
Panthak News: ਪਿਛਲੇ ਕਾਫ਼ੀ ਦਿਨਾਂ ਤੋਂ ਉਕਤ ਪਾਰਟੀ ਦਾ ਵਿਵਾਦ ਅਕਾਲ ਤਖ਼ਤ ਸਾਹਿਬ ਪੁੱਜਾ ਹੈ ਜਿਸ ਦੇ ਫ਼ੈਸਲੇ ਸਬੰਧੀ ਵੱਖ-ਵੱਖ ਕਿਆਸ ਲਾਏ ਜਾ ਰਹੇ ਹਨ
Panthak News: ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਅੰਦਰੂਨੀ ਫੁੱਟ ਸਬੰਧੀ ਰਾਜਸੀ ਚੌਧਰ ਦਾ ਝਗੜਾ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੈ ਪਰ ਸਿੱਖ ਸੰਗਤ ਨੇ ਅਪਣਾ ਫ਼ੈਸਲਾ ਲੋਕ ਸਭਾ ਪੰਜਾਬ ਵਿਧਾਨ ਸਭਾ ਤੇ ਜ਼ਿਮਨੀ ਚੋਣ ਦੌਰਾਨ ਹੀ ਸੁਣਾ ਦਿਤਾ ਸੀ ਕਿ ਉਹ ਬਦਲਾਅ ਚਾਹੁੰਦੇ ਹਨ ਭਾਵ ਮੌਜੂਦਾ ਲੀਡਰਸ਼ਿਪ ਦੀ ਥਾਂ ਨਵੇਂ ਨੇਤਾ ਦੀ ਅਗਵਾਈ ਚਾਹੁੰਦੇ ਹਨ। ਇਸ ਵੇਲੇ ਸਿੱਖ ਸੰਗਤ ਅਕਾਲੀ ਦਲ ਬਾਦਲ ਦੀਆਂ ਮੌਜੂਦਾ ਸਰਗਰਮੀਆਂ ਤੋਂ ਜਾਣੂੰ ਹਨ ਪਰ ਕੋਈ ਵੀ ਉਤਸ਼ਾਹ ਨਹੀਂ ਵਿਖਾ ਰਹੇ।
ਪਿਛਲੇ ਕਾਫ਼ੀ ਦਿਨਾਂ ਤੋਂ ਉਕਤ ਪਾਰਟੀ ਦਾ ਵਿਵਾਦ ਅਕਾਲ ਤਖ਼ਤ ਸਾਹਿਬ ਪੁੱਜਾ ਹੈ ਜਿਸ ਦੇ ਫ਼ੈਸਲੇ ਸਬੰਧੀ ਵੱਖ-ਵੱਖ ਕਿਆਸ ਲਾਏ ਜਾ ਰਹੇ ਹਨ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਝਗੜ ਰਹੇ ਦੋਵੇਂ ਧੜੇ ਆਪੋ- ਅਪਣੀ ਹੋਂਦ ਬਚਾਉਣ ਲਈ ਅੱਡੀ ਚੋਟੀ ਦੇ ਜ਼ੋਰ ਲੈ ਰਹੇ ਹਨ। ਇਨ੍ਹਾਂ ਦਾ ਫ਼ੈਸਲਾ ਕਰਨ ਲਈ ਅਕਾਲ ਤਖ਼ਤ ਸਾਹਿਬ ਵਿਖੇ ਤਖ਼ਤਾਂ ਦੇ ਜਥੇਦਾਰਾਂ ਦੀ ਬੜੀ ਅਹਿਮ ਬੈਠਕ 30 ਅਗੱਸਤ ਨੂੰ ਸੱਦ ਲਈ ਹੈ।
ਇਹ ਬੜਾ ਲੰਮਾ ਸਮਾਂ ਅਕਾਲੀ ਦਲ ਨੂੰ ਮਿਲ ਗਿਆ ਹੈ। ਜੇਕਰ ਸਿੱਖ ਪੰਥ ਦੀ ਰਾਜਨੀਤੀ ਨੂੰ ਬੜੇ ਨੇੜੇ ਤੋਂ ਜਾਣੂੰ ਮਾਹਰਾਂ ਦੀ ਮੰਨੀਏ ਤਾਂ ਪਤਾ ਲਗਦਾ ਹੈ ਕਿ ਇਸ ਵੇਲੇ ਹਾਲਾਤ ਇਹ ਮੰਗ ਕਰ ਰਹੇ ਹਨ ਕਿ ਤਿਆਗ ਦੀ ਭਾਵਨਾ ਤਹਿਤ ਅਵਾਮ ਦੇ ਹਿਤ ਸਾਹਮਣੇ ਰੱਖਣ ਦੀ ਜ਼ਰੂਰਤ ਹੈ।