Panthak News: CM ਭਗਵੰਤ ਮਾਨ ਦੇ ਫ਼ੈਸਲੇ ਦਾ ਸਵਾਗਤ ਕਰਨ ਮੌਕੇ ਸਿੱਖ ਧਰਮੀ ਫ਼ੌਜੀਆਂ ਦਾ ਛਲਕਿਆ ਦਰਦ
Published : Jul 12, 2024, 7:23 am IST
Updated : Jul 12, 2024, 7:23 am IST
SHARE ARTICLE
The pain of the Sikh religious soldiers Panthak News
The pain of the Sikh religious soldiers Panthak News

Panthak News: ਧਰਮੀ ਫ਼ੌਜੀਆਂ ਨੇ ਪੰਥ ਦੇ ਅਖੌਤੀ ਠੇਕੇਦਾਰਾਂ ਨੂੰ ਖਰੀਆਂ-ਖਰੀਆਂ ਸੁਣਾ ਕੇ ਕੀਤੇ ਸਵਾਲ

The pain of the Sikh religious soldiers Panthak News: ਸਿੱਖ ਧਰਮੀ ਫ਼ੌਜੀ ਐਸੋਸੀਏਸ਼ਨ ਦੇ ਚੇਅਰਮੈਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਜਿੱਥੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਕਿਸਾਨ ਅੰਦੋਲਨ ਦੇ ਸ਼ਹੀਦ ਨੌਜਵਾਨ ਸ਼ੁਭਕਰਨ ਸਿੰਘ ਦੇ ਪੀੜਤ ਪ੍ਰਵਾਰ ਨੂੰ ਇਕ ਕਰੋੜ ਰੁਪਿਆ ਅਤੇ ਸਰਕਾਰੀ ਨੌਕਰੀ ਦੇਣ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ, ਉੱਥੇ ਧਰਮੀ ਫ਼ੌਜੀਆਂ ਨਾਲ ਪੰਥ ਦੇ ਅਖੌਤੀ ਠੇਕੇਦਾਰਾਂ ਵਲੋਂ ਕੀਤੇ ਵਿਤਕਰੇ ਦਾ ਗਿਲਾ ਪ੍ਰਗਟਾਉਂਦਿਆਂ ਨਰਾਜ਼ਗੀ ਵੀ ਜ਼ਾਹਰ ਕੀਤੀ ਹੈ।

ਇਹ ਵੀ ਪੜ੍ਹੋ: Himachal Pradesh News: ਪਹਾੜਾਂ ਵਿਚ ਘੁੰਮਣ ਵਾਲੇ ਸਾਵਧਾਨ, ਚੰਬਾ ਤੋਂ ਪੱਥਰ ਡਿੱਗਣ ਦੀ ਖਤਰਨਾਕ ਵੀਡੀਓ ਆਈ ਸਾਹਮਣੇ

ਸਿੱਖ ਧਰਮੀ ਫ਼ੌਜੀ ਐਸੋਸੀਏਸ਼ਨ ਦੇ ਚੇਅਰਮੈਨ ਅਮਰੀਕ ਸਿੰਘ, ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸੁਰੈਣ ਸਿੰਘ ਨੇ ਆਖਿਆ ਕਿ ਬਾਦਲ ਦਲ ਅਤੇ ਉਸ ਤੋਂ ਨਾਰਾਜ਼ ਹੋਏ ਧੜੇ ਵਲੋਂ ਤਖ਼ਤ ਹਜੂਰ ਸਾਹਿਬ, ਤਖ਼ਤ ਪਟਨਾ ਸਾਹਿਬ, ਦਿੱਲੀ ਅਤੇ ਹਰਿਆਣੇ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ’ਤੇ ਆਰਐਸਐਸ ਦਾ ਕਬਜ਼ਾ ਹੋਣ ਦੀ ਦੁਹਾਈ ਪਿੱਟੀ ਜਾ ਰਹੀ ਹੈ ਪਰ ਜਦੋਂ ‘ਰੋਜ਼ਾਨਾ ਸਪੋਕਸਮੈਨ’ ਦੇ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਵਲੋਂ ਵਾਰ-ਵਾਰ ‘ਨਿਜੀ ਡਾਇਰੀ ਦੇ ਪੰਨੇ’ ਅਤੇ ਸੰਪਾਦਕੀਆਂ ਰਾਹੀਂ ਸੁਚੇਤ ਕਰਨ, ਸੰਭਲਣ, ਸਾਵਧਾਨ ਰਹਿਣ ਦੀਆਂ ਨਸੀਅਤਾਂ ਦਿਤੀਆਂ ਜਾਂਦੀਆਂ ਸਨ, ਪੰਥਦਰਦੀਆਂ ਵਲੋਂ ਪੰਥਕ ਵਿਚਾਰਧਾਰਾ ਅਤੇ ਸਿੱਖ ਸਿਧਾਂਤਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਦਾ ਵਿਰੋਧ ਕੀਤਾ ਜਾਂਦਾ ਸੀ ਤਾਂ ਉਸ ਸਮੇਂ ਬਾਦਲ ਦਲ ਦੇ ਲਗਭਗ ਸਾਰੇ ਆਗੂਆਂ ਸਮੇਤ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਅਹੁਦੇਦਾਰ ਤੇ ਮੈਂਬਰ ਸੱਤਾ ਦੇ ਨਸ਼ੇ ਵਿਚ ਚੂਰ ਕਿਸੇ ਦੇ ਵਿਰੋਧ ਦੀ ਪ੍ਰਵਾਹ ਤਕ ਨਹੀਂ ਸਨ ਕਰਦੇ। 

ਇਹ ਵੀ ਪੜ੍ਹੋ: Health News: ਸਿਹਤਮੰਦ ਸਰੀਰ ਲਈ ਪੈਦਲ ਚਲਣਾ ਜ਼ਰੂਰੀ 

ਉਨ੍ਹਾਂ ਕਿਹਾ ਕਿ ਅਪਣੇ ਜਾਨ ਤੋਂ ਪਿਆਰੇ ਪਾਵਨ ਗੁਰਦਵਾਰਿਆਂ ਦੀ ਬੇਅਦਬੀ ਨਾ ਸਹਾਰਦਿਆਂ ਧਰਮੀ ਫ਼ੌਜੀਆਂ ਨੇ ਬੈਰਕਾਂ ਛੱਡ ਦਿਤੀਆਂ, ਕਈ ਧਰਮੀ ਫ਼ੌਜੀ ਸ਼ਹਾਦਤ ਦਾ ਜਾਮ ਪੀ ਗਏ, ਕਈਆਂ ਨੇ ਅਪਣੇ ਪਿੰਡੇ ’ਤੇ ਅੰਨਾ ਤਸ਼ੱਦਦ ਹੰਢਾਇਆ ਕਿ ਉਹ ਸਰੀਰਕ ਪੱਖੋਂ ਨਕਾਰਾ ਕਰ ਦਿਤੇ ਗਏ। ਕਰਨਲ, ਜਨਰਲ ਅਤੇ ਕੈਪਟਨ ਵਰਗੇ ਉੱਚ ਅਹੁਦਿਆਂ ਤੋਂ ਸੇਵਾਮੁਕਤ ਹੋਣ ਦੀ ਬਜਾਇ ਅਪਣੇ ਧਰਮ ਦਾ ਸਤਿਕਾਰ ਕਰਦਿਆਂ ਧਰਮੀ ਫ਼ੌਜੀ ਕੱਖਾਂ ਤੋਂ ਹੌਲੇ ਹੋ ਗਏ। ਗੁਰਬਤ-ਬੇਵੱਸੀ ਅਤੇ ਲਾਚਾਰੀ ਦਾ ਜੀਵਨ ਬਤੀਤ ਕਰ ਰਹੇ ਧਰਮੀ ਫ਼ੌਜੀਆਂ ਨੇ ਬਾਦਲ ਦਲ ਦੇ ਲਗਭਗ ਸਾਰੇ ਆਗੂਆਂ ਸਮੇਤ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਕੋਲ ਪਹੁੰਚ ਕਰ ਕੇ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਇਕ ਸਿਰੋਪਾਉ ਦੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦੇਣ ਦੀ ਕੀਤੀ ਮੰਗ ਵੀ ਪ੍ਰਵਾਨ ਨਾ ਹੋਈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

  ਪੰਥ ਵਿਰੋਧੀਆਂ ਦੀਆਂ ਸਿੱਖ ਅਜਾਇਬ ਘਰ ਵਿਚ ਤਸਵੀਰਾਂ ਲਗਾ ਦਿਤੀਆਂ ਗਈਆਂ ਪਰ ਕਿਸੇ ਵੀ ਸ਼ਹੀਦ ਫ਼ੌਜੀ ਦੀ ਤਸਵੀਰ ਲਾਉਣ ਦੀ ਲੋੜ ਨਾ ਸਮਝੀ ਗਈ, ਜੇਕਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਕਿਸਾਨ ਅੰਦੋਲਨ ਦੇ ਸ਼ਹੀਦ ਦੇ ਪ੍ਰਵਾਰ ਨੂੰ ਇਕ ਕਰੋੜ ਰੁਪਿਆ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਜਾ ਸਕਦਾ ਹੈ ਤਾਂ ਧਰਮੀ ਫ਼ੌਜੀ ਅਤੇ ਸ਼ਹੀਦ ਫ਼ੌਜੀਆਂ ਦੇ ਪ੍ਰਵਾਰਕ ਮੈਂਬਰ ਤਾਂ ਇਸ ਤੋਂ ਵੀ ਵੱਡੇ ਮੁਆਵਜ਼ੇ ਅਤੇ ਇਨਾਮ ਦੇ ਹੱਕਦਾਰ ਹਨ।

ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪ੍ਰਵਾਰ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਗੁਰਦਾਸਪੁਰ ਨੇ ਅਹਿਮ ਪ੍ਰਗਟਾਵਾ ਕਰਦਿਆਂ ਆਖਿਆ ਕਿ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਤਾਂ ਧਰਮੀ ਫ਼ੌਜੀਆਂ ਦੀ ਸਾਰ ਨਹੀਂ ਲਈ ਪਰ ਉਸ ਵੇਲੇ ਦੇ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵਲੋਂ 10 ਜੁਲਾਈ 1985 ਦੇ ਦਿਨ ਉਨ੍ਹਾਂ ਸਾਰੇ ਫ਼ੌਜੀਆਂ ਨੂੰ ਸਨਮਾਨਤ ਕੀਤਾ ਗਿਆ ਸੀ, ਜਿਨ੍ਹਾਂ ਨੇ ਦਰਬਾਰ ਸਾਹਿਬ ਹਮਲੇ ਵਿਚ ਹਿੱਸਾ ਲਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ 1962, 1965, 1971 ਦੀਆਂ ਜੰਗਾਂ ਵਿਚ ਹਿੱਸਾ ਲੈਣ ਵਾਲੇ ਕਿਸੇ ਵੀ ਫ਼ੌਜੀ ਨੂੰ ਸਨਮਾਨਤ ਕਰਨ ਦੀ ਕੋਈ ਮਿਸਾਲ ਜਾਂ ਉਦਾਹਰਨ ਨਹੀਂ ਮਿਲਦੀ ਪਰ ਗਿਆਨੀ ਜ਼ੈਲ ਸਿੰਘ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਲਈ ਦਰਬਾਰ ਸਾਹਿਬ ’ਤੇ ਹਮਲਾ ਸ਼ਾਇਦ ਉਨ੍ਹਾਂ ਜੰਗਾਂ ਤੋਂ ਵੀ ਵਧੇਰੇ ਮਹੱਤਵਪੂਰਨ ਸੀ।

​(For more Punjabi news apart from The pain of the Sikh religious soldiers Panthak News , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement