ਸਿੱਖ ਕੌਮ ਸੁਆਰਥੀ ਲੀਡਰਾਂ ਨੂੰ ਸਿੱਖ ਸਿਆਸਤ ਤੇ ਸ਼੍ਰੋਮਣੀ ਕਮੇਟੀ ’ਚੋਂ ਚਲਦਾ ਕਰੇ!
Published : Jul 11, 2020, 11:09 am IST
Updated : Jul 11, 2020, 11:09 am IST
SHARE ARTICLE
SGPC
SGPC

ਗੁਰਦਵਾਰੇ ਸਿੱਖਾਂ ਲਈ ਬੜੇ ਮਹਾਨ ਤੇ ਪਵਿੱਤਰ ਮੰਨੇ ਜਾਂਦੇ ਹਨ। ਜਿਨ੍ਹਾਂ ਨੇ ਵੀ ਇਨ੍ਹਾਂ ਅਸਥਾਨਾਂ ’ਤੇ ਹਮਲੇ ਕੀਤੇ ਹਨ

ਗੁਰਦਵਾਰੇ ਸਿੱਖਾਂ ਲਈ ਬੜੇ ਮਹਾਨ ਤੇ ਪਵਿੱਤਰ ਮੰਨੇ ਜਾਂਦੇ ਹਨ। ਜਿਨ੍ਹਾਂ ਨੇ ਵੀ ਇਨ੍ਹਾਂ ਅਸਥਾਨਾਂ ’ਤੇ ਹਮਲੇ ਕੀਤੇ ਹਨ ਜਾਂ ਉਨ੍ਹਾਂ ਦੀ ਨਿਰਾਦਰੀ ਕੀਤੀ ਹੈ, ਅਣਖੀ ਸਿੱਖਾਂ ਨੇ ਕਦੀ ਵੀ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ। ਚਾਹੇ ਇਹ ਅਹਿਮਦਸ਼ਾਹ ਅਬਦਾਲੀ, ਔਰੰਗਜ਼ੇਬ, ਮੱਸਾ ਰੰਘੜ, ਨਰੈਣੂ ਮਹੰਤ ਜਾਂ ਫਿਰ ਇੰਦਰਾ ਗਾਂਧੀ ਹੀ ਕਿਉਂ ਨਹੀਂ ਸੀ। ਸਿੱਖ ਕੌਮ ਨੇ ਵੱਡੀਆਂ ਕੁਰਬਾਨੀਆਂ ਦੇ ਕੇ  ਵੀ ਦੋਸ਼ੀਆਂ  ਨੂੰ ਕਦੇ ਬਖ਼ਸ਼ਿਆ ਨਹੀਂ! ਇਨ੍ਹਾਂ ਪਵਿੱਤਰ ਅਸਥਾਨਾਂ ’ਤੇ ਜਦੋਂ ਤਕ ਸੱਚੇ, ਸੁੱਚੇ ਤੇ ਨੇਕ  ਆਗੂ ਕਾਬਜ਼ ਰਹੇ ਹਨ, ਉਦੋਂ ਤਕ ਗੁਰਦਵਾਰਿਆਂ ਦੀ ਸੁਚੱਜੇ ਢੰਗ ਨਾਲ ਦੇਖ ਭਾਲ ਹੁੰਦੀ ਰਹੀ ਹੈ।

Indra Gandhi Indra Gandhi

ਪਰ ਜਦੋਂ ਤੋਂ ਇਨ੍ਹਾਂ ਦੇ ਪ੍ਰਬੰਧ ਸੁਆਰਥੀ ਲੀਡਰਾਂ ਦੇ ਹੱਥਾਂ ਵਿਚ ਆਏ ਹਨ ਉਦੋਂ ਤੋਂ ਸਿੱਖ ਕੌਮ, ਪੰਜਾਬ ਅਤੇ ਗੁਰਦਵਾਰਿਆਂ ਦੇ ਪ੍ਰਬੰਧਾਂ ਵਿਚ ਸਿਖ਼ਰਾਂ ਦਾ ਨਿਘਾਰ ਆਇਆ ਹੈ। ਇਸ ਵੇਲੇ ਜੇਕਰ ਸਿੱਖ ਸਿਆਸਤ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਤੇ ਝਾਤ ਮਾਰੀਏ ਤਾਂ ਪ੍ਰਤੱਖ ਨਜ਼ਰ ਪੈ ਜਾਵੇਗਾ ਕਿ ਜਦੋਂ ਤੋਂ ਇਨ੍ਹਾਂ ਦੀ ਲੀਡਰਸ਼ਿਪ ਪਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ  ਸੁਆਰਥੀ ਗਰੁੱਪ ਦੇ ਹੱਥ ਵਿਚ ਆਈ ਹੈ, ਸਿੱਖ ਕੌਮ ਤੇ ਸ਼੍ਰੋਮਣੀ ਕਮੇਟੀ ਵਿਚ ਇੰਨੀਆਂ ਊਣਤਾਈਆਂ ਆਈਆਂ ਹਨ ਜਿਸ ਨੇ ਸਿੱਖ ਕੌਮ ਅਤੇ ਉਨ੍ਹਾਂ ਦੇ ਧਾਰਮਕ ਅਸਥਾਨ ਗੁਰਦਵਾਰਿਆਂ ਦੇ ਪ੍ਰਬੰਧ ਨੂੰ ਇਸ ਪੱਧਰ ’ਤੇ ਵਿਗਾੜ ਦਿਤਾ ਹੈ ਕਿ  ਸ਼ਰਮ ਨਾਲ ਸਿਰ ਝੁਕ ਜਾਂਦਾ ਹੈ।

RSS RSS

ਸੱਚਾਈ ਇਸ ਵਿਚ ਇਹ ਹੈ ਕਿ ਇਹ ਸਿੱਖਾਂ ਦੇ ਲੀਡਰ ਹੀ ਨਹੀਂ ਹਨ, ਇਹ ਤਾਂ ਭਾਰਤੀ ਜਨਤਾ ਪਾਰਟੀ ਵਲੋਂ ਸਿੱਖਾਂ ਦਾ ਬੁਰਕਾ ਪਾ ਕੇ ਸਿੱਖਾਂ ਵਿਚ ਵਾੜੇ ਹੋਏ ਅਖੌਤੀ  ਅਕਾਲੀ ਆਗੂ ਹਨ ਜਿਨ੍ਹਾਂ ਦੀ ਵਾਗਡੋਰ ਆਰ.ਐਸ.ਐਸ. ਦੇ ਥਿੰਕ ਟੈਂਕ ਦੇ ਹੱਥਾਂ ਵਿਚ ਹੈ। ਜਿਸ ਤਰ੍ਹਾਂ ਉਹ ਚਾਹੁੰਦੇ ਹਨ, ਉਹ ਇਨ੍ਹਾਂ ਨੂੰ ਅਪਣੀਆਂ ਉਂਗਲਾਂ ’ਤੇ ਨਚਾ ਰਹੇ ਹਨ।

BJPBJP

ਭਾਜਪਾ ਵਾਲਿਆਂ ਨੂੰ ਇਨ੍ਹਾਂ ਆਗੂਆਂ ਦੇ ਸੁੁਭਾਅ ਬਾਰੇ ਚੰਗੀ ਤਰ੍ਹਾਂ ਪਤਾ ਚੱਲ ਗਿਆ ਹੈ ਕਿ ਇਨ੍ਹਾਂ ਆਗੂਆਂ ਨੂੰ ਸਿਰਫ਼ ਪੈਸਾ ਤੇ ਕੁਰਸੀ ਚਾਹੀਦੀ ਹੈ। ਉਨ੍ਹਾਂ ਨੇ ਸਿੱਖ ਧਰਮ ਨੂੰ ਖ਼ਤਮ ਕਰਨ ਲਈ ਇਨ੍ਹਾਂ ਨੂੰ ਗੱਦੀ ਦਿਤੀ ਹੋਈ ਹੈ। ਇਸ ਪਿਛੇ ਉਨ੍ਹਾਂ ਦਾ ਬਹੁਤ ਵੱਡਾ ਨਿਸ਼ਾਨਾ ਹੈ, ਸਿੱਖ ਧਰਮ ਜਿਹੜਾ ਬੜੇ ਚਿਰ ਤੋਂ ਉਨ੍ਹਾਂ ਨੂੰ ਰੜਕ ਰਿਹਾ ਹੈ। ਮਨੂਵਾਦੀ ਸਿਧਾਂਤ ਦੀ ਜੇ ਕੋਈ ਆਲੋਚਨਾ ਕਰਨ ਵਾਲਾ ਹੈ ਤਾਂ ਉਹ ਸਿੱਖ ਧਰਮ ਹੀ ਹੈ, ਜਿਸ ਨੂੰ ਸਾਡੇ ਗੁਰੁੂ ਸਾਹਿਬਾਨ ਨੇ ਅਜਿਹੀ ਫਿਲਾਸਫੀ ਦਿਤੀ ਹੈ ਕਿ ਇਹ ਨਵਾਂ ਨਿਵੇਕਲਾ ਧਰਮ ਜੋ ਨਾ ਤਾਂ ਜਾਤ ਪਾਤ ਨੂੰ ਮੰਨਦਾ ਹੈ ਨਾ ਹੀ ਕਿਸੇ ਹੋਰ ਪ੍ਰਕਾਰ ਦੇ ਵਖਰੇਵੇਂ ਨੂੰ।

Sri Guru Granth Sahib JiSri Guru Granth Sahib Ji

ਇਹ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਸ ਕਰ ਕੇ ਸਿੱਖ ਧਰਮ ਦੇ ਪਵਿੱਤਰ ਸ੍ਰੀ ਗੁਰੂੁ ਗ੍ਰੰਥ ਸਾਹਿਬ ਨੂੰ ਸੰਸਾਰ ਦਾ ਸੱਭ ਤੋਂ ਪਵਿੱਤਰ ਗ੍ਰੰਥ ਮੰਨ ਕੇ ਉਸ ਨੂੰ ਬਹੁਤ ਸਤਿਕਾਰ ਦਿਤਾ ਜਾਂਦਾ ਹੈ ਜੋ ਕਿ ਇਨ੍ਹਾਂ ਆਰ.ਐਸ.ਐਸ. ਵਾਲਿਆਂ ਨੂੰ ਫੁੱਟੀ ਅੱਖ ਨਹੀਂ ਭਾਉਂਦਾ। ਇਸ ਕਰ ਕੇ ਵੀ ਇਹ ਸਿੱਖ ਧਰਮ ਨੂੰ ਹਰ ਤਰ੍ਹਾਂ ਨਾਲ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਬਾਦਲਾਂ ਨੂੰ ਮੋਹਰਾ ਬਣਾ ਕੇ ਵਰਤਣਾ ਸ਼ੁਰੂ ਕੀਤਾ ਹੋਇਆ ਹੈ।

Sikh Sikh

ਆਰ.ਐਸ.ਐਸ. ਤੇ ਬੀਜੇਪੀ ਵਾਲੇ ਇਹ ਜਾਣ ਚੁਕੇ ਹਨ ਕਿ ਸਿੱਖ ਧਰਮ ਨੂੰ ਹੁਣ ਤਕ ਕਿਸੇ  ਵੀ ਸਰਕਾਰ ਦਾ ਜਬਰ ਤੇ ਜ਼ੁਲਮ ਖ਼ਤਮ ਨਹੀਂ ਕਰ ਸਕਿਆ। ਉਨ੍ਹਾਂ ਨੇ ਪਿਛਲੇ ਸਮੇਂ ਤੋਂ ਇਕ ਗੁੱਝੀ ਚਾਲ ਚਲਣੀ ਸ਼ੁਰੂ ਕੀਤੀ ਹੋਈ ਹੈ, ਜਿਸ ਬਾਰੇ ਸਿੱਖ ਧਰਮ ਦੇ ਇਹ ਲਾਲਚੀ ਆਗੂ ਸੱਭ ਸਮਝਦੇ ਹੋਏ ਵੀ ਅੱਖਾਂ ਮੀਟੀ ਬੈਠੇ ਹਨ। ਆਰ.ਐਸ.ਐਸ. ਦਾ ਥਿੰਕ ਟੈਂਕ ਇਸ ਸਿਧਾਂਤ ’ਤੇ ਚਲਿਆ ਹੋਇਆ ਹੈ ਕਿ ਜੇਕਰ ਸਿੱਖ ਧਰਮ ਨੂੰ ਖ਼ਤਮ ਕਰਨਾ ਹੈ ਤਾਂ ਉਸ ਦਾ ਇਕੋ ਹੀ ਢੰਗ ਤਰੀਕਾ ਇਹ ਹੈ ਕਿ ਸਿੱਖ ਧਰਮ ਦੀ ਬੋਲੀ ਪੰਜਾਬੀ ਤੇ ਸਭਿਆਚਾਰ ਨੁੂੰ ਖ਼ਤਮ ਕਰ ਦਿਉ, ਸਿੱਖ  ਧਰਮ ਆਪੇ ਖ਼ਤਮ ਹੋ ਜਾਵੇਗਾ।

SikhSikh

ਹੁਣ ਤੁਸੀ ਆਪ ਹੀ ਨਿਤਾਰਾ ਕਰੋ ਕਿ ਇਨ੍ਹਾਂ ਨੇ ਸਾਡੇ ਸਿੱਖ ਆਗੂਆਂ ਕੋਲੋਂ ਉਹ ਹੀ ਵਿਸ਼ਾਲ ਪੰਜਾਬ ਜਿਹੜਾ ਨਾਰਨੌਲ਼ (ਹਰਿਆਣਾ) ਤੋਂ ਲੈ ਕੇ ਲਾਹੌਲ ਸਪਿਤੀ (ਹਿਮਾਚਲ ਪ੍ਰਦੇਸ਼) ਤਕ ਹੁੰਦਾ ਸੀ। ਉਸ ਪੰਜਾਬ  ਜਿਸ ਨੂੰ ਸੰਨ 1966 ਵਿਚ ਪੰਜਾਬੀ ਬੋਲੀ ਦੇ ਅਧਾਰ ’ਤੇ ਬਣਾਇਆ ਗਿਆ ਸੀ। ਜਿਸ ਦਾ ਉਸ ਸਮੇਂ ਦੀ ਭਾਰਤੀ ਜਨਸੰਘ ਤੇ ਹੁਣ ਦੀ ਭਾਰਤੀ ਜਨਤਾ ਪਾਰਟੀ ਨੇ ਰੱਜ ਕੇ ਵਿਰੋਧ ਕਰ ਕੇ ਹਿੰਦੂਆਂ ਕੋਲੋਂ ਅਪਣੀ ਮਾਂ ਬੋਲੀ ਪੰਜਾਬੀ ਹੁੰਦੀ ਹੋਈ ਨੁੂੰ ਅਪਣੀ ਮਾਂ ਬੋਲੀ ਹਿੰਦੀ ਲਿਖਵਾ ਕੇ ਪੰਜਾਬ ਵਿਚੋਂ ਵਖਰਾ ਹਰਿਆਣਾ ਬਣਾ ਕੇ ਤੇ ਕੁੱਝ ਪੰਜਾਬੀ ਬੋਲਦੇ ਇਲਾਕੇ ਹਿਮਾਚਲ ਵਿਚ ਸ਼ਾਮਲ ਕਰਵਾ ਕੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਖੋਹ ਕੇ, ਉਸੇ ਵਿਸ਼ਾਲ ਪੰਜਾਬ ਨੂੰ ਬਹੁਤ ਛੋਟਾ ਕਰਵਾਇਆ ਸੀ।

Badal Family At Akal Takht SahibBadal Family 

ਬਾਦਲਾਂ ਨੇ ਇਸੇ ਪੰਜਾਬ ਤੇ ਸਿੱਖ ਵਿਰੋਧੀ ਭਾਰਤੀ ਜਨਤਾ ਪਾਰਟੀ ਨਾਲ ਜਿਹੜੀ ਕਿ ਪੰਜਾਬ ਅਤੇ ਪੰਜਾਬੀ ਬੋਲੀ ਦੀ ਸਖ਼ਤ ਵਿਰੋਧੀ ਪਾਰਟੀ ਸੀ, ਸਿਰਫ਼ ਗੱਦੀ ਬਚਾਈ ਰੱਖਣ ਲਈ ਭਾਜਪਾ ਨਾਲ  ਭਾਈਵਾਲੀ ਪਾ ਕੇ ਅਪਣਾ ਨਹੁੰ-ਮਾਸ ਵਾਲਾ ਰਿਸ਼ਤਾ ਦਸ ਕੇ ਪੰਜਾਬ ਵਿਚੋਂ ਪੰਜਾਬੀ ਨੂੰ ਇਕ ਤਰ੍ਹਾਂ ਖ਼ਤਮ ਹੀ ਕਰਵਾ ਦਿਤਾ। ਅੱਜ ਪੰਜਾਬ ਦੇ 90% ਵਿਦਿਆਰਥੀ ਸਕੂਲਾਂ ਵਿਚ ਪੰਜਾਬੀ ਬੋਲੀ ਬੋਲਣ ਤੇ  ਪੰਜਾਬੀ ਭਾਸ਼ਾ ਵਿਚ ਪੜ੍ਹਾਈ ਕਰਾਉਣ ਤੋਂ ਵਾਂਝੇ ਕਰ ਦਿਤੇ ਗਏ ਹਨ। ਉਨ੍ਹਾਂ ਨੂੁੰ ਉਸ ਭਾਸ਼ਾ ਵਿਚ ਜਿਹੜੀ ਉਨ੍ਹਾਂ ਦੀ ਮਾਂ ਬੋਲੀ ਨਹੀਂ ਹੈ, ਹਿੰਦੀ ਤੇ ਅੰਗਰੇਜ਼ੀ ਵਿਚ ਪੜ੍ਹਾਈ ਕਰਵਾਈ ਜਾ ਰਹੀ ਹੈ।

SGPC SGPC

ਇਥੋਂ ਤਕ ਕਿ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਵਿਚ ਵੀ ਪੰਜਾਬੀ ਬੋਲੀ ਬੋਲਣ ’ਤੇ ਮਨਾਹੀ ਹੀ ਨਹੀਂ ਕੀਤੀ ਹੋਈ ਬਲਕਿ ਪੰਜਾਬੀ ਬੋਲੀ ਬੋਲਣ ’ਤੇ ਭਾਰੀ ਜੁਰਮਾਨੇ ਕੀਤੇ ਜਾਣ ਦੀਆਂ ਖ਼ਬਰਾਂ ਵੀ ਕਈ ਵਾਰੀ ਅਖ਼ਬਾਰਾਂ ਵਿਚ ਲਗ ਚੁਕੀਆਂ ਹਨ। ਸਿੱਖ ਕੌਮ ਲਈ ਕਿੰਨੀ ਤ੍ਰਾਸਦੀ ਵਾਲੀ ਗੱਲ ਹੈ ਕਿ ਸਿੱਖ ਪੰਥ ਦੀ ਤੀਜੀ ਸ਼ਤਾਬਦੀ ਹੋਵੇ, ਉਸ ਸਮੇਂ ਸ਼੍ਰੋਮਣੀ ਕਮੇਟੀ ਨੇ 300 ਕਿਤਾਬਾਂ ਸਿੱਖ ਇਤਿਹਾਸ ਨਾਲ ਸਬੰਧਤ ਛਾਪੀਆਂ ਸਨ। ਜਿਨ੍ਹਾਂ ਵਿਚ ਇਕ ਕਿਤਾਬ ਹਿੰਦੀ ਵਿਚ “ਪੰਜਾਬ ਦਾ ਇਤਿਹਾਸ” ਛਾਪੀ ਗਈ, ਜਿਸ ਵਿਚ ਸਿੱਖ ਗੁਰੂੁ ਸਾਹਿਬਾਨ ਦੇ ਸਬੰਧ ਵਿਚ ਇਤਨੀ ਗੰਦੀ ਤੇ  ਭੱਦੀ ਸ਼ਬਦਾਵਲੀ ਵਰਤੀ ਗਈ ਹੈ ਕਿ ਸਿਰ ਨੀਵਾਂ ਹੋ ਜਾਂਦਾ ਹੈ।

RSS Chief Mohan Bhagwat RSS 

ਬਾਦਲਾਂ ਨੇ ਸ਼੍ਰੋਮਣੀ ਕਮੇਟੀ ਵਿਚ ਇਤਨੇ ਵੱਡੇ ਪੱਧਰ ’ਤੇੇ ਆਰਐਸਐਸ ਦੀ ਘੁਸਪੈਠ ਕਰਵਾ ਦਿਤੀ ਹੈ ਕਿ ਉਹ ਸਿੱਖ ਗੁਰੂਆਂ ਬਾਰੇ ਮੰਦੀ ਸ਼ਬਦਾਵਲੀ ਦੀ ਕਿਤਾਬ ਕਿਸ ਨੇ ਛਾਪੀ ਸੀ, ਉਸ ਦੀ ਸਾਰੀ ਫ਼ਾਈਲ ਹੀ ਗੁੰਮ ਕਰਵਾ ਦਿਤੀ ਜੋ ਹੁਣ ਤਕ ਵੀ ਲੱਭ ਨਹੀਂ ਰਹੀ ਤਾਕਿ ਉਸ ਕਿਤਾਬ ਦੇ ਛਪਵਾਉਣ ਵਾਲੇ ਦਾ ਅਤਾ-ਪਤਾ ਹੀ ਨਾ ਲਗ ਸਕੇ। ਇਹ ਵੀ ਚਰਚੇ ਹਨ ਕਿ ਸਿੱਖ ਵਿਦਿਅਕ ਅਦਾਰਿਆਂ ਵਿਚ ਸਿੱਖ  ਬੱਚਿਆਂ ਨੂੰ ਨੌਕਰੀ ਦੇਣ ਦੀ ਥਾਂ ’ਤੇ ਆਰ.ਐਸ.ਐਸ. ਦੇ ਕੇਡਰ ਨੂੰ ਭਰਿਆ ਜਾ ਰਿਹਾ ਹੈ ਸਿੱਖ ਲਿਬਾਸ ਵਿਚ ਵੜ ਕੇ ਨੌਕਰੀਆਂ ਕਰ ਰਹੇ ਹਨ ਤੇ ਸਾਡੇ ਸਿੱਖ ਬੱਚੇ ਬੇਰੁਜ਼ਗਾਰ ਹੋਣ ਕਾਰਨ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।

SikhSikh

ਇਹ ਵੀ ਕਿਹਾ ਜਾਂਦਾ ਹੈ ਕਿ ਸਿੱਖ ਧਰਮ ਵਿਚ ‘ਬਾਬਾ ਕਲਚਰ’ ਵੀ ਇਨ੍ਹਾਂ ਦਾ ਸਥਾਪਤ ਕੀਤਾ ਹੋਇਆ ਹੈ ਜੋ ਡੇਰਿਆਂ ਵਿਚ ਅਪਣੀ ਵਖਰੀ ਮਰਿਆਦਾ ਚਲਾ ਕੇ ਧਾਗੇ, ਤਵੀਤ, ਪਾਣੀ, ਖੇਹ-ਸੁਆਹ ਤੇ ਹੋਰ ਕਈ ਪ੍ਰਕਾਰ ਦੇ ਪਾਖੰਡ ਰੱਚ ਕੇ ਸਿੱਖ ਧਰਮ ਨੂੰ ਢਾਹ ਲਾ ਰਹੇ ਹਨ। ਇਹ ਵਰਤਾਰਾ ਹੁਣ ਦਾ ਨਹੀਂ ਚਲ ਰਿਹਾ ਬਲਕਿ ਪਿਛਲੇ ਕਈ  ਦਹਾਕਿਆਂ ਤੋਂ ਚਲਦਾ ਆ ਰਿਹਾ ਹੈ ਤੇ ਸਾਡੀ ਸਿੱਖ ਕੌਮ ਦੇ ਆਗੂ ਗੂੜ੍ਹੀ ਨੀਂਦ ਸੁੱਤੇ ਹੋਏ ਹਨ।

Sukhbir Badal And Parkash Badal Sukhbir Badal And Parkash Badal

ਇਹ ਵੀ ਕਈ ਵਾਰੀ ਖ਼ਬਰਾਂ ਅਖ਼ਬਾਰਾਂ ਦਾ ਸ਼ਿੰਗਾਰ ਬਣ ਚੁਕੀਆਂ ਹਨ ਕਿ ਆਰ.ਐਸ.ਐਸ. ਦੀ ਬਣਾਈ ਰਾਸ਼ਟਰੀ ਸਿੱਖ ਸੰਗਤ ਅਕਾਲੀ ਦਲ ਬਾਦਲ ਨਾਲ ਘਿਉ ਖਿਚੜੀ ਹੋ ਕੇ ਸਿੱਖ ਕੌਮ ਨੂੰ ਖ਼ੋਰਾ ਲਾ ਰਹੀ ਹੈ। ਇਹ ਖੋਰਾ ਇਥੋਂ ਤਕ ਲਗ ਗਿਆ ਹੈ ਕਿ  ਸ਼੍ਰੋਮਣੀ ਕਮੇਟੀ ਦੇ ਗੁਰਦਵਾਰਿਆਂ ਵਿਚ ਆਰਐਸਐਸ ਦੇ ਕੈਂਪ ਵੀ ਲਗਦੇ ਰਹੇੇ ਹਨ, ਜਿਥੇ ਉਨ੍ਹਾਂ ਨੂੰ ਰਿਹਾਇਸ਼, ਵੰਨ ਸੁੰਵਨੇ ਲੰਗਰ ਮੁਫ਼ਤ ਵਿਚ ਦਿਤੇ ਗਏ ਹਨ।

Akali DalAkali Dal

ਇਥੇ ਹੀ ਬਸ ਨਹੀਂ, ਬਾਦਲ ਅਕਾਲੀ ਦਲ ਵਲੋਂ ਜਿਹੜੀਆਂ ਰਾਜਨੀਤਕ ਮੀਟਿੰਗਾਂ ਕੀਤੀਆਂ ਜਾਦੀਆਂ ਹਨ ਉਨ੍ਹਾਂ ਵਿਚ ਭਾਜਪਾ ਵਾਲੇ ਭਾਵੇਂ ਅਕਾਲੀਆਂ ਨੂੰ ਅਪਣੀਆਂ ਮੀਟਿੰਗਾਂ ਵਿਚ ਨਾ ਬੁਲਾਉਣ ਪਰ ਬਾਦਲਾਂ ਨੇ ਅਪਣੀਆਂ ਅਕਾਲੀ ਦਲ ਦੀਆਂ ਮੀਟਿੰਗਾਂ ਗੁਰਦੁਆਰਿਆਂ ਵਿਚ ਕਰ ਕੇ ਤੇ ਇਸ ਸਿੱਖ ਵਿਰੋਧੀ ਫ਼ਿਰਕੂ ਭਾਜਪਾ ਨੂੰ ਮੀਟਿੰਗਾਂ ਵਿਚ ਸੱਦ ਕੇ ਗੁਰਦਵਾਰਿਆਂ ਵਿਚ ਦਖ਼ਲ ਅੰਦਾਜ਼ੀ ਜ਼ਰੂਰ ਕਰਵਾਈ ਹੈ। 

Sultanpur Lodhi 550 parkash purab550 parkash purab

ਬਾਦਲ ਦਲ ਦੇ ਨੇਤਾਵਾਂ ਨੇ ਜਿਥੇ ਪੰਜਾਬ ਨੂੰ ਬਰਬਾਦ ਕਰ ਦਿਤੈ ਉਥੇ ਗੁਰਦਵਾਰੇ ਦੇ ਪਰਬੰਧਾਂ ਵਿਚ ਵੀ ਰੱਜ ਕੇ ਲੁੱਟ  ਕੀਤੀ ਜਾ ਰਹੀ ਹੈ। ਜੇ ਕਰ ਬਾਦਲ ਦਲ ਦੇ ਆਗੂ ਗੁਰੂੁ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਡੇਢ ਕਰੋੜ ਦੇ ਬਿਲਾਂ ਦੀ ਥਾਂ 13 ਕਰੋੜ ਰੁਪਏ ਦਾ ਬਿੱਲ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਪਵਾ ਕੇ ਗੁਰੁੂ ਘਰਾਂ ਨੂੰ ਲੁੱਟ ਸਕਦੇ ਹਨ ਤਾਂ ਫਿਰ ਹੋਰ ਗੁਰਦਵਾਰਿਆਂ ਵਿਚ ਬੈਠੇ ਨਰੈਣੂ ਮਹੰਤ ਜਿਹੇ ਲੁਟੇਰੇ ਕਿਉਂ ਨਾ ਇਹੋ ਜਿਹੀਆਂ  ਲੁੱਟਣ ਦੀਆਂ ਕਾਰਵਾਈਆਂ ਕਰਨਗੇ? ਹਾਲ ਹੀ  ਵਿਚ ਖ਼ਾਲਸਾ ਪੰਥ ਦੇ ਸਾਜਨਾ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਲੰਗਰ ਸਕੈਂਡਲ ਵੀ ਇਸੇ ਦੀ ਉਪਜ ਕਹੀ ਜਾ ਸਕਦੇ ਹਨ।

SGPC SGPC

ਪਤਾ ਨਹੀਂ ਕਿੰਨੇ ਇਹੋ ਜਿਹੇ ਸਕੈਂਡਲ ਸ਼੍ਰੋਮਣੀ ਕਮੇਟੀ ਵਿਚ ਹੋ ਚੁਕੇ ਹਨ ਤੇ ਹੋ ਰਹੇ ਹਨ ਅਤੇ ਕਿਵੇਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧਿਰ ਸੰਗਤਾਂ ਦੇ ਦਾਨ ਵਜੋਂ ਦਿਤੇ ਪੈਸੇ ਨੂੰ ਨਿਜੀ ਤੇ ਅਪਣੇ ਰਾਜਨਿਤਕ ਫ਼ਾਇਦੇ ਲਈ ਉਜਾੜ ਰਹੀ ਹੈ। ਇਸ ਲਈ ਸਮੇਂ ਦੀ ਵੱਡੀ ਲੋੜ ਹੈ ਕਿ ਅਜਿਹੇ ਲੋਕਾਂ ਨੂੰ ਸਿੱਖ ਸਿਆਸਤ ਤੇ  ਗੁਰਦਵਾਰਿਆਂ  ਦੇ  ਪ੍ਰਬੰਧਕਾਂ ਵਿਚੋਂ ਤੁਰਤ ਚਲਦਾ ਕੀਤਾ ਜਾਵੇ ਤਾਂ ਹੀ ਫਿਰ ਸਿੱਖ ਬਹੁ-ਵਸੋਂ ਵਾਲਾ ਪੰਜਾਬ ਜੋ ਕਿਸੇ ਸਮੇਂ ਦੇਸ਼ ਦਾ ਸੱਭ ਤੋਂ ਅਮੀਰ ਸੂਬਾ ਮੰਨਿਆ ਜਾਂਦਾ ਸੀ, ਜਿਸ ਨੂੰ ਇਨ੍ਹਾਂ ਸੁਆਰਥੀ ਅਕਾਲੀ ਆਗੂਆਂ ਨੇ ਅਪਣੇ ਰਾਜ ਵਿਚ ਪੰਜਾਬ ਨੂੰ ਕਰਜ਼ਈ ਬਣਾ ਕੇ ਰੱਖ ਦਿਤਾ ਹੈ। ਰੋਜ਼ਾਨਾ ਪੰਜਾਬ ਦੇ ਸਿੱਖ ਬੱਚੇ ਪੰਜਾਬ ਵਿਚ ਰੁਜ਼ਗਾਰ ਨਾ ਮਿਲਣ ਕਰ ਕੇ ਵਿਦੇਸ਼ਾਂ ਵਿਚ ਧੜਾਧੜ ਜਾ ਰਹੇ ਹਨ। ਸਾਡੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਲੀ ਭਾਜਪਾ  ਸਰਕਾਰ ਵੀ ਇਹੋ ਕੁੱਝ ਚਾਹੁੰਦੀ ਹੈ।

Darbar SahibDarbar Sahib

ਭਾਜਪਾ ਦੇ ਅਡਵਾਨੀ ਤੇ ਵਾਜਪਾਈ ਵਰਗੇ ਆਗੂਆਂ ਨੇ ਇੰਦਰਾ ਗਾਂਧੀ ਨੂੰ ਕਦੇ ‘ਦੁਰਗਾ’ ਤੇ ਕਦੇ ਹੋਰ ਬਹਾਦਰ ਨਾਵਾਂ ਨਾਲ ਤੁਲਨਾ ਕਰ ਕੇ ਸਿੱਖਾਂ ਦੇ ਸਰਬਉੱਚ ਤੇ ਪਵਿੱਤਰ ਅਸਥਾਨ  ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਨਾਲ ਹਮਲਾ ਕਰਵਾਇਆ। ਬਹੁਤ ਸਾਰੀ ਸੰਗਤ ਜੋ ਸ੍ਰੀ ਗੁਰੁੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਮਨਾਉਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਆਈ ਹੋਈ ਸੀ, ਨੂੰ ਵੀ ਨਾ ਬਖ਼ਸ਼ਿਆ ਗਿਆ।

Indra gandhiIndra gandhi

ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੂਰੇ ਭਾਰਤ ਤੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਵਾ ਕੇ ਸਿੱਖਾਂ ਨੂੰ ਕੋਹ-ਕੋਹ ਕੇ ਮਰਵਾਇਆ ਗਿਆ ਅਤੇ ਬਹੁਤ ਸਾਰੇ ਸਿੱਖ  ਨੌਜੁਆਨਾਂ ਨੂੰ ਅਤਿਵਾਦ ਦੇ ਨਾਂ ’ਤੇ ਕਤਲ ਕਰਵਾਇਆ ਗਿਆ। ਪੰਜਾਬ ਵਿਚ ਨਸ਼ਿਆਂ ਦੇ ਵਗ ਰਹੇ ਹੜ੍ਹ ਵਿਚ ਵੀ ਬਾਦਲ ਦਲ ਦੇ ਆਗੂਆਂ ਦੇ ਨਾਂ ਆ ਰਹੇ ਹਨ ਜੋ ਸਿਰਫ਼ ਪੈਸੇ ਖ਼ਾਤਰ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਚਲਾ ਕੇ ਇਥੋਂ ਦੀ ਨੌਜੁਆਨੀ ਦਾ ਘਾਣ ਕਰ ਰਹੇ ਹਨ।  ਹਾਲੇ ਵੀ ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਸਿਰੜ ਨਾਲ ਸਿਰ ਜੋੜ ਕੇ ਸ਼ੁਰੂ ਕੀਤਾ ਕੰਮ  ਸਾਨੂੰ ਅਪਣੀ  ਮੰਜ਼ਿਲ ’ਤੇ ਜ਼ਰੂਰ ਪਹੁੰਚਾ ਦੇਵੇਗਾ। ਸਿਰਫ਼ ਹੰਭਲਾ ਮਾਰਨ ਦੀ ਜ਼ਰੂਰਤ ਹੈ। ਆਸ ਹੈ ਪੰਜਾਬ ਦੀ ਪੀੜ ਸਮਝਣ ਵਾਲੇ ਸਿੱਖ ਆਗੂਆਂ ਦੀ ਜਮੀਰ ਜ਼ਰੂਰ ਜਾਗੇਗੀ ਤੇ ਉਹ ਕਦੇ ਵੀ ਗੁਰੂਆਂ ਦੇ ਨਾਂ ’ਤੇ ਵਸਦੇ ਪੰਜਾਬ ਨੂੰ ਉਜੜਨ ਨਹੀਂ ਦੇਣਗੇ । ਆਮੀਨ , ਅਮੀਨ , ਆਮੀਨ !!!!

ਸੰਪਰਕ ਵਟਸਐਪ + 9194644-48297 , ਜੰਗ ਸਿੰਘ
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement