ਧੁੰਮਾ ਵਲੋਂ ਮੰਡ ਦੇ ਮੋਰਚੇ ਨੂੰ ਹਮਾਇਤ ਦੇਣ ਨੇ ਚਰਚਾ ਛੇੜੀ
Published : Jun 10, 2018, 2:35 am IST
Updated : Jun 10, 2018, 2:35 am IST
SHARE ARTICLE
 Bhai Mand meeting  Bhai Dhumma
Bhai Mand meeting Bhai Dhumma

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੁਆਰਾ ਬਰਗਾੜੀ 'ਚ ਲਾਏ ਮੋਰਚੇ ...

ਜੈਤੋ : ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੁਆਰਾ ਬਰਗਾੜੀ 'ਚ ਲਾਏ ਮੋਰਚੇ ਵਿੱਚ ਪਹੁੰਚ ਕੇ ਹਮਾਇਤ ਦੇਣ ਦੇ ਐਲਾਨ ਨੇ ਪੰਥਕ ਹਲਕਿਆ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। ਹਰਨਾਮ ਸਿੰਘ ਧੁੰਮਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਾਸਮਖਾਸ ਮੰਨ ਜਾਂਦੇ ਹਨ।

ਭਾਈ ਧਿਆਨ ਸਿੰੰਘ ਮੰਡ ਬਾਦਲ ਦਲ ਦੇ ਵਿਰੋਧੀ ਮੰਨੇ ਜਾਂਦੇ ਹਨ। ਭਾਈ ਮੰਡ ਨੂੰ ਸਰਬੱਤ ਖਾਲਸੇ ਦੌਰਾਨ ਜਥੇਦਾਰ ਚੁਣਿਆ ਗਿਆ ਸੀ। ਜਦ ਕਿ ਬਾਦਲ ਦਲ ਤੇ ਉਨ੍ਹਾਂ ਦੇ ਹਮਾਇਤੀ ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੰਨਦੇ ਹਨ। ਬੀਤੇ ਕੱਲ ਧਰਨੇ 'ਤੇ ਬੈਠੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਚੁੱਕੇ ਕਦਮ ਦੀ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਸੰਘਰਸ਼ ਨਾਲ ਜੁੜੇ ਮੁੱਦਿਆਂ ਨੂੰ ਕੌਮੀ ਮਸਲਾ ਕਰਾਰ ਦਿੰਦਿਆਂ ਇਕਜੁੱਟਤਾ ਨਾਲ ਅੰਦੋਲਨ ਕਰਨ ਦੀ ਅਪੀਲ ਕੀਤੀ।

ਜਥੇਦਾਰ ਧੁੰਮਾ ਨੇ ਆਪਣੇ ਸੰਖੇਪ ਸੰਬੋਧਨ 'ਚ ਭਾਈ ਮੰਡ ਨੂੰ ਸਮਰਥਨ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦਾ ਹੈ ਅਤੇ ਇਸ ਮੁੱਦੇ 'ਤੇ ਵਿਸ਼ਵ ਭਰ ਦੇ ਲੋਕਾਂ ਨੂੰ ਮਤਭੇਦ ਭੁਲਾ ਕੇ ਤਨ, ਮਨ ਅਤੇ ਧਨ ਨਾਲ ਯੋਗਦਾਨ ਪਾ ਕੇ ਸੰਘਰਸ਼ ਨੂੰ ਕਾਮਯਾਬ ਕਰਨਾ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਮਸਲੇ ਦੇ ਹੱਲ ਲਈ ਤਾੜਨਾ ਕੀਤੀ ਕਿ 'ਕਿਤੇ ਮਸਲਾ ਇੰਨਾ ਗੰਭੀਰ ਨਾ ਹੋ ਜਾਵੇ ਕਿ ਮੁੜ ਕੇ ਗੱਲ ਉਸਦੇ ਵੀ ਵੱਸ 'ਚ ਨਾ ਰਹੇ।' ਭਾਈ ਧੁੰਮਾ ਦੇ ਬਰਗਾੜੀ ਦੌਰੇ ਨਾਲ ਪਿੱਛੋਂ ਕਈ ਖੇਤਰਾਂ ਵਿੱਚ ਨਿਵੇਕਲੀ ਚਰਚਾ ਛਿੜ ਗਈ ਹੈ। ਕਾਫ਼ੀ ਲੰਮੇ ਸਮੇਂ ਤੋਂ ਹਰਨਾਮ ਸਿੰਘ ਧੁੰਮਾ ਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਵਿਵਾਦ ਚੱਲ ਰਿਹਾ ਹੈ।

ਰਣਜੀਤ ਸਿੰਘ ਢੱਡਰੀਆਂ ਸਾਲ 2015 ਬਹਿਬਲ ਗੋਲੀਕਾਂਡ ਤੋਂ ਬਾਅਦ ਇਸ ਮਸਲੇ ਪ੍ਰਤੀ ਜ਼ਿਆਦਾ ਸਰਗਰਮ ਨਜ਼ਰ ਨਹੀਂ ਆਏ ਤੇ ਇਸੇ ਕਾਰਨ ਹਰਨਾਮ ਸਿੰਘ ਧੁੰਮਾ ਨੇ ਬਗ਼ੈਰ  ਨਾਂਅ ਲਏ  ਉਨ੍ਹਾਂ ਨੂੰ ਨਿਸ਼ਾਨੇ 'ਤੇ ਲਿਆ।  ਆਮ ਆਦਮੀ ਪਾਰਟੀ ਨੇ ਵੀ ਮੋਰਚੇ ਨੂੰ ਦਿੱਤੀ ਹਮਾਇਤ : ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਅਣਮਿਥੇ ਸਮੇਂ ਲਈ ਲਾਇਆ ਮੋਰਚਾ ਨੌਵੇਂ ਦਿਨ 'ਚ ਦਾਖਲ ਹੋ ਗਿਆ। ਆਮ ਆਦਮੀ ਪਾਰਟੀ ਮਾਲਵਾ ਜੋਨ-2 ਦੇ ਇੰਚਾਰਜ ਗੁਰਦਿੱਤ ਸਿੰਘ ਸੇਖੋਂ ਨੇ ਧਰਨੇ 'ਚ ਸਮੂਲੀਅਤ ਕਰਦਿਆਂ ਜਥੇਦਾਰ ਭਾਈ ਧਿਆਨ ਸਿੰਘ ਨਾਲ ਲੰਮੀਆਂ ਵਿਚਾਰ ਚਰਚਾ ਦੀ ਸਾਂਝ ਪਾਉਣ ਤੋਂ ਬਾਅਦ ਡੱਟਵੀਂ ਹਮਾਇਤ ਦਾ ਐਲਾਨ ਕੀਤਾ। 

ਇਸ ਮੌਕੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਵੱਲੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ, ਬੰਦੀ ਸਿੰਘਾਂ ਦੀ ਰਿਹਾਈ ਅਤੇ ਗੋਲੀ ਚਲਾਉਣ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸੁਰੂ ਕੀਤੇ ਸੰਘਰਸ਼ 'ਚ ਹਰ ਧਰਮ ਦੇ ਲੋਕਾਂ ਨੂੰ ਵੱਧ ਚੜ ਕੇ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਤਿੰਨ ਸਾਲ ਤੋਂ ਵਧੇਰੇ ਸਮਾਂ ਬੀਤ ਚੁੱਕਿਆ ਹੋਣ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਜਾਂਚ ਚੱਲ ਰਹੀ ਹੋਣ ਦਾ ਕਹਿ ਕੇ ਮਾਮਲਾ ਦਬਾਉਣ ਦੀਆਂ ਕੋਝੀਆਂ ਚਾਲ੍ਹਾ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਬਹਿਬਲ ਗੋਲੀ ਕਾਂਡ ਦੌਰਾਨ ਸ਼ਹੀਦ ਹੋਏ ਦੋਂ ਸਿੱਖ ਨੌਜਵਾਨਾਂ ਦੀ ਯਾਦ 'ਚ ਪਿੰਡ ਬਹਿਬਲ ਵਿਖੇ ਯਾਦਗਾਰ ਬਣਾਉਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਕੌਮ ਦੀ ਖਾਤਰ ਸ਼ਹੀਦ ਹੋਏ ਦੋਨੋ ਨੌਜਵਾਨਾਂ ਨੂੰ ਸੱਚੀ ਸਰਧਾਂਜਲੀ ਅਰਪੱਣ ਕੀਤੀ ਜਾ ਸਕੇ 'ਤੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਬੇਅਦਬੀ ਮਸਲੇ ਨੂੰ ਸੁਲਝਾਉਣ ਲਈ ਬੇਕੁਸਰੇ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ ਅਤੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰੀ ਫੜੇ।

ਉਨ੍ਹਾਂ ਪੰਜਾਬ 'ਚ ਵੱਧ ਰਹੇ ਗੈਂਗਸਟਰਾਂ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਰਕਾਰਾਂ ਦੀ ਪੁਸਤਪਨਾਹੀ ਤੋਂ ਬਿਨ੍ਹਾਂ ਕੋਈ ਗੈਂਗਸਟਰ ਨਹੀ ਬਣਦਾ,ਬਲਕਿ ਸਰਕਾਰਾਂ ਹੀ ਨੌਜਵਾਨਾਂ ਨੂੰ ਮਾੜੇ ਰਸਤੇ 'ਤੇ ਤੁਰਨ ਲਈ ਮਜਬੂਰ ਕਰਦੀਆਂ ਹਨ,ਜਦ ਮਤਲਬ ਨਿੱਕਲ ਜਾਂਦਾ ਤਾਂ ਗੈਂਗਵਾਰ 'ਤੇ ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰਾਂ ਦਾ ਖਾਤਮਾ ਕਰ ਦਿੱਤਾ ਜਾਂਦਾ ਹੈ।

ਇਸ ਮੌਕੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਤਿੰਨੋ ਮੰਗਾਂ ਦੁਬਾਰਾ ਦੁਹਰਾਉਂਦਿਆਂ ਕਿਹਾ ਕਿ ਜਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ,ਜਾਪ ਕਰਦੀਆਂ ਸੰਗਤਾ 'ਤੇ ਗੋਲੀ ਚਲਾਉਣ ਵਾਲਿਆਂ ਤੇ ਕਾਰਵਾਈ ਅਤੇ ਦੇਸ਼ ਭਰ ਦੀਆਂ ਜੇਲ੍ਹਾ 'ਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਹੀ ਹੋ ਜਾਂਦੀ ਤੱਦ ਤੱਕ ਇਨਸਾਫ ਮੋਰਚਾ ਜਾਰੀ ਰਹੇਗਾ। ਧਰਨੇ ਦੇ ਨੌਵੇਂ ਦਿਨ ਆਈ ਤੇਜ ਹਨੇਰੀ ਉਪਰੰਤ ਮੀਂਹ ਦੀਆਂ ਬੁਛਾਰਾ ਦੇ ਬਾਵਜੂਦ ਸੰਗਤਾ ਦਾ ਜੋਸ਼ ਠੰਡਾ ਨਹੀ ਪਿਆ, ਬੇਸ਼ੱਕ ਮੀਂਹ ਦੇ ਪਾਣੀ ਨਾਲ ਪੰਡਾਲ ਸਮੇਤ ਧਰਨਾ ਸਥਾਨ ਤੇ ਪਾਣੀ ਭਰ ਗਿਆ,

ਪ੍ਰੰਤੂ ਸੰਗਤਾ ਧਰਨੇ 'ਚ ਚਟਾਂਗ ਵਾਂਗ ਡੱਟੀਆਂ ਰਹੀਆਂ। ਇਸ ਤੋਂ ਇਲਾਵਾ ਮੋਰਚੇ ਨੂੰ ਲੱਖਾ ਸਿਧਾਣਾ, ਬਾਬਾ ਕਾਕਾ ਸਿੰਘ ਬੜੂ ਸਾਹਿਬ  ਤੇ ਬਹੁਜਨ ਸਮਾਜ ਪਾਰਟੀ ਨੇ ਵੀ ਹਮਾਇਤ ਦਿੱਤੀ। ਇਸ ਮੌਕੇ ਅਕਾਲੀ ਦਲ (ਅ) ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਦਲ ਖਾਲਸਾ ਦੇ ਹਰਪਾਲ ਸਿੰਘ ਚੀਮਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੁਖਜੀਤ ਸਿੰਘ ਖੋਸਾ, ਜਸਬੀਰ ਸਿੰਘ ਖਡੂਰ ਸਾਹਿਬ, ਜਸਵਿੰਦਰ ਸਿੰਘ ਸਾਹੋ ਕੇ, ਰਣਜੀਤ ਸਿੰਘ ਵਾਂਦਰ, ਸੁਖਪਾਲ ਸਿੰਘ ਬਰਗਾੜੀ ਆਦਿ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement