ਸਿੱਖ ਵਿਦਿਆਰਥੀਆਂ ਲਈ ਚੰਗੀ ਖ਼ਬਰ, ਕਕਾਰਾਂ ਸਮੇਤ ਪ੍ਰਤੀਯੋਗਿਤਾ ਪ੍ਰੀਖਿਆ 'ਚ ਬੈਠਣ ਦੀ ਮਿਲੀ ਇਜਾਜ਼ਤ 
Published : Jul 12, 2022, 2:34 pm IST
Updated : Jul 12, 2022, 5:31 pm IST
SHARE ARTICLE
Sikh Students
Sikh Students

ਦਿੱਲੀ ਹਾਈਕੋਰਟ ਨੇ ਕਿਹਾ - ਕਕਾਰਾਂ ਸਣੇ ਪ੍ਰਤੀਯੋਗਿਤਾ ਇਮਤਿਹਾਨਾਂ 'ਚ ਬੈਠਣਾ ਸਿੱਖ ਵਿਦਿਆਰਥੀਆਂ ਦਾ ਮੁੱਢਲਾ ਹੱਕ 

ਨਵੀਂ ਦਿੱਲੀ : ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਲਈ ਚੰਗੀ ਖ਼ਬਰ ਆਈ ਹੈ। ਵਿਦਿਆਰਥੀਆਂ ਦੇ ਹੱਕ ਵਿਚ ਫ਼ੈਸਲਾ ਸੁਣਾਉਂਦੇ ਹੋਏ ਦਿੱਲੀ ਹਾਈਕੋਰਟ ਨੇ ਸਿੱਖ ਬੱਚਿਆਂ ਨੂੰ ਕਕਾਰਾਂ ਸਮੇਤ ਇਮਤਿਹਾਨ ਵਿਚ ਬੈਠਣ ਦੀ ਇਜਾਜ਼ਤ ਦੇ ਦਿਤੀ ਹੈ।

SikhsSikhs

ਜਾਣਕਾਰੀ ਅਨੁਸਾਰ ਦਿੱਲੀ ਹਾਈਕੋਰਟ ਨੇ ਸਪਸ਼ਟ ਕੀਤਾ ਹੈ ਕਿ ਮੁਕਾਬਲਾ ਇਮਤਿਹਾਨਾਂ ਵਿਚ ਸਿੱਖ ਵਿਦਿਆਰਥੀਆਂ ਦੇ ਕਕਾਰ ਨਹੀਂ ਲੁਹਾਏ ਜਾ ਸਕਦੇ, ਇਹ ਧਾਰਨ ਕਰਨਾ ਉਨ੍ਹਾਂ ਦਾ ਮੁੱਢਲਾ ਹੱਕ ਹੈ। ਇਹ ਪ੍ਰਗਟਾਵਾ ਕਰਦੇ ਹੋਏ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ  ਜਗਦੀਪ ਸਿੰਘ ਕਾਹਲੋਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਜ਼ਿਕਰਯੋਗ ਹੈ ਕਿ ਬੀਤੇ ਸਾਲ 17 ਜੁਲਾਈ ਨੂੰ  ਇਕ ਸਿੱਖ ਬੱਚੀ ਨੂੰ ਕਿਰਪਾਨ ਪਹਿਨਣ ਕਰ ਕੇ ਮੁਕਾਬਲਾ ਇਮਤਿਹਾਨ ਵਿਚ ਬੈਠਣ ਤੋਂ ਰੋਕ ਦਿਤਾ ਗਿਆ ਸੀ |

KirpanKirpan

ਪਿਛੋਂ ਕਮੇਟੀ ਇਹ ਮਾਮਲਾ ਅਦਾਲਤ ਵਿਚ ਲੈ ਗਈ। ਅੱਜ ਰੇਖਾ ਪੱਲੀ ਦੀ ਅਦਾਲਤ ਨੇ ਸਿੱਖ ਵਿਦਿਆਰਥੀਆਂ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਹੈ ਜੋ ਸਿੱਖਾਂ ਦੀ ਵੱਡੀ ਜਿੱਤ ਹੈ।

ਦੱਸਣਯੋਗ ਹੈ ਕਿ ਅੰਮ੍ਰਿਤਧਾਰੀ ਵਿਦਿਆਰਥਣ ਮਨ ਹਰਲੀਨ ਕੌਰ ਨੇ 'ਸੋਸ਼ਲ ਮੀਡੀਆ' 'ਤੇ ਇਕ ਵੀਡੀਉ ਜਾਰੀ ਕਰ ਕੇ ਦੋਸ਼ ਲਾਇਆ ਸੀ ਕਿ ਉਸ ਨੂੰ  ਦਿੱਲੀ ਸੁਬਾਰਡੀਨੇਟ ਸਟਾਫ਼ ਸਲੈਕਸ਼ਨ ਬੋਰਡ  (DSSSB) ਦੇ ਵਿਵੇਕ ਵਿਹਾਰ ਵਿਖੇ ਬਣੇ ਹੋਏ ਸੈਂਟਰ, ਅਰਵਾਚੀਨ ਭਾਰਤੀ ਭਵਨ ਸੀਨੀਅਰ ਸੈਕੰਡਰੀ ਸਕੂਲ, ਸੀ-ਬਲਾਕ, ਵਿਵੇਕ ਵਿਹਾਰ ਵਿਖੇ ਅਧਿਆਪਕ ਭਰਤੀ ਇਮਤਿਹਾਨ ਵਿਚ ਨਹੀਂ ਸੀ ਬੈਠਣ ਦਿਤਾ ਗਿਆ ਤੇ ਇਹ ਹਦਾਇਤ ਦਿਤੀ ਗਈ ਸੀ ਕਿ ਉਹ ਅਪਣੀ ਕਿਰਪਾਨ ਤੇ ਕੜਾ ਪਾ ਇਮਤਿਹਾਨ ਨਹੀਂ ਦੇ ਸਕਦੀ। ਪਿਛੋਂ  ਦਿੱਲੀ ਘੱਟ-ਗਿਣਤੀ ਕਮਿਸ਼ਨ ਕੋਲ ਵੀ ਇਹ ਮਾਮਲਾ ਗਿਆ ਸੀ। ਉਸ ਇਸ ਬਾਰੇ ਦਿੱਲੀ ਹਾਈਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਸੀ।
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement