ਧਰਮੀ ਫ਼ੌਜੀ ਸ਼ਹੀਦ ਭਾਈ ਬੇਅੰਤ ਸਿੰਘ ਦੀ 40ਵੀਂ ਬਰਸੀ ਮੌਕੇ ਬੁਲਾਰਿਆਂ ਨੇ ਸੁਣਾਈਆਂ ਕੌੜੀਆਂ ਪਰ ਸੱਚੀਆਂ
Published : Jun 11, 2024, 9:13 am IST
Updated : Jun 11, 2024, 9:13 am IST
SHARE ARTICLE
File Photo
File Photo

ਪੰਥ ਦੇ ਅਖੌਤੀ ਠੇਕੇਦਾਰਾਂ ਨੇ ਧਰਮੀ ਫ਼ੌਜੀਆਂ ਨਾਲ ਕਿਉਂ ਕੀਤਾ ਵਿਤਕਰਾ? : ਡੋਡ

ਕੋਟਕਪੂਰਾ, 10 ਜੂਨ (ਗੁਰਿੰਦਰ ਸਿੰਘ) : ਸਿੱਖ ਕੌਮ ਦੇ ਚੰਗੇਰੇ ਭਵਿੱਖ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੁਰਬਾਨੀਆਂ ਕਰਨ ਵਾਲਿਆਂ ਦੀ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਕੋਈ ਸਾਰ ਨਹੀਂ ਲਈ, ਜਦਕਿ ਪੰਥ ਨਾਲ ਗ਼ਦਾਰੀਆਂ ਕਰਨ ਵਾਲਿਆਂ ਨੇ ਵਾਰ-ਵਾਰ ਪੰਥ ਦੇ ਨਾਮ ’ਤੇ ਵੋਟਾਂ ਬਟੋਰ ਕੇ ਸੱਤਾ ਦਾ ਆਨੰਦ ਮਾਣਿਆ, ਪੰਥ ਰਤਨ ਅਤੇ ਫ਼ਖ਼ਰ-ਏ-ਕੌਮ ਦੇ ਐਵਾਰਡ ਵੀ ਲੈ ਲਏ। 

ਨੇੜਲੇ ਪਿੰਡ ਕੋਟਸੁਖੀਆ ਵਿਖੇ ਧਰਮੀ ਫ਼ੌਜੀ ਸ਼ਹੀਦ ਭਾਈ ਬੇਅੰਤ ਸਿੰਘ ਦੀ 40ਵੀਂ ਬਰਸੀ ਮੌਕੇ ਪਹਿਲਾਂ ਸ਼ਹੀਦ ਦੀ ਤਸਵੀਰ ’ਤੇ ਫੁੱਲਮਾਲਾਵਾਂ ਅਰਪਿਤ ਕਰਦਿਆਂ ਸਲਾਮੀ ਦਿਤੀ ਗਈ ਤੇ ਫਿਰ ਧਰਮੀ ਫ਼ੌਜੀਆਂ ਜਸਵੀਰ ਸਿੰਘ ਖ਼ਾਲਸਾ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ, ਸੁਖਦੇਵ ਸਿੰਘ ਮਹਿਰਮ, ਗੁਰਿੰਦਰ ਸਿੰਘ ਮਹਿੰਦੀਰੱਤਾ, ਕੰਵਰ ਨੌਨਿਹਾਲ ਸਿੰਘ ਅਤੇ ਸ਼ਹੀਦ ਦੇ ਪ੍ਰਵਾਰ ਨੇ ਆਪੋ-ਅਪਣੇ ਤੌਰ ’ਤੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਧਰਮੀ ਫ਼ੌਜੀਆਂ ਦੀ ਕੁਰਬਾਨੀ ਦਾ ਮੁਲ ਤਾਂ ਕੀ ਪਾਉਣਾ ਸੀ, ਬਲਕਿ ਸਮੇਂ-ਸਮੇਂ ਧਰਮੀ ਫ਼ੌਜੀਆਂ ਜਾਂ ਉਨ੍ਹਾਂ ਦੇ ਵਾਰਸਾਂ ਨੂੰ ਜ਼ਲੀਲ ਜ਼ਰੂਰ ਕੀਤਾ।

ਉਨ੍ਹਾਂ ਆਖਿਆ ਕਿ ਗੁਰਦਵਾਰਿਆਂ ’ਤੇ ਸੰਗਮਰਮਰ ਅਤੇ ਸੋਨਾ ਤਾਂ ਅਸੀਂ ਬਹੁਤ ਚੜ੍ਹਾ ਲਿਆ ਪਰ ਧਰਮੀ ਫ਼ੌਜੀਆਂ ਵਰਗੇ ਕੁਰਬਾਨੀ ਵਾਲੇ ਪ੍ਰਵਾਰਾਂ ਅਰਥਾਤ ਅਸਲ ਸੋਨੇ ਦੀ ਅਸੀਂ ਕਦਰ ਨਹੀਂ ਪਾਈ। ਉਨ੍ਹਾਂ ਆਖਿਆ ਕਿ ਧਰਮੀ ਫ਼ੌਜੀਆਂ ਨੂੰ ਨੌਕਰੀ ਦੇ ਹਿਸਾਬ ਨਾਲ ਬਣਦਾ ਮੁਆਵਜ਼ਾ ਅਤੇ ਪੈਨਸ਼ਨਾਂ ਮਿਲਣੀਆਂ ਚਾਹੀਦੀਆਂ ਹਨ, ਇਹ ਕੌਮ ਦੀ ਬਕਾਇਦਾ ਜ਼ਿੰਮੇਵਾਰੀ ਬਣਦੀ ਹੈ, ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਇਕੋ ਸਮੇਂ ਦੇਸ਼ ਦੇ 62 ਗੁਰਦਵਾਰਿਆਂ ’ਤੇ ਹਮਲਾ ਕਰਨ ਅਤੇ ਕਰਾਉਣ ਵਾਲੇ, ਹਾਕਮਾਂ ਨੂੰ ਸਲਾਹਾਂ ਦੇ ਕੇ ਉਕਸਾਉਣ ਵਾਲੇ ਅਤੇ ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਰੋਲਣ ਵਾਲਿਆਂ ਨੂੰ ਸੰਗਤ ਦੀ ਕਚਹਿਰੀ ਵਿਚ ਜਨਤਕ ਕਰਨਾ ਚਾਹੀਦਾ ਹੈ। 

ਉਨ੍ਹਾਂ ਹਾਲ ਹੀ ਵਿਚ ਦੋ ਹਲਕਿਆਂ ਖਡੂਰ ਸਾਹਿਬ ਅਤੇ ਫ਼ਰੀਦਕੋਟ ਦੇ ਆਏ ਨਤੀਜਿਆਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਭਾਵੇਂ ਲੱਖ ਅੜਿੱਕੇ ਪਾਏ ਪਰ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਦੀ ਜਿੱਤ ਦਾ ਫ਼ੈਸਲਾ ਸੰਗਤ ਨੇ ਕਰ ਕੇ ਦਿਖਾਇਆ। ਉਨ੍ਹਾਂ ਦਾਅਵਾ ਕੀਤਾ ਕਿ ਲੀਡਰਸ਼ਿਪ ਦੀ ਬਜਾਇ ਹੁਣ ਸੰਗਤ ਜਾਗਰੂਕ ਹੋ ਚੁੱਕੀ ਹੈ ਤੇ ਉਸ ਨੂੰ ਅਸਲ-ਨਕਲ ਅਰਥਾਤ ਚੰਗੇ-ਮਾੜੇ ਦੀ ਭਲੀ-ਭਾਂਤ ਪਛਾਣ ਹੈ।

ਦਲੇਰ ਸਿੰਘ ਡੋਡ ਨੇ ਆਖਿਆ ਕਿ ਅਜਾਇਬ ਘਰ ਵਿਚ ਸ਼੍ਰੋਮਣੀ ਕਮੇਟੀ ਵਲੋਂ ਅਕਾਲੀ ਦਲ ਦੇ ਆਗੂਆਂ ਦੀਆਂ ਤਸਵੀਰਾਂ ਤਾਂ ਲਾਈਆਂ ਜਾਂਦੀਆਂ ਹਨ ਪਰ ਸ਼ਹੀਦ ਧਰਮੀ ਫ਼ੌਜੀਆਂ ਦੀਆਂ ਤਸਵੀਰਾਂ ਲਾਉਣ ਤੋਂ ਟਾਲਾ ਵੱਟਿਆ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਧਰਮੀ ਫ਼ੌਜੀਆਂ ਸਮੇਤ ਕਿਸੇ ਵੀ ਕੁਰਬਾਨੀ ਵਾਲੇ ਪ੍ਰਵਾਰ ਦੀ ਸਾਰ ਨਹੀਂ ਲਈ, ਸਿਰਫ਼ ਪੰਥ ਦੇ ਨਾਮ ’ਤੇ ਸਿਆਸੀ ਰੋਟੀਆਂ ਹੀ ਸੇਕੀਆਂ।

ਉਨ੍ਹਾਂ ਧਰਮੀ ਫ਼ੌਜੀਆਂ ਦੀ ਗੁਰਬਤ ਵਾਲੀ ਜ਼ਿੰਦਗੀ ਦਾ ਹਵਾਲਾ ਦਿੰਦਿਆਂ ਦਸਿਆ ਕਿ ਅਸੀਂ ਵੱਡੇ-ਵੱਡੇ ਜਨਰਲ, ਕਰਨਲ ਜਾਂ ਕੈਪਟਨ ਦੇ ਅਹੁਦੇ ਤੋਂ ਸੇਵਾਮੁਕਤ ਹੋਣਾ ਸੀ, ਸਾਡੀ ਔਲਾਦ ਨੇ ਹਰ ਤਰ੍ਹਾਂ ਦਾ ਸੁੱਖ-ਆਨੰਦ ਮਾਣਨਾ ਸੀ ਪਰ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਸਾਡੀ ਹਾਲਤ ਹਾਸੋਹੀਣੀ ਬਣਾ ਕੇ ਰੱਖ ਦਿਤੀ, ਸਾਨੂੰ ਅਕਾਲ ਤਖ਼ਤ ਤੋਂ ਇਕ ਸਿਰੋਪਾਉ ਦੇ ਕੇ ਸਾਡੀ ਕੁਰਬਾਨੀ ਨੂੰ ਮਾਨਤਾ ਦੇਣ ਦੀ ਜ਼ਰੂਰਤ ਨਾ ਸਮਝੀ ਗਈ, ਮੁਥਾਜੀ ਤੇ ਗੁਰਬਤ ਵਾਲੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਾਂ। 

ਉਨ੍ਹਾਂ ਆਖਿਆ ਕਿ ਧਰਮੀ ਫ਼ੌਜੀਆਂ ਨੇ ਜਾਗਦੀ ਜ਼ਮੀਰ ਕਰ ਕੇ ਅਪਣੇ ਜਾਨਾਂ ਤੋਂ ਪਿਆਰੇ ਗੁਰਦਵਾਰਿਆਂ ਦੀ ਬੇਅਦਬੀ ਨਾ ਸਹਾਰਦਿਆਂ ਐਨੀ ਵੱਡੀ ਕੁਰਬਾਨੀ ਕੀਤੀ। ਅੰਤ ਵਿਚ ਉਪਰੋਕਤ ਬੁਲਾਰਿਆਂ ਸਮੇਤ ਸ਼ਹੀਦ ਦੀ ਮਾਤਾ ਜਸਮੇਲ ਕੌਰ, ਭਰਾਵਾਂ ਲਖਵੀਰ ਸਿੰਘ ਤੇ ਬਲਕਾਰ ਸਿੰਘ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement