ਅਕਾਲ ਖ਼ਾਲਸਾ ਦਲ ਦੇ ਪੰਥਕ ਢਾਂਚੇ ਦਾ ਐਲਾਨ, ਮਹਾਬੀਰ ਸੁਲਤਾਨਵਿੰਡ ਪ੍ਰਧਾਨ ਬਣੇ
Published : Oct 9, 2019, 4:48 am IST
Updated : Oct 9, 2019, 4:48 am IST
SHARE ARTICLE
Akal Khalsa Dal declaration the members of organization
Akal Khalsa Dal declaration the members of organization

ਗੁਰਦਵਾਰੇ ਸ਼੍ਰੋਮਣੀ ਅਕਾਲੀ ਦਲ ਤੋਂ ਆਜ਼ਾਦ ਕਰਵਾਏ ਜਾਣਗੇ : ਸੁਲਤਾਨਵਿੰਡ

ਅੰਮ੍ਰਿਤਸਰ : ਅਕਾਲ ਖ਼ਾਲਸਾ ਦਲ ਦੀ ਅਹਿਮ ਬੈਠਕ ਬਾਅਦ ਉਕਤ ਪੰਥਕ ਸੰਗਠਨ ਨੇ ਜਥੇਬੰਦੀ ਦਾ  ਪੁਨਰ ਗਠਨ ਕਰਦਿਆਂ ਸਰਬ ਸੰਮਤੀ ਨਾਲ ਭਾਈ ਮਹਾਬੀਰ ਸਿੰਘ ਸੁਲਤਾਨਵਿੰਡ ਨੂੰ ਪ੍ਰਧਾਨ ਬਣਾਇਆ ਹੈ। ਇਸ ਤੋਂ ਇਲਾਵਾ ਭਾਈ ਹਰਪਾਲ ਸਿੰਘ 6 ਜੂਨ ਨੂੰ ਮੀਤ ਪ੍ਰਧਾਨ, ਭਾਈ ਸੁਰਿੰਦਰਪਾਲ ਸਿੰਘ ਤਾਲਬਪੁਰ ਜਨਰਲ ਸਕੱਤਰ, ਭਾਈ ਬਲਜਿੰਦਰ ਸਿੰਘ ਬਟਾਲਾ ਜਥੇਬੰਦਕ ਸਕੱਤਰ, ਮੁਹੰਮਦ ਯੂਸਫ਼ ਮਲਿਕ ਘੱਟ ਗਿਣਤੀਆਂ ਦੇ ਤਾਲਮੇਲ ਸਕੱਤਰ ਅਤੇ ਭਾਈ ਬਲਬੀਰ ਸਿੰਘ ਕਠਿਆਲੀ ਵਿੱਤ ਸਕੱਤਰ ਬਣਾਏ ਗਏ। ਬਾਕੀ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਬਾਅਦ ਵਿਚ ਕੀਤੀਆਂ ਜਾਣਗੀਆਂ ਹਨ। ਇਹ ਪ੍ਰਗਟਾਵਾ ਨਵੇਂ ਬਣੇ ਪ੍ਰਧਾਨ ਭਾਈ ਮਹਾਬੀਰ ਸਿੰਘ ਸੁਲਤਾਨਵਿੰਡ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲ ਖ਼ਾਲਸਾ ਦਲ ਸਿੱਖਾਂ ਨੂੰ ਡੇਰੇਦਾਰਾਂ ਅਤੇ ਵਿਅਕਤੀਗਤ ਪੂਜਾ ਦੇ ਚੁੰਗਲ ਵਿਚੋਂ ਕੱਢ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ ਲਈ ਯਤਨਸ਼ੀਲ ਹੋਵੇਗੀ।

SGPCSGPC

ਮੌਜੂਦਾ ਸਮੇਂ ਦੌਰਾਨ ਗੁਰਦਵਾਰਿਆਂ 'ਤੇ ਕਾਬਜ਼ ਸਿਧਾਂਤ ਵਿਹੂਣੀ ਅਖੌਤੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮੁਕਤ ਕਰਵਾਇਆ ਜਾਵੇਗਾ। ਇਸ ਨਿਸ਼ਾਨੇ ਦੀ ਪੂਰਤੀ ਲਈ ਹਮਖ਼ਿਆਲੀ ਜਥੇਬੰਦੀਆਂ ਨਾਲ ਇਕਸਾਰਤਾ ਅਤੇ ਤਾਲਮੇਲ ਬਣਾ ਕੇ ਕੌਮੀ ਜਦੋ ਜਹਿਦ ਨੂੰ ਅੱਗੇ ਤੋਰੇਗਾ। ਅਕਾਲ ਖ਼ਾਲਸਾ ਦਲ ਸਿੱਖ ਨੌਜੁਆਨ ਲੜਕੇ, ਲੜਕੀਆਂ ਅੰਦਰ ਧਾਰਮਕ ਚੇਤੰਨਤਾ ਅਤੇ ਦ੍ਰਿੜਤਾ ਪੈਦਾ ਕਰਨ ਲਈ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਟ੍ਰੇਨਿੰਗ  ਕੈਪਾਂ ਦਾ ਆਯੋਜਨ ਕਰੇਗਾ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਪਤਿਤਪੁਣੇ ਅਤੇ  ਨਸ਼ਿਆਂ ਤੇ ਮੁਕਤ ਕਰਾਇਆ ਜਾ ਸਕੇ।

Akal Khalsa Dal Akal Khalsa Dal

ਇਸ ਮੌਕੇ ਪੰਥਕ ਆਗੂ ਭਾਈ ਭੁਪਿੰਦਰ ਸਿੰਘ ਭਲਵਾਨ ਜਰਮਨੀ ਅਤੇ ਭਾਈ ਜਗਤਾਰ ਸਿੰਘ ਹਵਾਰਾ 21 ਮੈਂਬਰੀ ਕਮੇਟੀ ਦੇ ਬੁਲਾਰੇ ਪ੍ਰੋ ਬਲਜਿੰਦਰ ਸਿੰਘ,  ਬਲਦੇਵ ਸਿੰਘ ਨੇ ਦਾਅਵੇ ਨਾਲ ਕਿਹਾ ਕਿ ਪੰਥਕ ਸੰਗਠਨਾਂ ਨੂੰ ਇਕ ਮੰਚ 'ਤੇ ਲਿਆਉਣ ਲਈ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ ਤਾਂ ਜੋ ਪੰਜਾਬ ਦੇ ਸਿਆਸੀ ਮੰਚ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਰਾਹੀਂ ਗੁਰੂਧਾਮਾਂ ਨੂੰ ਮੌਜੂਦਾ ਪ੍ਰਬੰਧਕਾਂ ਤੋਂ ਆਜ਼ਾਦ ਕਰਵਾਇਆ ਜਾ ਸਕੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement