
ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬਾਦਲ ਧੜੇ ਨੂੰ ਇਜਲਾਸ ਦੀ ਇਜਾਜ਼ਤ ਨਾ ਦੇਣ ਸਬੰਧੀ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਭੇਜਿਆ ਮੰਗ ਪੱਤਰ
Bibi Kiranjot Kaur: ਬੀਬੀ ਕਿਰਨਜੋਤ ਕੌਰ SGPC ਮੈਂਬਰ ਵਿਰੋਧੀ ਧੜੇ ਨੇ SGPC ਦਫ਼ਤਰ ਦੇ ਬਾਹਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਮ 'ਤੇ ਦਫ਼ਤਰ ਐਸਜੀਪੀਸੀ ਵਿਖੇ ਇੱਕ ਮੰਗ ਪੱਤਰ ਦਿੱਤਾ ਹੈ ਕਿ 12 ਅਪ੍ਰੈਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦਫ਼ਤਰ ਐਸਜੀਪੀਸੀ ਵਰਗੇ ਪੰਥਕ ਸਥਾਨ 'ਤੇ ਅਕਾਲੀ ਦਲ-ਬੀ ਧੜੇ ਨੂੰ ਆਪਣੇ ਇਜਲਾਸਾਂ ਦੀ ਆਗਿਆ ਨਾ ਦਿੱਤੀ ਜਾਵੇ ਕਿਉਂਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਹਨ।
ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਦਾ ਬਾਦਲ ਧੜਾ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਚੁਣੌਤੀ ਦੇ ਰਿਹਾ ਹੈ।2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਵਿਚ ਸੁਖਬੀਰ ਬਾਦਲ ਦੇ ਧੜੇ ਨੇ ਲਗਾਤਾਰ ਇਹ ਗੱਲ ਆਖ਼ੀ ਹੈ ਕਿ ਜੇ ਉਹ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਕੇ ਅਕਾਲੀ ਦਲ ਦੀ ਭਰਤੀ ਕਰਨਗੇ ਤਾਂ ਭਰਤੀ ਨਿਜ਼ਾਮ ਉਨ੍ਹਾਂ ਦੀ ਮਾਨਤਾ ਰੱਦ ਕਰ ਦੇਵੇਗਾ। ਬਾਦਲ ਧੜੇ ਨੇ ਵਾਰ-ਵਾਰ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲ ਕੇ ਮੀਡੀਆ ਵਿਚ ਐਲਾਨੀਆਂ ਤੌਰ ਉੱਤੇ ਕਿਹਾ ਕਿ ਉਹ ਭਰਤੀ ਹਕੂਮਤੀ ਸਿਸਟਮ ਤੋਂ ਆਪਣੀ ਮਾਨਤਾ ਤਾਂ ਹੀ ਬਚਾ ਸਕਦੇ ਹਨ ਜੇਕਰ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਾ ਮੰਨਣ। ਇਸ ਕਰ ਕੇ ਬਾਦਲ ਧੜੇ ਵਾਲਾ ਅਕਾਲੀ ਦਲ ਅਕਾਲ ਤਖ਼ਤ ਸਾਹਿਬ ਤੋਂ ਭਗੋੜਾ ਤੇ ਬਾਗ਼ੀ ਹੈ।
ਉਨ੍ਹਾਂ ਕਿਹਾ ਕਿ ਇਹੋ ਜਿਹੇ ਅਕਾਲੀ ਦਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਆਪਣੀ ਕੋਈ ਵੀ ਸਰਗਰਮੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਉਸ ਅਕਾਲੀ ਦਲ ਨੂੰ ਹੀ ਹੱਕ ਹੈ ਜਿਸ ਦੀ ਭਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅੱਗੇ ਨਤਮਸਤਕ ਹੋਵੇ।
ਉਨ੍ਹਾਂ ਕਿਹਾ ਕਿ ਜੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਖ਼ਿਲਾਫ਼ ਪੂਰੀ ਤਰ੍ਹਾਂ ਡਟੇ ਬਾਦਲ ਧੜੇ ਨੂੰ ਸਿੱਖ ਸੰਸਥਾਵਾਂ ਅਤੇ ਕੌਮੀ ਇਮਾਰਤਾਂ ਵਰਤਣ ਦਾ ਹੱਕ ਮਿਲਿਆ ਰਿਹਾ ਤਾਂ ਇਹ ਇਤਿਹਾਸਕ ਕਲੰਕ ਹੋਵੇਗਾ।
.