ਮੁਤਵਾਜ਼ੀ ਜਥੇਦਾਰਾਂ ਵਿਚ ਪੈਦਾ ਹੋ ਰਹੇ ਮਤਭੇਦ, ਮੋਰਚੇ ਦੇ ਅੰਤ ਵਿਚ ਹੋਈ ਹਾਰ ਦਾ ਸਪਸ਼ਟ ਸੰਕੇਤ
Published : Dec 13, 2018, 11:51 am IST
Updated : Dec 13, 2018, 11:51 am IST
SHARE ARTICLE
ਕਸਬਾ ਬਾਜਾਖ਼ਾਨਾ ਨੇੜੇ ਪਿੰਡ ਲੰਭਵਾਲੀ ਦੇ ਬੱਸ ਅੱਡੇ 'ਤੇ ਲੱਗੇ ਫਲੈਕਸ ਬੋਰਡ ਉਪਰ ਮਲੀ ਕਾਲਖ ਦੀ ਤਸਵੀਰ
ਕਸਬਾ ਬਾਜਾਖ਼ਾਨਾ ਨੇੜੇ ਪਿੰਡ ਲੰਭਵਾਲੀ ਦੇ ਬੱਸ ਅੱਡੇ 'ਤੇ ਲੱਗੇ ਫਲੈਕਸ ਬੋਰਡ ਉਪਰ ਮਲੀ ਕਾਲਖ ਦੀ ਤਸਵੀਰ

ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਸੰਘਰਸ਼ ਸ਼ੁਰੂ ਕੀਤਾ..........

ਕੋਟਕਪੂਰਾ  : ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਸੰਘਰਸ਼ ਸ਼ੁਰੂ ਕੀਤਾ, ਅਧਵਾਟੇ ਛੱਡੇ ਸੰਘਰਸ਼ ਦਾ ਖਮਿਆਜ਼ਾ ਉਸ ਨੂੰ ਅਪਣੀ ਜਾਨ ਦੇ ਕੇ ਤਾਰਨਾ ਪਿਆ ਪਰ ਬਰਗਾੜੀ ਵਾਲੇ ਸੰਘਰਸ਼ ਨੂੰ ਵੀ ਉਸੇ ਰਸਤੇ ਤੋਰਨਾ ਅਫ਼ਸੋਸਨਾਕ, ਦੁਖਦਾਇਕ ਅਤੇ ਚਿੰਤਾਜਨਕ ਜਾਪਦਾ ਹੈ ਕਿਉਂਕਿ ਭਾਈ ਗੁਰਬਖ਼ਸ਼ ਸਿੰਘ ਵਾਲੇ ਸੰਘਰਸ਼ 'ਚ ਭਾਵੇਂ ਕੋਈ ਪ੍ਰਾਪਤੀ ਨਹੀਂ ਸੀ ਹੋਈ ਪਰ ਬਰਗਾੜੀ ਵਾਲੇ ਸੰਘਰਸ਼ ਨੂੰ ਫ਼ਾਇਦਾ ਜ਼ਿਆਦਾ ਅਤੇ ਨੁਕਸਾਨ ਘੱਟ ਵਾਲੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਸੀ। 

ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਵਿਰੋਧੀ ਬਿਆਨ, ਬਰਗਾੜੀ ਦੇ ਇਨਸਾਫ਼ ਮੋਰਚੇ ਨਾਲ ਜੁੜੇ ਕੁੱਝ ਆਗੂਆਂ ਵਲੋਂ ਵੀ ਭਾਈ ਧਿਆਨ ਸਿੰਘ ਮੰਡ ਦਾ ਨਾਮ ਲੈ ਕੇ ਕੀਤੀ ਜਾ ਰਹੀ ਦੂਸ਼ਣਬਾਜ਼ੀ ਸ਼ੁਭ ਸੰਕੇਤ ਨਹੀਂ ਹੈ। ਇਕ ਪਾਸੇ ਭਾਈ ਮੰਡ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਕਿਸੇ ਵਿਅਕਤੀ ਨੇ ਪਿੰਡ ਲੰਭਵਾਲੀ ਦੇ ਬੱਸ ਅੱਡੇ 'ਤੇ ਲੱਗੇ ਪੋਸਟਰ 'ਚ ਲੱਗੀਆਂ ਮੰਡ, ਅਜਨਾਲਾ ਅਤੇ ਦਾਦੂਵਾਲ ਦੀਆਂ ਤਸਵੀਰਾਂ ਉਪਰ ਕਾਲਖ ਮਲ ਦਿਤੀ ਤੇ ਦੂਜੇ ਪਾਸੇ ਬੂਟਾ ਸਿੰਘ ਰਣਸੀਂਹ ਨੇ ਵੀ ਵਿਰੋਧ 'ਚ ਪ੍ਰੈਸ ਕਾਨਫ਼ਰੰਸ ਕਰਦਿਆਂ ਆਖਿਆ

ਕਿ ਉਹ ਇਸ ਮਾਮਲੇ 'ਚ 18 ਦਸੰਬਰ ਨੂੰ ਬਰਗਾੜੀ ਦੇ ਗੁਰਦਵਾਰਾ ਸਾਹਿਬ ਵਿਖੇ ਪੰਥਦਰਦੀਆਂ ਦਾ ਇਕੱਠ ਕਰ ਕੇ ਅਗਲੀ ਰਣਨੀਤੀ ਉਲੀਕਾਂਗੇ। ਸੋਸ਼ਲ ਮੀਡੀਏ ਰਾਹੀਂ ਵੀ ਮੋਰਚੇ ਦੀ ਸਮਾਪਤੀ ਨੂੰ ਲੈ ਕੇ ਹਾਂਪੱਖੀ ਤੇ ਨਾਂਪੱਖੀ ਨਜ਼ਰੀਏ ਵਾਲੀਆਂ ਟਿਪਣੀਆਂ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ। ਇਕ ਪੰਥਦਰਦੀ ਨੇ ਬੜਾ ਗੁੰਝਲਦਾਰ ਸਵਾਲ ਪੁਛਦਿਆਂ ਭਾਈ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਨੂੰ ਕਟਹਿਰੇ 'ਚ ਖੜਾ ਕਰ ਦਿਤਾ ਹੈ। 

ਸਵਾਲਕਰਤਾ ਅਨੁਸਾਰ ਮੋਰਚੇ ਦੀ ਸਮਾਪਤੀ ਤੋਂ ਕੁੱਝ ਦਿਨ ਪਹਿਲਾਂ ਰਾਧਾ ਸੁਆਮੀ ਡੇਰੇ ਦੇ ਮੁਖੀ ਦੀ ਦਾਦੂਵਾਲ ਨਾਲ ਹੋਈ ਬੰਦ ਕਮਰਾ ਮੀਟਿੰਗ ਅਤੇ ਮੋਰਚੇ ਦੇ ਸਮਾਪਤੀ ਵਾਲੇ ਦਿਨ 9 ਦਸੰਬਰ ਨੂੰ ਕੈਬਨਿਟ ਮੰਤਰੀਆਂ ਦੀ ਆਮਦ ਤੋਂ ਪਹਿਲਾਂ ਮੰਡ, ਦਾਦੂਵਾਲ, ਅਜਨਾਲਾ, ਮਾਨ ਸਮੇਤ ਦਰਜਨ ਤੋਂ ਜ਼ਿਆਦਾ ਪੰਥਕ ਆਗੂਆਂ ਦੀ ਇਕ ਘੰਟੇ ਤੋਂ ਜ਼ਿਆਦਾ ਚਲੀ ਬੰਦ ਕਮਰਾ ਮੀਟਿੰਗ ਨੂੰ ਵੀ ਸੰਗਤਾਂ ਦੇ ਸਨਮੁੱਖ ਰਖਿਆ ਜਾਵੇ ਤਾਂ ਅਸਲੀਅਤ ਸਾਹਮਣੇ ਆ ਜਾਵੇਗੀ। ਸਵਾਲਕਰਤਾ ਨੇ ਦੋਸ਼ ਲਾਇਆ ਹੈ ਕਿ ਸੱਭ ਕੁੱਝ ਗਿਣੀ ਮਿਥੀ ਵਿਉਂਤਬੰਦੀ ਅਨੁਸਾਰ ਹੋਇਆ

ਪਰ ਹੁਣ ਇਕ ਦੂਜੇ ਉਪਰ ਕੀਤੀ ਜਾ ਰਹੀ ਦੂਸ਼ਣਬਾਜ਼ੀ ਸੰਗਤਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਸਮਾਨ ਹੈ। ਕੁੱਝ ਪੰਥਦਰਦੀਆਂ ਦਾ ਵਿਚਾਰ ਹੈ ਕਿ ਇਸ ਮਾਮਲੇ ਨੂੰ ਬਹੁਤੀ ਤੂਲ ਨਹੀਂ ਦੇਣੀ ਚਾਹੀਦੀ ਕਿਉਂਕਿ ਭਾਈ ਗੁਰਬਖ਼ਸ਼ ਸਿੰਘ ਨੂੰ ਤੋਹਮਤਾਂ ਤੋਂ ਦੁਖੀ ਹੋ ਕੇ ਦੁਬਾਰਾ ਫਿਰ ਮੋਰਚਾ ਲਾਉਣਾ ਪਿਆ ਪਰ ਫਿਰ ਮੋਰਚਾ ਅਸਫ਼ਲ ਰਹਿਣ ਕਾਰਨ ਅਪਣੀ ਜਾਨ ਦੀ ਕੀਮਤ ਚੁਕਾਉਣੀ ਪਈ। ਜੇਕਰ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਭਵਿੱਖ 'ਚ ਕਿਸੇ ਨੇ ਵੀ ਇਸ ਤਰ੍ਹਾਂ ਦੀ ਪਹਿਲਕਦਮੀ ਕਰਨ ਦੀ ਜੁਰਅੱਤ ਨਹੀਂ ਕਰਨੀ, ਇਸ ਲਈ ਜੋ ਖੱਟਿਆ ਉਸ ਦਾ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ ਤੇ ਜੋ ਨਹੀਂ ਮਿਲ ਸਕਿਆ ਉਸ ਦੀ ਰਣਨੀਤੀ ਉਲੀਕਣੀ ਚਾਹੀਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement