Amritsar News: ਜਥੇਦਾਰ ਖ਼ਿਲਾਫ਼ ਤਿਆਰ ਕੀਤੀ ਇਕਪਾਸੜ ਪੜਤਾਲੀਆ ਰਿਪੋਰਟ ਨੂੰ ਰੱਦ ਕਰਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
Published : Feb 14, 2025, 2:02 pm IST
Updated : Feb 14, 2025, 2:02 pm IST
SHARE ARTICLE
Jathedar of Akal Takht Sahib to reject one-sided investigation report prepared against Jathedar
Jathedar of Akal Takht Sahib to reject one-sided investigation report prepared against Jathedar

ਸੱਤਾ ਕਾਲ ਵੇਲੇ ਆਪਣੇ ਸਿਆਸੀ ਹੰਕਾਰ ਵਿੱਚ ਕੀਤੇ ਫ਼ੈਸਲਿਆਂ ਦੇ ਪਾਪ ਅਤੇ ਗੁਨਾਹਾਂ ਦੀ ਮਿਲੀ ਸਜਾ ਦਾ ਲਿਆ ਗਿਆ ਬਦਲਾ 

 

ਤਖਤਾਂ ਦੇ ਅਧਿਕਾਰ ਖੇਤਰ ਵਿੱਚ ਦਖਲ ਦੇਣ ਦੀ ਰਚੀ ਸਾਜਿਸ਼ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਐਸਜੀਪੀਸੀ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ

Amritsar News:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਜਥੇ: ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ , ਭਾਈ ਮਨਜੀਤ ਸਿੰਘ, ਜਥੇ: ਮਿੱਠੂ ਸਿੰਘ ਕਾਹਨੇਕੇ, ਜਥੇ: ਸਤਵਿੰਦਰ ਸਿੰਘ ਟੌਹੜਾ, ਜਥੇ: ਮਲਕੀਤ ਸਿੰਘ ਚੰਗਾਲ ਵੱਲੋਂ ਸਾਂਝੇ ਤੌਰ ਜਾਰੀ ਬਿਆਨ ਵਿੱਚ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਿਸ ਇਕਪਾਸੜ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਬਦਲਾ ਲਊ ਭਾਵਨਾ ਤਹਿਤ ਕਾਰਵਾਈ ਕੀਤੀ ਗਈ, ਉਸ ਪੜਤਾਲੀਆ ਰਿਪੋਰਟ ਨੂੰ ਰੱਦ ਕੀਤਾ ਜਾਵੇ। ਇਸ ਦੇ ਨਾਲ ਹੀ ਐਸਜੀਪੀਸੀ ਮੈਂਬਰਾਂ ਨੇ ਸਮੂਹਿਕ ਮੰਗ ਚੁੱਕਦਿਆਂ ਕਿਹਾ ਕਿ, ਹੁਣ ਪੜਤਾਲੀਆ ਕਮੇਟੀ ਦੀ ਰਿਪੋਰਟ ਅੰਤ੍ਰਿੰਗ ਕਮੇਟੀ ਨੇ ਰੱਖ ਦਿੱਤੀ ਹੈ, ਸੰਗਤ ਦੀ ਭਾਵਨਾ ਮੁਤਾਬਿਕ ਇਸ ਪੜਤਾਲੀਆ ਰਿਪੋਰਟ ਨੂੰ ਵੀ ਪੜਤਾਲ ਕੀਤਾ ਜਾਵੇ, ਕਿ ਕਿਸ ਕਦਰ ਇਕਪਾਸੜ,ਤੱਥਹੀਣ, ਕੋਰੇ ਝੂਠ ਦੇ ਆਧਾਰ ’ਤੇ ਕਾਰਵਾਈ ਕਰ ਦਿੱਤੀ ਗਈ, ਜਦੋਂ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਵਰਗੀ ਕੌਮ ਦੀ ਨੁਮਾਇੰਦਾ ਜਮਾਤ ਚੋ ਦਸ ਸਾਲ ਪਾਬੰਦੀ ਵਾਲੇ ਲੀਡਰ ਨੇ ਇਹ ਰਿਪੋਰਟ ਨੂੰ ਆਪਣੇ ਰਸੂਖ਼ ਨਾਲ ਤਿਆਰ ਕਰਵਾਇਆ, ਜਿਸ ਲਈ ਇਹ ਰਿਪੋਰਟ ਮਹਿਜ਼ ਤੇ ਮਹਿਜ਼ ਕਿੜ ਕੱਢਣ ਲਈ ਤਿਆਰ ਹੋਈ। 

ਐਸਜੀਪੀਸੀ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਕਿਹਾ ਕਿ ਇਸ ਝੂਠੀ ਰਿਪੋਰਟ ਦੇ ਆਧਾਰ ’ਤੇ ਤਖ਼ਤਾਂ ਦੀ ਪ੍ਰਭੂਸੱਤਾ, ਸਰਵਉੱਚਤਾ ਅਤੇ ਸੰਕਲਪ ਖ਼ਿਲਾਫ਼ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਧਿਕਾਰ ਖੇਤਰ ਨੂੰ ਖੁੱਲ੍ਹੀਂ ਚੁਣੌਤੀ ਦਿੱਤੀ ਗਈ। ਜਿਸ ਨਾਲ ਦੁਨੀਆ ਭਰ ਵਿੱਚ ਤਖ਼ਤਾਂ ਦੀ ਮਹਾਨਤਾ ਨੂੰ ਠੇਸ ਪਹੁੰਚੀ ਹੈ। ਇਸ ਲਈ ਮੈਂਬਰਾਂ ਨੇ ਪੁਰਜ਼ੋਰ ਅਪੀਲ ਕੀਤੀ ਕਿ, ਇਸ ਪੜਤਾਲੀਆ ਕਮੇਟੀ ਨੂੰ ਖ਼ੁਦ ਬਾ ਖ਼ੁਦ ਜਦੋਂ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਹੂਰਾਂ ਰੱਦ ਕਰਦੇ ਹੋਏ, ਕਿਸੇ ਜਾਂਚ ਦੀ ਜ਼ਰੂਰਤ ਨਹੀਂ ਸਮਝੀ ਸੀ ਤਾਂ ਇਸ ਦੇ ਬਾਵਜੂਦ ਕਿਸ ਹਿੰਡ ਹੱਠ ਨਾਲ ਇਹ ਪੜਤਾਲੀਆਂ ਕਮੇਟੀ ਕੰਮ ਕਰਦੀ ਰਹੀ। ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਹੂਰਾਂ ਨੂੰ ਆਪਣੇ ਵਲ਼ੋਂ ਦਿੱਤੇ ਆਪਣੇ ਬਿਆਨਾਂ ’ਤੇ ਪਹਿਰਾ ਦੇਣ ਦਾ ਸਮਾਂ ਆ ਗਿਆ। 

ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਸੱਤਾ ਕਾਲ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪੰਥ ਵਿਰੋਧੀ ਗੁਨਾਹ ਕੀਤੇ, ਓਹਨਾ ਨੂੰ ਮੰਨਣ ਉਪਰੰਤ ਮਿਲੀ ਧਾਰਮਿਕ ਸੇਵਾ ਦੇ ਇਵਜ਼ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ, ਜਿਹੜਾ ਕਿ ਪਹਿਲਾਂ ਕੀਤੇ ਗੁਨਾਹਾਂ ਤੋਂ ਕੀਤਾ ਗਿਆ ਇੱਕ ਹੋਰ ਵੱਡਾ ਗੁਨਾਹ ਹੈ। 

ਇਸ ਮੌਕੇ ਐਸਜੀਪੀਸੀ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫ਼ੇ ਦੀ ਮੰਗ ਕਰਦੀਆਂ ਕਿਹਾ ਕਿ, ਧਾਮੀ ਸਾਹਿਬ ਨੇ ਕੌਮ ਅਤੇ ਪੰਥ ਦੀ ਭਾਵਨਾ ਦੇ ਉਲਟ ਉਸ ਧੜੇ ਦੀ ਅਧੀਨਤਾ ਸਵੀਕਾਰ ਕੀਤੀ । ਜਾਰੀ ਬਿਆਨ ਵਿੱਚ ਮੈਂਬਰਾਂ ਨੇ ਕਿਹਾ ਕਿ, ਐਸਜੀਪੀਸੀ ਪ੍ਰਧਾਨ ਦਾ ਇਖ਼ਲਾਕੀ ਫ਼ਰਜ਼ ਅਤੇ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਅਜਿਹੀਆਂ ਪੰਥ ਵਿਰੋਧੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹੋਣ ਉਸ ਵਕਤ ਓਹਨਾ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ, ਪਰ ਧਾਮੀ ਸਾਹਿਬ ਨੇ ਇਹਨਾਂ ਸਾਜ਼ਿਸ਼ਾਂ ਨੂੰ ਪੂਰਾ ਹੋਣ ਵਿੱਚ ਅਹਿਮ ਭੂਮਿਕਾ ਨਿਭਾਈ।

ਜਾਰੀ ਬਿਆਨ ਵਿੱਚ ਐਸਜੀਪੀਸੀ ਮੈਂਬਰਾਂ ਨੇ ਪੂਰਨ ਆਸ ਪ੍ਰਗਟ ਕੀਤੀ ਕਿ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਪੰਥ ਨੂੰ ਰਾਹ ਦੁਸੇਰਾ ਦਿਖਾਉਂਦੇ ਹੋਏ, ਇਸ ਇਕਪਾਸੜ ਰਿਪੋਰਟ ਨੂੰ ਰੱਦ ਕਰਦੇ ਹੋਏ, ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਮੁੜ ਬਹਾਲ ਕਰਨ ਲਈ ਉਚਿਤ ਕਦਮ ਉਠਾਉਣਗੇ ਅਤੇ ਝੂਠੀ ਪੜਤਾਲੀਆ ਰਿਪੋਰਟ ਦੀ ਵੀ ਜਾਂਚ ਕਰਨਗੇ ਤਾਂ ਜੋ ਖ਼ਾਲਸਾ ਪੰਥ ਖ਼ਿਲਾਫ਼ ਰਚੀ ਗਈ ਸਾਜ਼ਿਸ਼ ਨੂੰ ਸੰਗਤ ਸਾਹਮਣੇ ਨੰਗਾ ਕੀਤਾ ਜਾ ਸਕੇ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement