ਦਰਬਾਰਾ ਗੁਰੂ ਨੂੰ ਬਲਵਿੰਦਰ ਭੂੰਦੜ ਦਾ ਸਲਾਹਕਾਰ ਲਗਾਉਣ 'ਤੇ ਉੱਠਿਆ ਇਤਰਾਜ਼, ਨਕੋਦਰ ਕਾਂਡ ਦੇ ਸ਼ਹੀਦ ਦੇ ਮਾਪਿਆਂ ਨੇ ਜਥੇਦਾਰ ਨੂੰ ਲਿਖੀ ਚਿੱਠੀ
Published : Sep 7, 2024, 12:08 pm IST
Updated : Sep 7, 2024, 12:11 pm IST
SHARE ARTICLE
The parents of the martyr of Nakodar incident wrote a letter to Jathedar
The parents of the martyr of Nakodar incident wrote a letter to Jathedar

ਕਿਹਾ- ਸਾਡੇ ਜ਼ਖ਼ਮਾਂ 'ਤੇ ਵਾਰ-ਵਾਰ ਲੂਣ ਨਾ ਛਿੜਕਿਆ ਜਾਵੇ

The parents of the martyr of Nakodar incident wrote a letter to Jathedar: ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਪਾਰਟੀ ਆਪਣੇ ਗੁਨਾਹਾਂ ਦੀ ਮੁਆਫ਼ੀ ਲਈ ਸ੍ਰੀ ਅਕਾਲ ਤਖ਼ਤ 'ਤੇ ਖਿਮਾ ਜਾਚਨਾ ਕਰ ਰਹੀ ਹੈ ਅਤੇ ਦੂਜੇ ਪਾਸੇ ਅਕਾਲੀ ਦਲ ਨੇ 1986 ਸਾਕਾ ਨਕੋਦਰ ਦੇ ਦਾਗ਼ੀ ਦਰਬਾਰਾ ਸਿੰਘ ਗੁਰੂ ਨੂੰ ਕਾਰਜਕਾਰੀ ਪ੍ਰਧਾਨ ਦਾ ਮੁੱਖ ਸਲਾਹਕਾਰ ਬਣਾ ਕੇ ਇੱਕ ਹੋਰ ਗੁਨਾਹ ਕੀਤਾ ਹੈ।

ਇਹ ਗੁਨਾਹ ਸਾਬਤ ਕਰਦਾ ਹੈ ਕਿ ਸੁਖਬੀਰ ਤੇ ਉਸ ਦੀ ਪਾਰਟੀ ਦੇ ਅਹੁਦੇਦਾਰ ਮੁਆਫ਼ੀ ਮੰਗਣ ਲਈ ਸੁਹਿਰਦ ਨਹੀਂ। ਦਰਬਾਰਾ ਗੁਰੂ ਨੂੰ ਬਲਵਿੰਦਰ ਭੂੰਦੜ ਦਾ ਸਲਾਹਕਾਰ ਲਗਾਉਣ 'ਤੇ ਇਤਰਾਜ਼ ਉੱਠਿਆ ਹੈ। ਨਕੋਦਰ ਕਾਂਡ ਦੇ ਸ਼ਹੀਦ ਰਵਿੰਦਰ ਸਿੰਘ ਲਿਤਰਾਂ ਦੇ ਮਾਪਿਆਂ ਨੇ ਜਥੇਦਾਰ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਜੀ ਅਸੀਂ ਆਪ ਦੇ ਧਿਆਨ ਵਿਚ ਲਿਓਣਾ ਚਾਹੁੰਦੇ ਹਾਂ ਕਿ 2 ਫਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਮਹੱਲੇ ਦੇ ਗੁਰੂ ਅਰਜਨ ਸਾਹਿਬ ਜੀ ਦੇ ਗੁਰਦਵਾਰਾ ਸਾਹਿਬ ਵਿੱਚ ਅਕਾਲੀ ਸਰਕਾਰ ਦੇ ਰਾਜ ਦੌਰਾਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੰਜ ਸਰੂਪ ਪੰਥ ਦੋਖੀਆਂ ਨੇ ਅਗਨ ਭੇਂਟ ਕਰ ਦਿੱਤੇ ਸਨ, 38 ਸਾਲ ਬੀਤਣ ਦੇ ਬਾਵਜੂਦ ਅੱਜ ਤੱਕ ਕੋਈ ਵੀ ਸਰਕਾਰ ਇਹ ਪਤਾ ਨਹੀਂ ਲਗਾ ਸਕੀ ਕਿ ਇਸ ਘਿਨੌਣੀ ਕਾਰਵਾਈ ਲਈ ਕੌਣ ਜ਼ਿੰਮੇਵਾਰ ਸੀ, ਕਿਸੇ ਨੂੰ ਅੱਜ ਤੱਕ ਸਜ਼ਾ ਨਹੀਂ ਮਿਲੀ ।

ਚਾਰ ਬੇਗ਼ੁਨਾਹ ਸਿੱਖ ਨੌਜਵਾਨਾਂ - ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਲਮਣ ਸਿੰਘ ਗੋਰਸੀਆਂ ਅਤੇ ਭਾਈ ਹਰਮਿੰਦਰ ਸਿੰਘ ਚਲੂਪਰ ਨੂੰ 4 ਫਰਵਰੀ 1986 ਨੂੰ ਉਸ ਸਮੇਂ ਦੀ ਪੰਥਿਕ ਸਰਕਾਰ ਨੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰਨ ਕਾਰਨ ਦਿਨ ਦਿਹਾੜੇ ਛਾਤੀਆਂ ਵਿੰਨ੍ਹ ਕਿ ਸ਼ਹੀਦ ਕਰ ਦਿੱਤਾ, ਉਨ੍ਹਾਂ ਦੇ ਪੋਸਟ ਮਾਰਟਮ ਵੀ ਅਜੋਕੇ ਪੰਥਕ ਆਗੂ ਤੇ ਉਸ ਸਮੇਂ ਦੇ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੇ ਹੁਕਮਾਂ 'ਤੇ ਕੀਤੇ ਗਏ, ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸਰੂਪ ਵੀ ਅੰਤਿਮ ਸਸਕਾਰ ਲਈ ਨਸੀਬ ਨਾ ਹੋਏ ਤੇ ਉਸ ਸਮੇ ਦੇ ਐੱਸ ਐੱਸ ਪੀ ਮੁਹੰਮਦ ਇਜ਼ਹਾਰ ਆਲਮ ਜਿਸ ਦੀ ਦੇਖ ਰੇਖ ਵਿੱਚ ਇਹ ਸਾਕਾ ਵਾਪਰਿਆ ਨੂੰ ਪੰਥਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਤੇ ਪੰਥਿਕ ਪਾਰਟੀ ਨੇ ਉਸ ਦੇ ਮਰਨ ਤੱਕ ਉਸ ਦੀ ਪੁਸ਼ਤ ਪਨਾਹੀ ਕੀਤੀ । 

ਸਿੰਘ ਸਾਹਿਬ, ਨਕੋਦਰ ਸਾਕੇ ਦੀ ਜਾਂਚ ਲਈ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ, ਜਿਸਨੇ ਆਪਣੀ ਰਿਪੋਰਟ ਪੰਜਾਬ ਦੀ ਸਰਕਾਰ ਨੂੰ 31 ਅਕਤੂਬਰ 1986 ਨੂੰ ਸੌਂਪ ਦਿੱਤੀ, ਪਰ ਪੰਥਕ ਸਰਕਾਰ ਨੇ ਇਹ ਰਿਪੋਰਟ ਦੱਬ ਦਿੱਤੀ ਅਤੇ 5 ਮਾਰਚ 2001 ਨੂੰ ਪੰਥਿਕ ਸਰਕਾਰ ਨੇ ਇੱਕ ਬਾਰ ਫੇਰ ਇਹ ਰਿਪੋਰਟ ਦਾ ਇੱਕ ਹਿੱਸਾ ਖਾਨਾ ਪੂਰਤੀ ਲਈ ਵਿਧਾਨ ਸਭਾ ਵਿੱਚ ਰੱਖਕੇ ਦੋਸ਼ੀਆਂ ਨੂੰ ਬਚਾ ਲਿਆ, ਲੋੜੀਂਦੀ ਐਕਸ਼ਨ ਟੇਕਨ ਰਿਪੋਰਟ ਵੀ ਵਿਧਾਨ ਸਭਾ 'ਚ ਨਾ ਰੱਖੀ ਗਈ ਉਸ ਸਮੇਂ ਫਖਰੇ-ਕੌਮ ਦਾ ਸਨਮਾਨ ਪ੍ਰਾਪਤ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਸੂਬੇ ਦਾ ਮੁੱਖ ਮੰਤਰੀ ਤੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਅਟਵਾਲ ਵਿਧਾਨ ਸਭਾ ਦਾ ਸਪੀਕਰ ਸੀ ।

 ਸਮੂਹ ਸਿੰਘ ਸਾਹਿਬਾਨ ਨੂੰ ਬੇਨਤੀ ਹੈ ਕਿ ਸਜ਼ਾ ਸਬੰਧੀ ਆਪਣਾ ਫ਼ੈਸਲਾ ਲੈਣ ਸਮੇਂ ਇਸ ਨੂੰ ਧਿਆਨ ਵਿਚ ਰੱਖਿਆ ਜਾਵੇ। ਇਹ ਵੀ ਵਰਨਣ ਯੋਗ ਹੈ ਕਿ ਦਰਬਾਰਾ ਸਿੰਘ ਗੁਰੂ ਨੇ ਫਰਵਰੀ 2022 ਵਿਚ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਸੀ, ਪਰ ਪਤਾ ਨਹੀਂ ਕਿੰਨ੍ਹਾਂ ਕਾਰਨਾਂ ਕਰ ਕੇ  ਅਕਾਲੀ ਦਲ ਨੇ ਨਾ ਸਿਰਫ਼ ਇਸ ਨੂੰ ਦੁਬਾਰਾ ਪਾਰਟੀ ਵਿਚ ਵਾਪਸ ਲਿਆਂਦਾ ਹੈ ਬਲਕਿ ਨਵੇਂ ਕਾਰਜ਼ਕਾਰੀ ਪ੍ਰਧਾਨ ਦਾ ਖ਼ਾਸ ਸਲਾਹਕਾਰ ਵੀ ਨਿਯੁਕਤ ਕੀਤਾ ਹੈ ? 

ਅਸੀਂ ਉਨ੍ਹਾਂ ਸ਼ਹੀਦ ਬੱਚਿਆਂ ਦੇ ਵਾਰਿਸ ਤਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸਾਡੇ ਜ਼ਖ਼ਮਾਂ ਤੇ ਬਾਰ ਬਾਰ ਲੂਣ ਨਾ ਛਿੜਕਿਆ ਜਾਵੇ । ਇਸ ਤੋਂ ਪਹਿਲਾ ਇਸੇ ਦਰਬਾਰਾ ਸਿੰਘ ਗੁਰੂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪ੍ਰਿੰਸੀਪਲ ਸੈਕਟਰੀ ਲਗਾਇਆ, ਉਸ ਨੂੰ 2012 'ਚ ਭਦੌੜ ਤੋਂ, 2017 'ਚ ਬੱਸੀ ਪਠਾਣਾ ਤੋਂ ਤੇ 2019 'ਚ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਜੋ ਕਿ ਸਿੱਖ ਕੌਮ ਦੀਆ ਭਾਵਨਾਵਾਂ ਦੇ ਬਿਲਕੁਲ ਉਲਟ ਸੀ ਅਤੇ ਦਰਬਾਰਾ ਸਿੰਘ ਗੁਰੂ ਤਿੰਨੇ ਵਾਰ ਹਾਰਿਆ। ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਾਂਗ ਦਰਬਾਰਾ ਸਿੰਘ ਗੁਰੂ ਵੀ ਇਸੇ ਕਤਾਰ ਵਿਚ ਆਉਂਦਾ ਹੈ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement