
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪੰਜਾਬ ਤੇ ਪੰਥ ਹਿਤੈਸ਼ੀਆਂ ਦੀ ਨਸ਼ਿਆਂ ਵਿਰੁਧ ਬੁਲਾਈ ਮੀਟਿੰਗ
ਅੰਮਿ੍ਤਸਰ, 5 ਅਕਤੂਬਰ (ਕ੍ਰਿਸ਼ਨ ਸਿੰਘ ਦੁਸਾਂਝ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪੰਜਾਬ ਤੇ ਪੰਥ ਹਿਤੈਸ਼ੀਆਂ ਦੀ ਨਸ਼ਿਆਂ ਵਿਰੁਧ ਬੁਲਾਈ ਗਈ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਵਿਚ ਐਲਾਨ ਕਰਦਿਆਂ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਵਲੋਂ ਧਰਮ ਜਾਗਰੂਕਤਾ ਲਹਿਰ ਅਧੀਨ ਸ਼ੁਰੂ ਕੀਤੀ ਗਈ ਮੁਹਿੰਮ ਜਿਸ ਵਿਚ ਪੰਜਾਬ 'ਚ ਧਰਮ ਪ੍ਰੀਵਰਤਨ ਦੇ ਮੁੱਦੇ ਨੂੰ ਵੱਡੇ ਪੱਧਰ 'ਤੇ ਠੱਲ੍ਹ ਪਾਉਣ ਤੋਂ ਬਾਅਦ ਹੁਣ ਅਗਲੇ ਪੜਾਅ ਵਜੋਂ ਪੰਜਾਬ ਵਿਚ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਅਤੇ ਪੰਜਾਬ ਤੇ ਪੰਜਾਬ ਦੀ ਨÏਜਵਾਨੀ ਨੂੰ ਬਚਾਉਣ ਲਈ 'ਨਸ਼ੇ ਛੱਡੋ ਕੋਹੜ ਵੱਢੋ' ਮੁਹਿੰਮ ਅਧੀਨ 16 ਅਕਤੂਬਰ ਨੂੰ 10 ਤੋਂ ਇਕ ਵਜੇ ਤਕ ਗੁਰੂ ਅੰਗਦ ਦੇਵ ਪਬਲਿਕ ਸਕੂਲ ਚਮਿਆਰੀ ਵਿਖੇ ਨਸ਼ਿਆਂ ਵਿਰੁਧ ਗੁਰਮਤਿ ਦੀ ਰੋਸ਼ਨੀ ਵਿਚ 'ਨਸ਼ੇ ਛੱਡੋ ਕੋਹੜ ਵੱਢੋ' ਜਾਗਰੂਕਤਾ ਲਹਿਰ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਦਿੱਲੀ ਕਮੇਟੀ ਦੀ ਨਸ਼ਿਆਂ ਵਿਰੁਧ ਮੁਹਿੰਮ ਸਰਬ ਸਾਂਝੀ ਹੋਵੇਗੀ। ਇਹ ਮੁਹਿੰਮ ਨਾ ਕਿਸੇ ਵਿਰੁਧ ਹੋਵੇਗੀ ਨਾ ਹੀ ਕਿਸੇ ਦੀ ਹਮਾਇਤ ਵਿਚ ਹੋਵੇਗੀ ¢ ਇਸ ਮੁਹਿੰਮ ਵਿਚ ਹਰ ਸਿਆਸੀ ਪਾਰਟੀ ਦੇ ਲੋਕ ਸਿਆਸੀ ਵਖਰੇਵਿਆਂ ਤੋਂ ਉਪਰ ਉਠ ਕੇ ਤੇ ਹਰ ਧਰਮ ਦੇ ਲੋਕ ਸਾਥ ਦੇਣ। ਉਨ੍ਹਾਂ ਹਰ ਧਰਮ ਦੇ ਸੰਤਾਂ ਮਹਾਪੁਰਸ਼ਾਂ, ਸਮਾਜ ਸੇਵੀ ਸ਼ਖ਼ਸੀਅਤਾਂ, ਧਾਰਮਕ ਜਥੇਬੰਦੀਆਂ, ਐਨ.ਜੀ.ਓ. ਪੰਥਕ ਜਥੇਬੰਦੀਆਂ, ਧਾਰਮਕ ਸੰਪਰਦਾਵਾਂ, ਕਿਸਾਨ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨਾਂ ਆਦਿ ਪੰਜਾਬ ਤੇ ਪੰਜਾਬ ਦੀ ਨÏਜਵਾਨੀ ਨੂੰ ਬਚਾਉਣ ਲਈ ਅੱਗੇ ਆਉਣ¢ ਉਨ੍ਹਾਂ ਕਿਹਾ ਕਿ ਜੋ ਵੀ ਢਾਡੀ ਤੇ ਕਵੀਸਰ ਜਥੇ, ਗੀਤਕਾਰ ਤੇ ਗਾਇਕ, ਗਾਇਕਾਵਾਂ ਨਸ਼ਿਆਂ ਵਿਰੁਧ ਗੀਤ ਲਿਖਣਗੇ ਤੇ ਗਾਉਣਗੇ ਉਨ੍ਹਾਂ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਢੁਕਵਾਂ ਸਨਮਾਨ ਕਰੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਉਹ ਅਪਣੇ ਬੱਚਿਆਂ ਨੂੰ ਆਪ ਬਚਾਉਣ ਕਿਉਂਕਿ ਹੁਣ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ। ਇਸ ਮÏਕੇ ਉਨ੍ਹਾਂ ਨਾਲ ਬਾਬਾ ਮੇਜਰ ਸਿੰਘ ਪੰਜ ਪਿਆਰੇ, ਭਾਈ ਮੋਹਕਮ ਸਿੰਘ, ਭਾਈ ਸਰਬਜੀਤ ਸਿੰਘ ਜੰਮੂ ਸਕੱਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਬੇਅੰਤ ਸਿੰਘ ਭਰਾਤਾ ਜਨਰਲ ਸੁਬੇਗ ਸਿੰਘ, ਦਲਜੀਤ ਸਿੰਘ ਪਾਖਰਪੁਰਾ, ਕਰਮਵੀਰ ਸਿੰਘ ਪੰਨੂ ਆਦਿ ਹਾਜ਼ਰ ਸਨ।