Panthak News : ਸ. ਜੋਗਿੰਦਰ ਸਿੰਘ ਨੇ ਸਿੱਖ ਪੰਥ ਦੇ ਦਰਦ ਨੂੂੰ ਸੱਭ ਤੋਂ ਜ਼ਿਆਦਾ ਹੰਢਾਇਆ: ਏ ਡੀ ਸੀ ਜਸਵਿੰਦਰ ਸਿੰਘ ਰਮਦਾਸ ਐਮ ਐਲ ਏ
Published : Aug 8, 2024, 7:51 am IST
Updated : Aug 8, 2024, 7:51 am IST
SHARE ARTICLE
S. Joginder Singh death Panthak News in punjabi
S. Joginder Singh death Panthak News in punjabi

Panthak News : ਉਹ ਕਦੇ ਸਿਆਸੀ ਦਬਾਅ ਹੇਠ ਨਹੀਂ ਆਏ। ਉਨ੍ਹਾਂ ਗ਼ੈਰ ਸਿਧਾਂਤਕ ਮਸਲਿਆਂ ਤੇ ਅੜ ਕੇ ਪੱਤਰਕਾਰੀ ਕੀਤੀ

S. Joginder Singh death Panthak News in punjabi : ਆਮ ਆਦਮੀ ਪਾਰਟੀ ਦੇ ਏਡੀਸੀ ਜਸਵਿੰਦਰ ਸਿੰਘ ਰਮਦਾਸ ਐਮ ਐਲ ਏ ਹਲਕਾ ਅਟਾਰੀ ਨੇ ਸਪੋਕਸਮੈਨ ਦੇ ਬਾਨੀ ਜੋਗਿੰਦਰ ਸਿੰਘ ਦੇ ਸਰੀਰ ਛੱਡ ਜਾਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਉਹ ਸਿੱਖ ਪੰਥ ਦੇ ਮਸਲਿਆਂ ਦੇ ਡੂੰਘੇ ਚਿੰਤਕ ਅਤੇ ਕਲਮ ਦੇ ਧਨੀ ਸਨ।

ਜਿਨ੍ਹਾਂ ਪੰਥ ਦੇ ਦਰਦ ਨੂੰ ਅਸਲ ਵਿਚ ਸੱਭ ਤੋਂ ਵੱਧ ਹੰਢਾਇਆ। ਉਨ੍ਹਾਂ ਨਿਵੇਕਲੇ ਢੰਗ ਨਾਲ ਸਪੋਕਸਮੈਨ ਨੂੰ ਸੰਭਾਲਿਆ ਅਤੇ ਬੜੇ ਔਖੇ ਰਸਤੇ ’ਤੇ ਚਲਦਿਆਂ, ਪੱਤਰਕਾਰੀ ਪਿੜ ਦੀਆਂ ਚੁਨੌਤੀਆਂ ਬਰਦਾਸ਼ਤ ਕੀਤੀਆ। ਉਨ੍ਹਾਂ ਪੱਤਰਕਾਰੀ ਦੇ ਸਿਧਾਂਤਾਂ ਦੀ ਪਹਿਰੇਦਾਰੀ ਕੀਤੀ। ਉਨ੍ਹਾਂ ਦੀਆਂ ਲਿਖਤਾਂ ਕਮਾਲ ਦੀਆਂ ਸਨ ।

ਉਹ ਕਦੇ ਸਿਆਸੀ ਦਬਾਅ ਹੇਠ ਨਹੀਂ ਆਏ। ਉਨ੍ਹਾਂ ਗ਼ੈਰ ਸਿਧਾਂਤਕ ਮਸਲਿਆਂ ਤੇ ਅੜ ਕੇ ਪੱਤਰਕਾਰੀ ਕੀਤੀ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ, ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਸਾਦਗੀ, ਇਮਾਨਦਾਰੀ ਨਾਲ ਪਰੋਏ ਸ. ਜੋਗਿੰਦਰ ਸਿੰਘ ਵਲੋਂ ਨਿਡਰਤਾ ਨਾਲ ਜਾਂਦੇ ਰਹੇ, ਸਿਧਾਂਤਕ ਸਟੈਂਡ ਅਤੇ ਗੁਰਬਤ ਦੇ ਝੰਬੇ ਗ਼ਰੀਬ ਵਰਗ ਲਈ ਆਵਾਜ਼ ਬਣਨ ਵਾਲੀ ਸ਼ਖ਼ਸੀਅਤ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ। ਜਸਵਿੰਦਰ ਸਿੰਘ ਰਮਦਾਸ ਨੇ ਪੀੜਤ ਪ੍ਰਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement