ਗ਼ੈਰ-ਪੰਜਾਬੀਆਂ ਦੇ ਪੰਜਾਬ ਵਿਚ ਜ਼ਮੀਨ ਖ੍ਰੀਦਣ ’ਤੇ ਪਾਬੰਦੀ ਲਾਵੇ ਪੰਜਾਬ ਸਰਕਾਰ- ਪਰਮਿੰਦਰ ਸਿੰਘ ਢੀਂਗਰਾ
Published : Sep 13, 2023, 7:32 pm IST
Updated : Sep 13, 2023, 8:14 pm IST
SHARE ARTICLE
79th anniversary of All India Sikh Students Federation celebrated in Jalandhar
79th anniversary of All India Sikh Students Federation celebrated in Jalandhar

ਭਾਖੜਾ ਬਿਆਸ ਮੈਂਨਜਮੈਂਟ ਬੋਰਡ ਦਾ ਕੰਟਰੋਲ ਕੇਂਦਰ ਪੰਜਾਬ ਹਵਾਲੇ ਕਰੇ: ਪੀਰ ਮੁਹੰਮਦ

 

ਕਿਹਾ, ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਨੂੰ ਦਿਤਾ ਜਾਵੇ ਪਵਿੱਤਰ ਸ਼ਹਿਰ ਦਾ ਦਰਜਾ

ਜਲੰਧਰ: ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਾਜ਼ਰੀ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਅਪਣਾ 79 ਵਾ ਸਥਾਪਨਾ ਦਿਵਸ  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੀ ਦੇਖ ਰੇਖ ਵਿਚ ਮਨਾਇਆ ਗਿਆ।

 

ਪੰਜਾਬ, ਹਰਿਆਣਾ, ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਨੁਮਾਇੰਦਿਆਂ ਨੇ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੀ ਅਗਵਾਈ ਵਿਚ ਪੂਰਨ ਭਰੋਸਾ ਪ੍ਰਗਟਾਇਆ। ਅੱਜ ਦੀ ਇਸ ਇਕੱਤਰਤਾ ਵਿਚ ਸਿੱਖ ਕੌਮ ਦੀਆਂ ਸਿਰਮੌਰ ਸਖਸ਼ੀਅਤਾਂ ਫੈਡਰੇਸ਼ਨ ਦੇ ਪੁਰਾਣੇ ਆਗੂਆਂ, ਸਿੱਖ ਚਿੰਤਕਾਂ, ਬੁੱਧੀਜੀਵੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਅਕਾਲੀ ਆਗੂਆਂ ਨੇ ਖਾਲਸਾ ਪੰਥ ਦੀਆਂ ਸਿਰਮੌਰ ਸੰਸਥਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਸੰਪੂਰਨ ਏਕਤਾ ’ਤੇ ਜੋਰ ਦਿੰਦਿਆ ਕਿਹਾ ਕਿ ਅੱਜ ਖਾਲਸਾ ਪੰਥ ਨੂੰ ਅੰਦਰੂਨੀ ਤੇ ਬਾਹਰੀ ਸਕਤੀਆਂ ਤੋਂ ਅਪਣਾ ਬਚਾਅ ਕਰਨ ਲਈ ਹਊਮੇ ਹੰਕਾਰ ਤੋ ਉੱਚਾ ਉੱਠਣ ਦੀ ਬੇਹੱਦ ਲੋੜ ਹੈ।

79th anniversary of All India Sikh Students Federation celebrated in Jalandhar79th anniversary of All India Sikh Students Federation celebrated in Jalandhar

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸ਼ਾਨਾਮੱਤੇ ਇਤਿਹਾਸ ਦੀ ਚਰਚਾ ਕਰਦਿਆਂ ਪੰਥਕ ਬੁਲਾਰਿਆਂ ਨੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਤੇ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿਚ ਫੈਡਰੇਸ਼ਨ ਦੀ ਲੀਡਰਸ਼ਿਪ ਨੇ ਨਵੰਬਰ 1984ਸਿੱਖ ਨਸਲਕੁਸ਼ੀ ਦਾ ਕੇਸ ਕੌਮਾਂਤਰੀ ਪੱਧਰ  ’ਤੇ ਉਜਾਗਰ ਕਰਕੇ ਫੈਡਰੇਸ਼ਨ ਦੇ ਅਸਲ ਫਰਜ ਇਤਿਹਾਸ ਵਿਚ ਦਰਜ ਕਰਵਾਏ । ਬੁਲਾਰਿਆਂ ਨੇ ਇਸ ਮੌਕੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਕੂਲਾਂ-ਕਾਲਜਾਂ ਵਿਚੋਂ ਸਿਖ ਨੌਜਵਾਨਾਂ ਦੀ ਨਾ ਸਿਰਫ ਨਵੀਂ ਪਨੀਰੀ ਨੂੰ ਹੀ ਪ੍ਰਪੱਕ ਕਰਦੀ ਸੀ ਬਲਕਿ ਨਵੇਂ ਆਗੂ ਤਰਾਸ਼ ਕੇ ਰਾਜਨੀਤਕ ਖੇਤਰ ਨੂੰ ਦਿੰਦੀ ਸੀ ਪਰ ਅੱਜ ਫੈਡਰੇਸ਼ਨ ਕਮਜ਼ੋਰ ਹੋਣ ਦਾ ਕਾਰਨ ਹੀ ਹੈ ਕਿ ਸਿੱਖ ਰਾਜਨੀਤੀ ਵਿਚ ਨਵੇਂ ਆਗੂਆਂ ਦਾ ਖਲਾਅ ਪੈਦਾ ਹੋ ਗਿਆ ਹੈ।

 

ਉਨ੍ਹਾਂ ਕਿਹਾ ਕਿ ਅੱਜ ਸਮਾਂ ਹੈ ਕਿ ਫੈਡਰੇਸ਼ਨਾਂ ਦੀ ਪੁਰਾਣੀ ਚੜ੍ਹਤ ਨੂੰ ਮੁੜ ਬਰਕਰਾਰ ਕਰਕੇ ਨੌਜਵਾਨਾਂ ਵਿਚੋਂ ਨਵੇਂ ਆਗੂਆਂ ਨੂੰ ਪੈਦਾ ਕਰਕੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਉੱਜਲ ਕੀਤਾ ਜਾਵੇ। ਇਸ ਮੌਕੇ ਪੰਜ ਮਤੇ ਪਾਸ ਕੀਤੇ ਗਏ  ਪਹਿਲੇ ਮਤੇ ਵਿਚ ਕਿਹਾ ਗਿਆ ਕਿ ਪੰਜਾਬ ਸਰਕਾਰ ਗੈਰ-ਪੰਜਾਬੀਆਂ ਦੇ ਪੰਜਾਬ ਵਿਚ ਜਾਇਦਾਦ ਖ੍ਰੀਦਣ ਤੇ ਪਾਬੰਦੀ ਲਾਵੇ ਇਸ ਸਬੰਧ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਸਖਤ ਕਨੂੰਨ ਲਾਗੂ ਕਰੇ ।  ਦੂਜੇ ਮਤੇ ਵਿਚ ਕਿਹਾ ਗਿਆ ਕਿ ਪੰਜਾਬ ਵਿਚ ਸਰਕਾਰੀ ਨੌਕਰੀ ਲਈ ਪੰਜਾਬ ਦਾ ਬਸ਼ਿੱਦਾ ਹੋਣਾ ਲਾਜ਼ਮੀ ਕੀਤਾ ਜਾਵੇ ਕਰਾਰ ਦਿਤਾ ਜਾਵੇ। ਤੀਸਰੇ ਮਤੇ ਵਿਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਕੇਂਦਰ ਪੰਜਾਬ ਦੇ ਹਵਾਲੇ ਕਰੇ।

79th anniversary of All India Sikh Students Federation celebrated in Jalandhar79th anniversary of All India Sikh Students Federation celebrated in Jalandhar

ਚੌਥੇ ਮਤੇ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਦੀ ਇਸ ਗੱਲ ਤੋ ਸਖ਼ਤ ਨਿੰਦਾ ਕੀਤੀ ਗਈ ਕਿ ਉਸ ਨੇ ਪਿਛਲੇ ਤਿੰਨ ਦਹਾਕਿਆ ਤੋ ਜੇਲਾਂ ਵਿਚ ਨਜ਼ਰਬੰਦ ਸਿੰਘਾਂ ਨੂੰ ਸਜ਼ਾਵਾਂ ਪੂਰੀਆ ਹੋਣ ਦੇ ਬਾਵਜੂਦ ਵੀ ਰਿਹਾ ਕਰਨ ਵਿਚ ਟਾਲ ਮਟੋਲ ਕੀਤਾ ਜਾ ਰਿਹਾ ਹੈ । ਦੂਸਰੇ ਪਾਸੇ ਪੰਜਾਬ ਦੇ ਸਿੱਖ ਨੌਜਵਾਨਾ ਨੂੰ ਡਿਬਰੂਗੜ ਅਸਾਮ ਦੀਆ ਜੇਲਾਂ ਵਿਚ ਬੰਦ ਕੀਤਾ ਹੋਇਆ ਹੈ। ਫੈਡਰੇਸ਼ਨ ਦਾ ਅੱਜ ਦਾ ਇਜਲਾਸ ਜੇਲਾਂ ਵਿਚ ਨਜ਼ਰਬੰਦ ਸਿੰਘਾ ਦੀ ਤੁਰੰਤ ਰਿਹਾਈ ਦੀ ਪੁਰਜ਼ੋਰ ਮੰਗ ਕਰਦਾ ਹੈ। ਪੰਜਵੇਂ ਮਤੇ ਵਿਚ ਦੇਸ਼ ਦੁਨੀਆ ਵਿਚ ਵੱਸਦੀ ਸਿੱਖ ਕੌਮ ਨਾਨਕ ਨਾਮ ਲੇਵਾ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਸਮੇਤ ਹਰੇਕ ਉਸ ਜਗਾ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਮਾਨ ਹੋਣ ਵਿਖੇ ਪਹਿਰੇਦਾਰ ਕਮੇਟੀਆਂ ਬਣਾਈਆ ਜਾਣ ਸੀਸੀਟੀਵੀ ਕੈਮਰੇ ਲਗਾਏ ਜਾਣ ਤੇ ਪਿੰਡ ਦੀ ਪੰਚਾਇਤ ਗੁਰਦੁਆਰਾ ਕਮੇਟੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਵਾਲੀ ਜਗਾ ਦੀ ਵਿਸੇਸ਼ ਟੀਮ ਗਠਿਤ ਕਰਕੇ ਸਕਰੀਨਿੰਗ ਕਰਵਾਏ ਕਿ ਕੀ ਵਾਕਿਆ ਹੀ ਉਹ ਜਗਾ ਪੂਰੀ ਤਰਾ ਸੁਰੱਖਿਅਤ ਹੈ, ਜਿਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ। 

ਅੱਜ ਦੀ ਇਕੱਤਰਤਾ ਵਿਚ ਨਸ਼ਿਆ ਨੂੰ ਲੈ ਕੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਪੰਜਾਬੀਆਂ ਨੂੰ ਇਕਜੁੱਟ ਹੋਣ ਦੀ ਬੇਹੱਦ ਲੋੜ ਹੈ। ਨਸ਼ਿਆ ਦੇ ਵਪਾਰੀਆ ਵਿਰੁੱਧ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਜੋ ਫਾਸਟ ਟਰੈਕ ਅਦਾਲਤਾਂ ਰਾਹੀ ਉਹਨਾਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ।ਫੈਡਰੇਸ਼ਨ ਦੇ ਇਜਲਾਸ ਨੇ ਪੰਜਾਬ ਵਿਚ ਅਖੌਤੀ ਈਸਾਈਆ ਵੱਲੋਂ ਧਰਮ ਪਰਿਵਰਤਨ ਕਰਨ ਲਈ ਆਰਥਿਕ ਤੌਰ ’ਤੇ ਟੁੱਟੇ ਲੋਕਾਂ ਨੂੰ ਲਾਲਚਵੱਸ ਕਰਕੇ ਧਰਮ ਤਬਦੀਲ ਕਰਨ ਵਾਲੀਆ ਕਾਰਵਾਈਆ ਦਾ ਸਖਤ ਨੋਟਿਸ ਲਿਆ ਗਿਆ ਤੇ ਇਸ ਸਬੰਧ ਵਿਚ ਅਜਿਹੇ ਅਖੌਤੀ ਪ੍ਰਚਾਰਕਾਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਅਹਿਦ ਲਿਆ ਗਿਆ। ਅੱਜ ਦੀ ਇਸ ਇਕੱਤਰਤਾ ਵਿਚ ਕੁੱਝ ਪੰਥਕ ਸਖਸ਼ੀਅਤਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement