ਪ੍ਰੀਖਿਆ ਦੇਣ ਗਏ ਸਿੱਖ ਵਿਦਿਆਰਥੀਆਂ ਨੂੰ ਕੜੇ ਤੇ ਕ੍ਰਿਪਾਨਾਂ ਬਾਹਰ ਉਤਾਰਨ ਲਈ ਕਿਹਾ
Published : Aug 7, 2018, 8:55 am IST
Updated : Aug 7, 2018, 8:55 am IST
SHARE ARTICLE
Sikh leaders in Collector's office
Sikh leaders in Collector's office

ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਬੀਤੇ ਦਿਨ ਹੋਈਆਂ ਆਰ ਏ ਐਸ-ਪੀ ਆਰ ਈ ਦੀ ਪ੍ਰੀਖਿਆ ਦੇਣ ਗਏ ਸਿੱਖ ਵਿਦਿਆਰਥੀਆਂ ਨੂੰ ਕੜੇ ਤੇ ਕ੍ਰਿਪਾਨਾਂ.............

ਤਰਨਤਾਰਨ : ਰਾਜਸਥਾਨ ਦੇ ਹਨੂੰਮਾਨਗੜ੍ਹ  ਵਿਚ ਬੀਤੇ ਦਿਨ ਹੋਈਆਂ ਆਰ ਏ ਐਸ-ਪੀ ਆਰ ਈ ਦੀ ਪ੍ਰੀਖਿਆ ਦੇਣ ਗਏ ਸਿੱਖ ਵਿਦਿਆਰਥੀਆਂ ਨੂੰ ਕੜੇ ਤੇ ਕ੍ਰਿਪਾਨਾਂ ਪ੍ਰੀਖਿਆ ਕੇਂਦਰ ਦੇ ਬਾਹਰ ਉਤਾਰਨ ਦੇ ਤੁਗਲਕੀ ਫ਼ੁਰਮਾਨ ਜਾਰੀ ਕੀਤੇ ਗਏ ਜਿਸ ਕਾਰਨ ਰਾਜਸਥਾਨ ਦੇ ਸਿੱਖਾਂ ਵਿਚ ਰੋਸ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਰਾਜਸਥਾਨ ਦੇ ਸਿੱਖ ਹਨੂੰਮਾਨਗੜ੍ਹ ਦੇ ਕੁਲੈਕਟਰ ਦੇ ਦਫ਼ਤਰ ਗਏ। ਰਾਜਸਥਾਨ ਦੇ ਸਿੱਖ ਆਗੂ ਤੇਜਿੰਦਰ ਪਾਲ ਸਿੰਘ ਟੀਮਾ ਨੇ ਦਸਿਆ ਕਿ ਕੁਲੈਕਟਰ ਨੇ ਨਿਯਮਾਂ ਦਾ ਹਵਾਲਾ ਦੇ ਕੇ ਸਿੱਖਾਂ ਦੇ ਪੈਰਾਂ 'ਤੇ ਪਾਣੀ ਹੀ ਨਹੀਂ ਪੈਣ ਦਿਤਾ, ਪਰ ਜਦ ਸਿੱਖਾਂ ਨੇ ਅਪਣਾ ਪੱਖ ਦਲੀਲ ਨਾਲ ਪੇਸ਼ ਕੀਤਾ

ਤੇ ਕੁਲੈਕਟਰ ਸਾਹਿਬ ਅਪਣੇ ਸਟੈਂਡ ਤੋਂ ਪਿੱਛੇ ਹਟ ਗਏ। ਕੁਲੈਕਟਰ ਨੇ ਮੀਡੀਆ ਸਾਹਮਣੇ ਮੰਨਿਆ ਕਿ ਗ਼ਲਤੀ ਹੋਈ ਹੈ ਤੇ ਸਿੱਖ ਵਿਦਿਆਰਥੀਆਂ ਦੇ ਕਕਾਰ ਨਹੀਂ ਸਨ ਲੁਹਾਣੇ ਚਾਹੀਦੇ। ਸਿੱਖ ਆਗੂਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਅਜਿਹੀ ਗ਼ਲਤੀ ਕਰਨ ਵਾਲੇ ਨੂੰ ਤੁਰਤ ਮੁਅੱਤਲ ਕਰ ਕੇ ਜਾਂਚ ਕਮੇਟੀ ਬਿਠਾਈ ਜਾਵੇ ਜਿਸ ਨੂੰ ਕੁਲੈਕਟਰ ਨੇ ਸਵੀਕਾਰ ਕਰ ਲਿਆ। ਇਸ ਮੌਕੇ ਬਾਬਾ ਬਲਕਾਰ ਸਿੰਘ, ਇੰਦਰ ਸਿੰਘ, ਮੋਹਨ ਸਿੰਘ ਪਟਵਾਰੀ, ਬਲਜਿੰਦਰ ਸਿੰਘ, ਰਾਜਿੰਦਰ ਸਿੰਘ ਰੋਮਾਣਾ, ਬਲਦੇਵ ਸਿੰਘ ਆਦਿ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement