
ਦਸੰਬਰ 2024 ਦੇ ਹੁਕਮਨਾਮਿਆਂ ਤੇ ਸੱਤ ਮੈਂਬਰੀ ਕਮੇਟੀ ਦੇ ਗਠਨ ਨੇ ਸਿੱਖ ਕੌਮ ਦੇ ਤਿੰਨ ਜੱਥੇਦਾਰਾਂ ਦੀ ਬਲੀ ਲਈ
ਅੰਮ੍ਰਿਤਸਰ : ਐਸਜੀਪੀਸੀ ਦੀ ਅੰਤ੍ਰਿਗ ਕਮੇਟੀ ਨੇ ਅਜਿਹਾ ਫ਼ੈਸਲਾ ਲਿਆ ਜਿਸ ਨੇ ਸਿੱਖ ਪੰਥ ਅਤੇ ਸੰਗਤ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਕਿ ਕੀ ਇਹ ਅਸੀਮਤ ਤਾਨਾਸ਼ਾਹੀ ਹੈ? ਸਿੱਖ ਪੰਥ ਨੇ ਹਟਾਏ ਗਏ ਜੱਥੇਦਾਰਾਂ- ਗਿ. ਰਘਬੀਰ ਸਿੰਘ ਜਥੇਦਾਰ ਅਕਾਲ ਤਖ਼ਤ, ਗਿ. ਹਰਪ੍ਰੀਤ ਸਿੰਘ ਜੱਥੇਦਾਰ ਤਖ਼ਤ ਦਮਦਮਾ ਸਾਹਿਬ, ਗਿ. ਸੁਲਤਾਨ ਸਿੰਘ ਜੱਥੇਦਾਰ ਕੇਸਗੜ੍ਹ ਸਾਹਿਬ ਨੂੰ ਅਕਾਲੀ ਫੂਲਾ ਸਿੰਘ ਬਣਨ ਲਈ ਜ਼ੋਰ ਦਿਤਾ ਸੀ।
ਇਸ ਦੇ ਚਲਦਿਆਂ, ਅਕਾਲ ਤਖ਼ਤ ਦੀ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨ ਨੇ ਦੋ ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਯੋਗ ਕਰਾਰ ਦਿੰਦਿਆਂ, ਸੱਤ ਮੈਂਬਰੀ ਕਮੇਟੀ ਦਾ ਗਠਨ ਕਰ ਕੇ ਨਵੀਂ ਭਰਤੀ ਛੇ ਮਹੀਨੇ ਵਿਚ ਕਰਨ ਦਾ ਆਦੇਸ਼ ਕੀਤਾ ਸੀ ਤਾਂ ਜੋ ਪਰਵਾਰਵਾਦ ਦਾ ਖ਼ਾਤਮਾ ਕਰ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਸਥਾਪਤ ਕੀਤਾ ਜਾ ਸਕੇ ਪਰ ਇਸ ਕਮੇਟੀ ਦੇ ਬਣਾਏ ਗਏ ਚੇਅਰਮੈਨ ਐਡਵੋਕੇਟ ਹਰਜਿੰਦਰ ਸਿੰਘ ਧਾਮੀਂ ਪ੍ਰਧਾਨ ਸ਼੍ਰੋਮਣੀ ਕਮੇਟੀ ਆਦੇਸ਼ ’ਤੇ ਅਮਲ ਕਰਨ ਦੀ ਥਾਂ ਲੰਬਾ ਸਮਾਂ ਸੋਚਦੇ ਹੀ ਰਹੇ।
ਜਦ ਦਬਾਅ ਪਿਆ ਤਾਂ ਉਹ ਅਸਤੀਫ਼ਾ ਦੇ ਕੇ ਘਰ ਬੈਠ ਗਏ। ਇਸ ਤੋਂ ਛੁੱਟ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਫ਼ਖ਼ਰ-ਏ-ਕੌਮ ਵਾਪਸ ਲੈਣ ਤੇ ਉਨ੍ਹਾਂ ਦਾ ਫ਼ਰਜ਼ੰਦ ਹੋਰ ਖ਼ਫ਼ਾ ਹੋ ਗਿਆ। ਤੋਂ ਪੰਥ ਰਤਨ ਫ਼ਖ਼ਰ-ਏ-ਕੌਮ ਵਾਪਸ ਲੈਣ ਤੇ ਉਨ੍ਹਾਂ ਦਾ ਫ਼ਰਜ਼ੰਦ ਹੋਰ ਖ਼ਫ਼ਾ ਹੋ ਗਿਆ। ਦੋ ਦਸੰਬਰ ਦੇ ਫ਼ੈਸਲਿਆਂ ਤੋਂ ਅਸੰਤੁਸ਼ਟ ਸੁਖਬੀਰ ਤੇ ਬਾਦਲ ਦਲ ਨੂੰ ਅਪਣਾ ਸਿਆਸੀ ਭਵਿਖ ਧੁੰਦਲਾ ਨਜ਼ਰ ਆਉਣ ’ਤੇ ਉਨ੍ਹਾਂ ਫ਼ੈਸਲੇ ਕਰਨ ਵਾਲੇ ਜੱਜ ਹੀ ਬਦਲ ਦਿਤੇ ਤਾਂ ਜੋ ਨਵਿਆਂ ਰਾਹੀ ਕੀਤੇ ਫ਼ੈਸਲੇ ਮਨਸੂਖ ਕਰਵਾਏ ਜਾ ਸਕਣ। ਦੂਸਰਾ ਬਾਗ਼ੀ ਲੀਡਰਸ਼ਿਪ ਤੇ ਸਿੱਖ ਪੰਥ ਪਰਵਾਰਵਾਦ ਵਿਰੁਧ ਲਹਿਰ ਉਸਾਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਰਿਹਾ। ਇਸ ਦਾ ਲਾਭ ਬਾਗ਼ੀ ਲਿਜਾਣ ਵਿਚ ਸਫ਼ਲ ਰਹੇ। ਹੁਣ ਫ਼ੈਸਲਾ ਸਿੱਖ ਸੰਗਤ ਦੀ ਕਚਹਿਰੀ ਵਿਚ ਹੋਵੇਗਾ। ਸਿੱਖ ਪੰਥ ਹੁਣ ਤਿੱਖੇ ਮਤਭੇਦ ਅਤੇ ਟਕਰਾਅ ਵਲ ਵੱਧ ਚੁੱਕਾ ਹੈ।
ਦੋ ਦਸੰਬਰ ਦੇ ਫ਼ੈਸਲਿਆਂ ਤੋਂ ਅਸੰਤੁਸ਼ਟ ਸੁਖਬੀਰ ਤੇ ਬਾਦਲ ਦਲ ਨੂੰ ਅਪਣਾ ਸਿਆਸੀ ਭਵਿਖ ਧੁੰਦਲਾ ਨਜ਼ਰ ਆਉਣ ’ਤੇ ਉਨ੍ਹਾਂ ਫ਼ੈਸਲੇ ਕਰਨ ਵਾਲੇ ਜੱਜ ਹੀ ਬਦਲ ਦਿਤੇ ਤਾਂ ਜੋ ਨਵਿਆਂ ਰਾਹੀ ਕੀਤੇ ਫ਼ੈਸਲੇ ਮਨਸੂਖ ਕਰਵਾਏ ਜਾ ਸਕਣ। ਦੂਸਰਾ ਬਾਗ਼ੀ ਲੀਡਰਸ਼ਿਪ ਤੇ ਸਿੱਖ ਪੰਥ ਪਰਵਾਰਵਾਦ ਵਿਰੁਧ ਲਹਿਰ ਉਸਾਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਰਿਹਾ। ਇਸ ਦਾ ਲਾਭ ਬਾਗ਼ੀ ਲਿਜਾਣ ਵਿਚ ਸਫ਼ਲ ਰਹੇ।