life by incorporating the ideas shown In Shri Guru Granth Saheb Ji, stay tuned to Rozana Spokesman)

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement