ਪਾਕਿਸਤਾਨ ’ਚ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਮਿਲੀ ਮਾਨਤਾ

By : KOMALJEET

Published : Dec 13, 2022, 1:43 pm IST
Updated : Dec 13, 2022, 1:49 pm IST
SHARE ARTICLE
punjabi news
punjabi news

ਪੇਸ਼ਾਵਰ ਦੀ ਸਿੱਖ ਸੰਗਤ ਵੱਲੋਂ ਦਾਇਰ ਪਟੀਸ਼ਨ ’ਤੇ ਪਾਕਿਸਤਾਨ SC ਨੇ ਸੁਣਾਇਆ ਫ਼ੈਸਲਾ 

ਜਨਗਣਨਾ 'ਚ ਪ੍ਰਕਾਸ਼ਿਤ ਫਾਰਮ ’ਚ ਸਿੱਖ ਕੌਮ ਲਈ ਵੱਖਰੀ ਕੌਮ ਵਜੋਂ ਬਣਾਇਆ ਗਿਆ ਕਾਲਮ

ਲਾਹੌਰ (ਬਾਬਰ ਜਲੰਧਰੀ) : ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲ ਗਈ ਹੈ। ਇਹ ਫ਼ੈਸਲਾ ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਸੁਣਾਇਆ ਗਿਆ ਹੈ। ਦੱਸ ਦੇਈਏ ਕਿ ਪੇਸ਼ਾਵਰ ਦੀ ਸਿੱਖ ਸੰਗਤ ਵੱਲੋਂ ਵੱਖਰੀ ਕੌਮ ਵਜੋਂ ਦਰਜ ਦੇਣ ਲਈ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ 'ਤੇ ਪਾਕਿਸਤਾਨ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਹੈ। 

ਉੱਚ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜਨਗਣਨਾ ਵਿਚ ਪ੍ਰਕਾਸ਼ਿਤ ਫਾਰਮ ’ਚ ਸਿੱਖ ਕੌਮ ਲਈ ਵੱਖਰੀ ਕੌਮ ਵਜੋਂ ਕਾਲਮ ਬਣਾਇਆ ਜਾਵੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖ ਕੌਮ ਨੂੰ ਵੀ ਘੱਟ ਗਿਣਤੀ ਫਿਰਕੇ ਵਿਚ ਹੀ ਸ਼ਾਮਲ ਕੀਤਾ ਜਾਂਦਾ ਸੀ। ਜਾਣਕਾਰੀ ਅਨੁਸਾਰ ਪੇਸ਼ਾਵਰ ਸਿੱਖ ਸੰਗਤ ਦੇ ਨੇਤਾ ਗੁਰਪਾਲ ਸਿੰਘ ਸਮੇਤ 5 ਸਿੱਖਾਂ ਨੇ 23 ਮਾਰਚ 2017 ਵਿਚ ਪੇਸ਼ਾਵਰ ਹਾਈਕੋਰਟ ਵਿਚ ਆਪਣੇ ਵਕੀਲ ਸ਼ਾਹਿਦ ਰਜਾ ਮਲਿਕ ਰਾਹੀਂ ਪਟੀਸ਼ਨ ਦਾਇਰ ਕੀਤੀ ਸੀ ਕਿ ਉਨ੍ਹਾਂ ਨੂੰ ਅਲੱਗ ਕੌਮ ਦੇ ਰੂਪ ਵਿਚ ਜਨਗਨਣਾ ਵਿਚ ਸ਼ਾਮਲ ਕੀਤਾ ਜਾਵੇ ਅਤੇ ਫਾਰਮ ਵਿਚ ਵੱਖਰਾ ਕਾਲਮ ਬਣਾਇਆ ਜਾਵੇ ਪਰ ਪੇਸ਼ਾਵਰ ਹਾਈਕੋਰਟ ਨੇ ਇਸ ’ਤੇ ਉਲਟ ਫੈਸਲਾ ਸੁਣਾਉਂਦੇ ਹੋਏ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। 

ਇਸ ਤੋਂ ਬਾਅਦ ਪੇਸ਼ਾਵਰ ਸਿੱਖ ਸੰਗਤ ਵਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਜਿਥੇ ਅੱਜ ਸਿਖਾਂ ਦੀ ਵੱਡੀ ਜਿੱਤ ਹੋਈ ਹੈ। ਸੁਪਰੀਮ ਕੋਰਟ ਨੇ ਸਿੱਖਾਂ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਹੈ। ਜਾਣਕਾਰੀ ਅਨੁਸਾਰ ਬਹਿਸ ਤੋਂ ਬਾਅਦ ਅਦਾਲਤ ਨੇ ਚੀਫ ਕਮਿਸ਼ਨਰ ਜਨਗਨਣਾ, ਪਾਕਿਸਤਾਨ ਬਿਊਰੋ ਆਫ ਸਟੈਟਿਕਸ ਸਮੇਤ ਹੋਰ ਮੰਤਰਾਲਿਆਂ ਨੂੰ ਨੋਟਿਸ ਜਾਰੀ ਕਰ ਕੇ ਹੁਕਮ ਦਿੱਤਾ ਕਿ ਜਨਗਣਨਾ ਦੇ ਫਾਰਮ ਵਿਚ ਸਿੱਖ ਭਾਈਚਾਰੇ ਨੂੰ ਵੱਖਰੀ ਪਛਾਣ ਦਿੰਦੇ ਹੋਏ ਸਿੱਖ ਕੌਮ ਦੇ ਲਈ ਵੱਖਰਾ ਕਾਲਮ ਬਣਾਇਆ ਜਾਵੇ। ਅਦਾਲਤ ਦੇ ਹੁਕਮਾਂ 'ਤੇ ਅਮਲ ਕਰਦਿਆਂ ਹੁਣ ਜਨਗਣਨਾ ਫਾਰਮ ਵਿਚ ਸਿੱਖ ਭਾਈਚਾਰੇ ਲਈ ਵੱਖਰਾ ਕਲਮ ਨੰਬਰ 6 ਬਣਾਇਆ ਗਿਆ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement