ਸੈਂਕੜਿਆਂ ਦੀ ਤਾਦਾਦ 'ਚ ਲੋਕਾਂ ਨੇ ਜਗਜੀਤ ਸਿੰਘ ਗਿੱਲ ਨੂੰ ਦਿਤੀਆਂ ਸ਼ਰਧਾਂਜਲੀਆਂ
Published : Apr 14, 2019, 9:02 am IST
Updated : Apr 14, 2019, 9:02 am IST
SHARE ARTICLE
Various leaders presenting tributes to Jagjit Singh.
Various leaders presenting tributes to Jagjit Singh.

ਲੰਘੀ 4 ਅਪ੍ਰੈਲ ਨੂੰ ਇਸ ਫ਼ਾਨੀ ਦੁਨੀਆ ਤੋਂ ਅਚਾਨਕ ਜਾਣ ਵਾਲੇ ਰੰਗਲੇ ਸੱਜਣ ਸ: ਜਗਜੀਤ ਸਿੰਘ ਗਿੱਲ (ਰਿਟਾਇਡ ਐਕਸੀਅਨ) ਨੂੰ ਅੱਜ ਸਥਾਨਕ ਗੁਰਦੂਆਰਾ ਸਾਹਿਬ ਮਾਡਲ ਟਾਊਨ

ਬਠਿੰਡਾ : ਲੰਘੀ 4 ਅਪ੍ਰੈਲ ਨੂੰ ਇਸ ਫ਼ਾਨੀ ਦੁਨੀਆ ਤੋਂ ਅਚਾਨਕ ਜਾਣ ਵਾਲੇ ਰੰਗਲੇ ਸੱਜਣ ਸ: ਜਗਜੀਤ ਸਿੰਘ ਗਿੱਲ (ਰਿਟਾਇਡ ਐਕਸੀਅਨ) ਨੂੰ ਅੱਜ ਸਥਾਨਕ ਗੁਰਦੂਆਰਾ ਸਾਹਿਬ ਮਾਡਲ ਟਾਊਨ 'ਚ  ਸਮਾਜ ਦੇ ਹਰ ਵਰਗ ਤੋਂ ਆਏ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਉਨ੍ਹਾਂ ਦੀ ਯਾਦ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨੀਏ ਸਿੰਘਾਂ ਨੇ ਵੈਰਾਗਮਈ ਸ਼ਬਦ ਪੜ੍ਹੇ।

ਇਸ ਮੌਕੇ ਹੋਏ ਸੰਖੇਪ ਸ਼ਰਧਾਂਜਲੀ ਸਮਾਗਮ ਵਿਚ ਵੱਡੀ ਗਿਣਤੀ 'ਚ ਉਚਾ ਦਰ ਬਾਬੇ ਨਾਨਕ ਦਾ, ਦੇ ਟਰੱਸਟੀ, ਗਵਰਨਿੰਗ ਕੋਂਸਲ, ਮੁੱਖ ਸਰਪ੍ਰਸਤ, ਸਰਪ੍ਰਸਤ ਤੇ ਲਾਇਫ਼ ਮੈਂਬਰਾਂ ਤੋਂ ਇਲਾਵਾ ਉਘੇ ਸਿਆਸਤਦਾਨ, ਉਚ ਅਧਿਕਾਰੀ, ਰਿਸਤੇਦਾਰ ਤੇ ਦੋਸਤਾਂ ਸਹਿਤ ਪ੍ਰਵਾਰ ਨੇ ਸ: ਗਿੱਲ ਦੇ ਨੇਕ ਕੰਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਵੀ ਪ੍ਰਣ ਲਿਆ। ਉੱਚਾ ਦਰ ਬਾਬੇ ਨਾਨਕ ਦਾ, ਦੇ ਗਵਰਨਿੰਗ ਕੋਂਸਲ ਮੈਂਬਰ ਸ: ਬਲਵਿੰਦਰ ਸਿੰਘ ਅੰਬਰਸਰੀਆ ਨੇ ਇਸ ਮੌਕੇ

ਸ: ਜਗਜੀਤ ਸਿੰਘ ਗਿੱਲ ਦੀ ਸ਼ਖ਼ਸੀਅਤ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਇੱਕ ਦਾਨੀ ਤੇ ਨੇਕ ਪੁਰਸ਼ ਦਸਦਿਆਂ ਕਿਹਾ ਕਿ ਅਜਿਹੇ ਸੱਜਣ ਪੁਰਸ਼ ਦੇ ਜਾਣ ਨਾਲ ਸਮਾਜ ਨੂੰ ਵੱਡਾ ਘਾਟਾ ਪੈਂਦਾ ਹੈ। ਉਨ੍ਹਾਂ ਸ: ਗਿੱਲ ਦੀ ਸਪੋਕਸਮੈਨ ਅਦਾਰੇ ਵਲੋਂ ਮਾਨਵਤਾ ਦੀ ਭਲਾਈ ਲਈ ਰਾਜਪੁਰਾ ਨਜਦੀਕ ਸੰਭੂ ਬਾਰਡਰ ਕੋਲ ਉਸਾਰੇ ਜਾ ਰਹੇ ਉਚਾ ਦਰ ਬਾਬੇ ਨਾਨਕ ਦਾ, ਦੀ ਉਸਾਰੀ ਲਈ ਪਾਏ ਮਹੱਤਵਪੂਰਨ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਉਨ੍ਹਾਂ ਉਚੇਚੇ ਤੌਰ 'ਤੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ: ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਨੇ ਵੀ ਭੇਜੇ ਸ਼ੋਕ ਸੰਦੇਸ਼ ਨੂੰ ਵੀ ਪੜ੍ਹਿਆ।

ਇਸ ਤੋਂ ਇਲਾਵਾ ਗਿੱਲ ਪ੍ਰਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਪੰਜਾਬ ਦੇ ਉਘੇ ਸਿਆਸਤਦਾਨ ਸੁਖਪਾਲ ਸਿੰਘ ਖ਼ਹਿਰਾ ਨੇ ਵੀ ਸ: ਜਗਜੀਤ ਸਿੰਘ ਗਿੱਲ ਨੂੰ ਇਕ ਨੇਕ ਦਿਲ ਤੇ ਲੋੜਵੰਦਾਂ ਦਾ ਮਸੀਹਾ ਕਰਾਰ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਚੰਗੀ ਸੋਚ ਦਾ ਹੀ ਨਤੀਜਾ ਹੈ ਕਿ ਅੱਜ ਉਨ੍ਹਾਂ ਦਾ ਪ੍ਰਵਾਰ ਦੀ ਫ਼ੁਲਵਾੜੀ ਵੀ ਮਹਿਕਾ ਵੰਡ ਰਹੀ ਹੈ। ਇਸ ਸ਼ਰਧਾਂਜਲੀ ਸਮਾਗਮ ਮੌਕੇ ਸਵਰਗੀ ਸ: ਜਗਜੀਤ ਸਿੰਘ ਗਿੱਲ ਦੇ ਚਾਚਾ ਜੀ ਅਤੇ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੰਤਰੀ ਮਹਿੰਦਰ ਸਿੰਘ ਗਿੱਲ ਵੀ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਸ਼ਰਧਾਂਜਲੀ ਸਮਾਗਮ ਵਿਚ ਸਵਰਗੀ ਗਿੱਲ ਦੇ ਦੋਹਤਰੇ ਤਿਰਮਾਨ ਸਿੰਘ ਬਰਾੜ ਨੇ ਵੀ ਸੰਖੇਪ ਸਬਦਾਂ 'ਚ ਅਪਣੇ ਨਾਨਾ ਜੀ ਨਾਲ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਇੱਕ ਵਧੀਆਂ ਪਿਤਾ, ਵਧੀਆਂ ਦੋਸਤ ਤੇ ਇਨਸਾਨ ਦਸਦਿਆਂ ਕਿਹਾ ਕਿ ਇਸ ਨਾਲ ਪ੍ਰਵਾਰ ਨੂੰ ਨਾ ਪੂਰਨ ਵਾਲਾ ਘਾਟਾ ਪਿਆ ਹੈ। 

ਸਮਾਗਮ ਦੌਰਾਨ ਸਵਰਗੀ ਜਗਜੀਤ ਸਿੰਘ ਗਿੱਲ ਦੀ ਧਰਮਪਤਨੀ ਸਰਦਾਰਨੀ ਮੁਖਤਿਆਰ ਕੌਰ ਅਤੇ ਉਨ੍ਹਾਂ ਦੇ ਪੁੱਤਰਾਂ ਸਿਮਰਨਜੀਤ ਸਿੰਘ ਗਿੱਲ, ਜਸਤੈਜ ਸਿੰਘ ਗਿੱਲ ਤੋਂ ਇਲਾਵਾ ਉਨ੍ਹਾਂ ਦੀਆਂ ਬੇਟੀਆਂ ਜਸਮੀਤ ਕੌਰ, ਜਗਮੀਤ ਕੌਰ, ਦਾਮਾਦ ਨਵਦੀਪ ਸਿੰਘ ਬਰਾੜ ਬਾਗਵਾਨੀ ਅਫ਼ਸਰ ਅਤੇ ਸਤਿੰਦਰ ਸਿੰਘ ਬਰਾੜ, ਜਸਬੀਰ ਸਿੰਘ ਗਿੱਲ ਤੇ ਚਰਨਜੀਤ ਸਿੰਘ ਗਿੱਲ ਸਹਿਤ ਸਮੂਹ ਪ੍ਰਵਾਰ ਨੇ ਆਏ ਹੋਏ ਰਿਸ਼ਤੇਦਾਰਾਂ, ਸਨੇਹੀਆਂ ਦਾ ਧੰਨਵਾਦ ਕੀਤਾ।

ਸਮਾਗਮ ਦੌਰਾਨ ਸਾਹਿਬਜੀਤ ਸਿੰਘ ਸੰਧੂ, ਆਦਰਸ਼ਪਾਲ ਸਿੰਘ ਸੰਧੂ, ਐਸ.ਐਸ.ਪੀ ਰਘਵੀਰ ਸਿੰਘ ਸੰਧੂ, ਚੀਫ਼ ਇੰਜੀਨੀਅਰ ਹਰਪ੍ਰੀਤ ਸਿੰਘ, ਬਾਬਾ ਫ਼ਰੀਦ ਗਰੁਪ ਦੇ ਗੁਰਮੀਤ ਸਿੰਘ ਧਾਲੀਵਾਲ, ਰਿਟਾਇਰ ਚੀਫ਼ ਮੈਨੇਜਰ ਸ: ਵੜੈਚ, ਸਪੋਕਸਮੈਨ ਪ੍ਰਵਾਰ ਵਲੋਂ ਬਲਵਿੰਦਰ ਸਿੰਘ ਮਿਸਨਰੀ, ਗੁਰਿੰਦਰ ਸਿੰਘ ਕੋਟਕਪੂਰਾ, ਮੁਕਤਸਰ ਤੋਂ ਕਸ਼ਮੀਰ ਸਿੰਘ, ਰਣਜੀਤ ਸਿੰਘ, ਜਗਾਧਰੀ ਤੋਂ ਮਨਜੀਤ ਸਿੰਘ,

ਆਦੇਸ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਜੀਪੀਆਈ ਸਿੰਘ, ਮਹਿੰਦਰ ਸਿੰਘ ਖ਼ਾਲਸਾ, ਸੁਖਜਿੰਦਰ ਮਾਨ, ਬਲਜਿੰਦਰ ਸਿੰਘ, ਭਜਨ ਸਿੰਘ, ਜਸਪ੍ਰੀਤ ਸਿੰਘ, ਜਗਮੋਹਨ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਪ੍ਰੀਤਮ ਸਿੰਘ ਤੇ ਸਾਧੂ ਸਿੰਘ, ਕਪੂਰ ਸਿੰਘ ਸਹਿਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement