ਸ਼ਰਾਰਤੀ ਅਨਸਰਾਂ ਵਲੋਂ ਸਿੱਖ ਧਰਮ 'ਤੇ ਇਕ ਹੋਰ ਵੱਡਾ ਹਮਲਾ
Published : Sep 11, 2019, 2:18 am IST
Updated : Sep 11, 2019, 7:57 am IST
SHARE ARTICLE
Viral video picture
Viral video picture

ਗਣੇਸ਼ ਜੀ ਦੇ ਹੱਥ ਵਿਚ ਚੌਰ ਅਤੇ ਸਿਰ ਉਪਰ ਦਸਤਾਰ ਵੀ ਬੰਨ੍ਹੀ ਹੋਈ ਦੀ ਵੀਡੀਓ ਵਾਇਰਲ

ਖਾਲੜਾ : ਹਿੰਦੂ ਧਰਮ ਵਿਚ ਜਿਥੇ ਹੋਰ ਦੇਵੀ ਦੇਵਤਿਆਂ ਅਤੇ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਸਿੱਖ ਧਰਮ ਇਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ। ਸੱਭ ਨੂੰ ਆਪੋ ਅਪਣਾ ਧਰਮ ਪਿਆਰਾ ਹੈ, ਪਰ ਜੇ ਕੋਈ ਕਿਸੇ ਦੇ ਧਰਮ ਨਾਲ ਛੇੜਖ਼ਾਨੀ ਕਰਦਾ ਹੈ ਤਾਂ ਇਹ ਇਕ ਵੱਡਾ ਅਪਰਾਧ ਮੰਨਿਆ ਜਾਂਦਾ ਹੈ। ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਉਪਰ ਇਕ ਵੀਡੀਉ ਘੁੰਮ ਰਹੀ ਹੈ ਜਿਸ ਵਿਚ ਇਕ ਹਾਲ ਜਿਸ ਨੂੰ ਗੁਰਦਵਾਰੇ ਦੇ ਅੰਦਰ ਦਾ ਰੂਪ ਦਿਤਾ ਗਿਆ ਹੈ। ਪਾਲਕੀ ਲੱਗੀ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਦਰਬਾਰ ਸਾਹਿਬ ਦੀ ਵੱਡੀ ਤਸਵੀਰ ਵੀ ਦਿਖਾਈ ਦੇ ਰਹੀ ਹੈ।

Viral video pictureViral video picture

ਪਰ ਪਾਲਕੀ ਦੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਹੀ ਰੁਮਾਲਾ ਪਿਆ ਹੈ ਅਤੇ ਗਣੇਸ਼ ਜੀ ਦੇ ਹੱਥ ਵਿਚ ਚੌਰ ਫੜਾਇਆ ਗਿਆ ਹੈ ਅਤੇ ਗਣੇਸ਼ ਦੇ ਸਿਰ ਉਪਰ ਦਸਤਾਰ ਵੀ ਬੰਨ੍ਹੀ ਗਈ ਹੈ। ਇਥੇ ਹੀ ਬਸ ਨਹੀਂ ਪਾਲਕੀ ਤੋਂ ਬਾਅਦ ਪੂਰਾ ਸਟੇਜ ਦਾ ਰੂਪ ਦੇਂਦਿਆਂ ਅੱਗੇ ਇਕ ਓਅੰਕਾਰ ਅਤੇ ਦੋ ਖੰਡੇ ਬਣੇ ਹੋਏ ਹਨ। ਇਸ ਤੋਂ ਇਲਾਵਾ ਉਸ ਵੀਡੀਉ ਵਿਚ ਇਕ ਹਿੰਦੂ ਨੌਜੁਆਨ ਕਿਸੇ ਟੇਬਲ ਜਾਂ ਕੁਰਸੀ 'ਤੇ ਬੈਠਾ ਵੀ ਨਜ਼ਰ ਆ ਰਿਹਾ ਹੈ। ਇਸ ਤੋਂ ਅੱਗੇ ਨੇੜੇ ਹੀ ਸਟੇਜ ਲੱਗੀ ਦਿਖਾਈ ਦੇ ਰਹੀ ਹੈ ਜਿਸ ਉਪਰ ਤਿੰਨ ਜਾਨਵਰ ਜੋ ਕਿ ਰਾਗੀ ਜਥੇ ਦੀ ਸ਼ਕਲ ਦੇ ਕੇ ਸਾਜਾਂ ਨਾਲ ਬਿਠਾਏ ਕੀਰਤਨ ਕਰਦਿਆਂ ਦਿਖਾਏ ਗਏ ਹਨ। ਇਹ ਵੀਡੀਉ ਕਿਥੋਂ ਅਤੇ ਕਿਸ ਮਕਸਦ ਨਾਲ ਬਣਾਈ ਗਈ ਹੈ। ਜ਼ੁੰਮੇਵਾਰ ਸੰਸਥਾਵਾਂ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਪਤਾ ਕਰਨਾ ਚਾਹੀਦਾ ਹੈ ਤਾਕਿ ਅਜਿਹਾ ਕਰਨ ਵਾਲਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋ ਸਕੇ।

Viral video pictureViral video picture

ਇਸ ਸਬੰਧ ਵਿਚ ਜਦ ਐਸ.ਜੀ.ਪੀ.ਸੀ.ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਨਯੋਗ ਹੈ, ਜੋ ਵੀ ਹੋ ਰਿਹਾ ਗੁਰੂ ਸਾਹਿਬ ਦੀ ਮਰਿਆਦਾ ਦੇ ਉਲਟ ਹੋ ਰਿਹਾ ਹੈ। ਇਸ 'ਤੇ ਜਾਂਚ ਕਰ ਕੇ ਬਣਦਾ ਐਕਸ਼ਨ ਲਵਾਂਗੇ।

ਦੇਖੋ ਵੀਡੀਓ:

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement