
ਲੇਖਕ ਡਾ. ਦਲਵੀਰ ਪੰਨੂ ਨੇ ਦਿਤਾ ਵੇਰਵਾ ਕਿਹਾ, ਸਿੱਖ ਵਿਰਾਸਤੀ ਯਾਦਗਾਰਾਂ ਨਾਲ ਆਪਸੀ ਪਿਆਰ ਵਧੇਗਾ
ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਦੇਸ਼ ਦੀ ਵੰਡ ਸਮੇਂ, ਪੱਛਮੀ ਪੰਜਾਬ ਯਾਨੀ ਪਾਕਿਸਤਾਨ ਵਿਚ ਰਹਿ ਗਏ ਗੁਰਧਾਮ ਅਤੇ ਹੋਰ ਸਾਂਝੀਆਂ ਸਿਆਸੀ ਤੇ ਧਾਰਮਕ, ਸਭਿਆਚਾਰਕ ਤੇ ਇਤਿਹਾਸਕ ਯਾਦਗਾਰਾਂ ਤੇ ਵਿਰਾਸਤੀ ਇਮਾਰਤਾਂ ਤੇ ਭਵਨਾਂ ਤੋਂ ਝਲਕਦੀ ਸਾਂਝ ਬਾਰੇ ਦਸਦੇ ਹੋਏ ਡਾ. ਦਲਵੀਰ ਸਿੰਘ ਪੰਨੂ ਨੇ ਕਿਹਾ ਕਿ ਅਜੇ ਵੀ ਪਾਕਿਸਤਾਨ ਦੇ ਲੋਕਾਂ ਵਿਚ ਪੁਰਾਣੇ ਦੋਸਤਾਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਇਧਰ ਆਉਣ ਦੀ ਤਾਂਘ ਹੈ।
Book on shrines in Pakistan released
ਕੈਲੇਫ਼ੋਰਨੀਆ ਦੇ ਸ਼ਹਿਰ ਵਿਚ ਦੰਦਾਂ ਦਾ ਕਲੀਨਿਕ ਚਲਾਉਣ ਵਾਲੇ ਸੈਨਹੋਜ਼ੇ ਦੇ ਡਾ. ਪੰਨੂ ਨੇ ਪਿਛਲੇ 12 ਸਾਲਾਂ ਦੀ ਮਿਹਨਤ ਉਪਰੰਤ 450 ਸਫ਼ਿਆਂ ਦੀ ਤਸਵੀਰਾਂ ਵਾਲੀ ਕਿਤਾਬ ਲਿਖੀ ਹੈ ਜਿਸ ਵਿਚ ਪਾਕਿਸਤਾਨ ਦੇ 6 ਜ਼ਿਲ੍ਹਿਆਂ ਨਨਕਾਣਾ ਸਾਹਿਬ, ਸ਼ੇਖੂਪੁਰਾ, ਸਿਆਲਕੋਟ, ਕਸੂਰ, ਲਾਹੌਰ ਤੇ ਨਾਰੋਵਾਲ ਵਿਚ ਸਥਿਤ ਪੁਰਾਣੇ 84 ਧਾਰਮਕ ਸਥਾਨਾ, ਗੁਰਦਵਾਰਿਆ ਤੇ ਹੋਰ ਸਥਾਨਾਂ ਦਾ ਵੇਰਵਾ ਹੈ।
Book on shrines in Pakistan released
ਕਿਤਾਬ ਦਾ ਨਾਮ ਤਾਂ ਸਿੱਖ ਵਿਰਾਸਤ (ਹੈਰੀਟੇਜ) ਸਰਹੱਦੋਂ ਪਾਰ (ਬੀਯੌਂਡ ਬਾਰਡਰਜ਼) ਹੈ ਪਰ ਲਿਖੇ ਵਿਰਤਾਂਤ ਵਿਚ ਲਿਖਾਰੀ ਬਣੇ ਇਸ ਡੈਂਟਲ ਡਾਕਟਰ ਨੇ ਕਈ ਪੁਰਾਣੇ ਇਤਿਹਾਸਕਾਰਾਂ ਦੀਆਂ ਕਿਤਾਬਾਂ ਦਾ ਵਰਣਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਕਿਤਾਬ ਨੂੰ ਲਿਖਣ ਵਾਸਤੇ ਇਹ 46 ਸਾਲਾ ਡਾਕਟਰ ਬਨਾਮ ਲਿਖਾਰੀ ਨੇ 2 ਵਾਰ 2008 ਤੇ 2016 ਵਿਚ ਪਾਕਿਸਤਾਨ ਜਾ ਕੇ ਸਿੱਖਾਂ,
The Sikh Heritage Beyond Borders
ਮੁਸਲਮਾਨਾਂ, ਹਿੰਦੂਆਂ ਤੇ ਹੋਰ ਬਰਾਦਰੀਆਂ ਦਾ ਧਾਰਮਕ, ਸਭਿਆਚਾਰਕ, ਵਤੀਰਾ, ਰਸਮ ਰਿਵਾਜ, ਰਹਿਣ ਸਹਿਣ ਸਟੱਡੀ ਕੀਤਾ, ਉਰਦੂ ਫ਼ਾਰਸੀ, ਸ਼ਾਹਮੁਖੀ ਦੀਆਂ ਕਿਤਾਬਾਂ ਦੀ ਪੜਚੋਲ ਕੀਤੀ ਅਤੇ ਸਿੱਖ ਗੁਰੂਆਂ ਬਾਰੇ ਪੁਰਾਣੇ ਗੰ੍ਰਥਾਂ ਦੀ ਸਟੱਡੀ ਕੀਤੀ। ਕਈ ਸਵਾਲਾਂ ਦੇ ਜਵਾਬ ਦਿੰਦੇ ਹੋਏ ਡਾ. ਪੰਨੂ ਨੇ ਮੰਨਿਆ ਕਿ 1947 ਤੋਂ ਪਹਿਲਾਂ ਆਪਸੀ ਸਾਂਝ, ਦੋਸਤੀ ਪਿਆਰ, ਭਾਈਚਾਰਾ ਬਹੁਤ ਪਾਏਦਾਰ ਸੀ, ਮਗਰੋਂ ਕੁੜੱਤਣ ਹੋਰ ਵਧਦੀ ਗਈ।
Book on shrines in Pakistan released
ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਗੁਰੂਆਂ ਦੀ ਬਾਣੀ ਕੀਤੇ ਗਏ ਪ੍ਰਵਚਨਾਂ ਤੇ ਦਸੇ ਗਏ ਸਾਦਾ ਰਸਤਿਆਂ ਤੇ ਜੀਵਨ ਜਾਚ ਵਿਚ ਕੋਈ ਵੀ ਥਾਂ, ਕਿਰਿਆ ਕਾਂਡ ਜਾਂ ਵਹਿਮਾ ਭਰਮਾਂ ਦੀ ਨਹੀਂ ਸੀ ਅਤੇ ਨਾ ਹੀ ਕੋਈ ਚਮਤਕਾਰ ਦਿਖਾਉਣ ਵਿਚ ਗੁਰੂ ਸਾਹਿਬਾਨ ਦੀ ਭੂਮਿਕਾ ਸੀ। ਡਾ. ਪੰਨੂ ਨੇ ਸਪਸ਼ਟ ਕੀਤਾ ਕਿ ਸਿੱਖ ਰੈਫ਼ਰੈਂਡਮ 2020 ਦਾ ਵਿਚਾਰ ਦੇਣ ਵਾਲੇ ਗੁਰਵੰਤ ਪੰਨੂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਰੈਫ਼ਰੈਂਡਮ 2020 ਵਾਲਾ ਪੰਨੂ ਰਹਿੰਦਾ ਤਾਂ ਕੈਲੇਫ਼ੋਰਨੀਆ ਵਿਚ ਹੀ ਹੈ ਪਰ ਉਸ ਦੇ ਵਿਚਾਰਾਂ ਨਾਲ ਨੇੜਤਾ ਜਾਂ ਮੇਲ, ਜ਼ਰਾ ਵੀ ਨਹੀਂ ਹੈ। ਡਾ. ਦਲਵੀਰ ਸਿੰਘ ਪੰਨੂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਵੀ ਕੀਤੀ ਕਿ ਇਸ ਕਿਤਾਬ ਨੂੰ ਸਿੱਖ ਲਾਇਬ੍ਰੇਰੀਆਂ ਵਿਚ ਰੱਖਿਆ ਜਾਵੇ।