
ਵੀਲ੍ਹ ਚੇਅਰ 'ਤੇ ਆਏ ਸ਼ਰਧਾਲੂਆਂ ਨੂੰ ਆਇਆ ਗੁੱਸਾ , ਦਰਬਾਰ ਸਾਹਿਬ ਦੀ ਮਨੇਜਮੈਂਟ ਨਾਲ ਜ਼ਾਹਿਰ ਕੀਤੀ ਨਰਾਜ਼ਗੀ
ਅੰਮ੍ਰਿਤਸਰ- ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਸਰੀਰਕ ਤੌਰ 'ਤੇ ਅਸਮਰੱਥ ਪਾਵਰ ਵੀਲ ਚੇਅਰ 'ਤੇ ਪਟਿਆਲਾ ਤੋਂ ਆਏ ਸ਼ਿੰਗਾਰਾ ਸਿੰਘ ਅਤੇ ਬਠਿੰਡਾਤੋ ਆਏ ਰਣਜੀਤ ਸਿੰਘ ਨਾਮ ਦੇ ਵਿਅਕਤੀਆਂ ਨੂੰ ਦਰਬਾਰ ਸਾਹਿਬ ਦੀ ਮੈਨਜਮੈਂਟ ਨੇ ਵੀਲ ਚੇਅਰ ਸਮੇਤ ਸ੍ਰੀ ਦਰਬਾਰ ਸਾਹਿਬ ਅੰਦਰ ਜਾਣ ਦੀ ਇਜਾਜ਼ਤ ਨਾ ਦਿੱਤੀ। ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਬਘੇਲ ਸਿੰਘ ਨੇ ਦੋਵਾਂ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਦਰਸ਼ਨੀ ਡਿਓੜੀ ਤਕ ਵੀਲ ਚੇਅਰ ਤੇ ਜਾ ਸਕਦੇ ਹਨ।
ਅਗੇ ਸੇਵਾਦਾਰ ਇਹਨਾਂ ਨੂੰ ਚੁੱਕ ਕੇ ਲੈ ਜਾਣਗੇ। ਜਿਸ ਨੂੰ ਇਹਨਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਦੋਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਇਕ ਪੱਤਰ ਸੌਂਪਿਆ ਤੇ ਪ੍ਰਬੰਧਕਾਂ ਦੀ ਗੱਲ ਮਨ ਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਆਉਣ ਵਾਲੇ ਅਜਿਹੇ ਹੀ ਕਈ ਸ਼ਰਧਾਲੂਆਂ ਨੂੰ ਇਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜੋ ਕਿ ਨਹੀਂ ਹੋਣਾ ਚਾਹੀਦਾ।