ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਜਲੰਧਰ ਵਾਸੀ ਨੇ ਭੇਟ ਕੀਤਾ 5 ਕਰੋੜ ਦਾ ਸਾਮਾਨ, ਪਹਿਲਾ ਵੀ ਦਾਨ ਕੀਤੇ ਸੀ 1300 ਹੀਰੇ
Published : Apr 12, 2022, 7:20 pm IST
Updated : Apr 12, 2022, 7:42 pm IST
SHARE ARTICLE
 Jalandhar resident donates goods worth Rs 5 crore at Takht Sri Patna Sahib, first donated 1300 diamonds
Jalandhar resident donates goods worth Rs 5 crore at Takht Sri Patna Sahib, first donated 1300 diamonds

ਪੇਸ਼ ਕੀਤੀਆਂ ਗਈਆਂ ਵਸਤੂਆਂ ਵਿਚ ਇੱਕ ਸੋਨੇ ਦਾ ਪੀੜਾ, ਇੱਕ ਝੂਲਾ,ਇੱਕ ਚਾਂਦੀ ਦੀ ਤਲਵਾਰ ਆਦਿ ਸ਼ਾਮਲ ਹੈ।

ਜਲੰਧਰ - ਪੰਜਾਬ ਦੇ ਇੱਕ ਸ਼ਰਧਾਲੂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 5 ਕਰੋੜ ਰੁਪਏ ਦੀ ਸਮੱਗਰੀ ਭੇਟ ਕੀਤੀ ਹੈ। ਪੰਜਾਬ ਦੇ ਪਿੰਡ ਕਰਤਾਲਪੁਰ ਦੇ ਰਹਿਣ ਵਾਲੇ ਡਾਕਟਰ ਗੁਰਵਿੰਦਰ ਸਿੰਘ ਸਮਰਾ ਨੇ 5 ਕਰੋੜ ਰੁਪਏ ਦੀ ਸਮੱਗਰੀ ਗੁਰੂ ਮਹਾਰਾਜ ਦੀ ਸੇਵਾ ਵਿਚ ਸਮਰਪਿਤ ਕੀਤੀ ਹੈ। ਪੇਸ਼ ਕੀਤੀਆਂ ਗਈਆਂ ਵਸਤੂਆਂ ਵਿਚ ਇੱਕ ਸੋਨੇ ਦਾ ਪੀੜਾ, ਇੱਕ ਝੂਲਾ,ਇੱਕ ਚਾਂਦੀ ਦੀ ਤਲਵਾਰ ਆਦਿ ਸ਼ਾਮਲ ਹੈ। ਦੱਸ ਦੇਈਏ ਕਿ ਪਟਨਾ ਸਾਹਿਬ ਖਾਲਸਾ ਪੰਥ ਦੇ ਬਾਨੀ ਅਤੇ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਸਥਾਨ ਹੈ। ਸਿੱਖ ਕੌਮ ਦੇ ਲੋਕਾਂ ਲਈ ਇਹ ਸਭ ਤੋਂ ਪ੍ਰਮੁੱਖ ਪਵਿੱਤਰ ਸਥਾਨ ਹੈ।

 File Photo

ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ ਮਸਤ ਕੀਨ ਨੇ ਦੱਸਿਆ ਕਿ ਆਪ ਗੁਰੂ ਸਾਹਿਬ ਮਹਾਰਾਜ ਜੀ ਪੀਢਾ ਸਾਹਿਬ ਵਿਖੇ ਬਿਰਾਜਮਾਨ ਹੋਣਗੇ। ਉਨ੍ਹਾਂ ਦੱਸਿਆ ਕਿ ਗੁਰੂ ਜੀ ਮਹਾਰਾਜ ਦੇ ਜੀਵਨ ਨਾਲ ਸਬੰਧਤ ਸਾਰੀਆਂ ਵਸਤੂਆਂ ਨੂੰ ਇੱਕ ਸੁਰੱਖਿਅਤ ਪਿੰਜਰੇ ਵਿੱਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਝੋਲਾ ਵੀ ਦਿੱਤਾ ਜਾਂਦਾ ਹੈ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਨੇ ਡਾ: ਸਮਰਾ ਤੋਂ ਇਲਾਵਾ ਪਤਨੀ ਰਾਜਦੀਪ ਕੌਰ, ਮਨਵੀਰ ਕੌਰ, ਪਰਮਜੀਤ ਕੌਰ ਤੇ ਹੋਰਾਂ ਨੂੰ ਗੁਰੂ ਘਰ ਦੀਆਂ ਬਖਸ਼ਿਸ਼ਾਂ ਦਿੱਤੀਆਂ ਤੇ ਸਿਰੋਪਾਓ ਭੇਂਟ ਕੀਤਾ। ਡਾ: ਸਮਰਾ ਦੇ ਨਾਲ ਅੰਮ੍ਰਿਤਸਰ ਤੋਂ ਕਥਾਵਾਚਕ ਜਸਵਿੰਦਰ ਸਿੰਘ ਦਰਦੀ ਵੀ ਗੁਰੂ ਦਰਸ਼ਨਾਂ ਲਈ ਪਟਨਾ ਸਾਹਿਬ ਪੁੱਜੇ ਸਨ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡਾ: ਗੁਰਵਿੰਦਰ ਸਿੰਘ ਸਮਰਾ ਨੇ ਦੂਜੇ ਸਭ ਤੋਂ ਵੱਡੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 1300 ਹੀਰੇ, 5 ਫੁੱਟ ਸੋਨੇ ਤੇ ਹੀਰੇ ਦੀ ਚੇਨ ਅਤੇ ਸੋਨੇ ਦਾ ਬੈੱਡ ਦਾਨ ਕੀਤਾ ਸੀ। ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 355ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਪਹੁੰਚ ਕੇ ਹੀਰੇ-ਜਵਾਹਰਾਤ ਦਾਨ ਕੀਤੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement